ਅਟਾਰੀ ਬਾਰਡਰ ‘ਤੇ ਰੀਟ੍ਰੀਟ ਸੈਰੇਮਨੀ ਦੇ ਸਮੇਂ ‘ਚ ਬਦਲਾਅ, ਜਾਣੋ ਹੁਣ ਕਿੰਨੇ ਵਜੇ ਸ਼ੁਰੂ ਹੋਵੇਗੀ ਪਰੇਡ?

Updated On: 

16 Feb 2026 18:48 PM IST

Attari Border Retreat Ceremony New Timing: ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਅਟਾਰੀ ਬਾਰਡਰ ਤੇ ਹਰ ਰੋਜ਼ ਹੋਣ ਵਾਲੀ ਮਸ਼ਹੂਰ ਰਿਟਰੀਟ ਸੈਰਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਸਬੰਧੀ ਅਟਾਰੀ ਬਾਰਡਰ ਦੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਪਰੇਡ ਦਾ ਟਾਈਮ ਸੂਰਜ ਡੁੱਬਣ ਦੇ ਸਮੇਂ ਅਨੁਸਾਰ ਘਟਦਾ-ਵਧਦਾ ਰਹਿੰਦਾ ਹੈ।

ਅਟਾਰੀ ਬਾਰਡਰ ਤੇ ਰੀਟ੍ਰੀਟ ਸੈਰੇਮਨੀ ਦੇ ਸਮੇਂ ਚ ਬਦਲਾਅ, ਜਾਣੋ ਹੁਣ ਕਿੰਨੇ ਵਜੇ ਸ਼ੁਰੂ ਹੋਵੇਗੀ ਪਰੇਡ?
Follow Us On

ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਅਟਾਰੀ ਬਾਰਡਰ ਤੇ ਹਰ ਰੋਜ਼ ਹੋਣ ਵਾਲੀ ਵਿਸ਼ਵ ਪ੍ਰਸਿੱਧ ਰੀਟ੍ਰੀਟ ਸੈਰੇਮਨੀ ਦੇ ਸਮੇਂ ਵਿੱਚ ਅਹਿਮ ਤਬਦੀਲੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਟਾਰੀ ਬਾਰਡਰ ਦੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਪਰੇਡ ਦਾ ਸਮਾਂ ਸੂਰਜ ਡੁੱਬਣ ਦੇ ਵਕਤ ਅਨੁਸਾਰ ਸਮੇਂ-ਸਮੇਂ ‘ਤੇ ਬਦਲਦਾ ਰਹਿੰਦਾ ਹੈ।

ਕੀ ਹੈ ਨਵਾਂ ਸਮਾਂ ਸਾਰਣੀ?

ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਪਹਿਲਾਂ ਸ਼ਾਮ ਦੇ ਸਮੇਂ ਹੋਣ ਵਾਲੀ ਇਸ ਰੀਟ੍ਰੀਟ ਸੈਰੇਮਨੀ ਦਾ ਸਮਾਂ ਸਾਢੇ ਚਾਰ ਵਜੇ ਤੋਂ ਪੰਜ ਵਜੇ ਤੱਕ ਨਿਰਧਾਰਿਤ ਸੀ। ਹੁਣ 16 ਫਰਵਰੀ 2026 ਤੋਂ ਇਸ ਦੇ ਸ਼ਡਿਊਲ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਅਨੁਸਾਰ, ਰਿਟਰੀਟ ਪਰੇਡ ਹੁਣ ਸ਼ਾਮ ਪੰਜ ਵਜੇ ਸ਼ੁਰੂ ਹੋਵੇਗੀ ਅਤੇ ਸਾਢੇ ਪੰਜ ਵਜੇ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਹ ਤਬਦੀਲੀ ਹਰ ਸਾਲ ਮੌਸਮੀ ਹਾਲਾਤਾਂ ਅਤੇ ਦਿਨ ਦੀ ਰੌਸ਼ਨੀ ਦੇ ਮੱਦੇਨਜ਼ਰ ਕੀਤੀ ਜਾਂਦੀ ਹੈ, ਤਾਂ ਜੋ ਸਮਾਰੋਹ ਨੂੰ ਨਿਯਮਤ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਸੈਲਾਨੀਆਂ ਲਈ ਵਿਸ਼ੇਸ਼ ਅਪੀਲ

ਪ੍ਰੋਟੋਕੋਲ ਅਧਿਕਾਰੀ ਨੇ ਦੇਸ਼ ਅਤੇ ਵਿਦੇਸ਼ ਤੋਂ ਆਉਣ ਵਾਲੇ ਸਾਰੇ ਸੈਲਾਨੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਜੋ ਵੀ ਲੋਕ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੀ ਇਸ ਸ਼ਾਨਦਾਰ ਰੀਟ੍ਰੀਟ ਸੈਰੇਮਨੀ ਦਾ ਆਨੰਦ ਮਾਨਣਾ ਚਾਹੁੰਦੇ ਹਨ, ਉਹ ਸਮੇਂ ਸਿਰ ਅਟਾਰੀ ਬਾਰਡਰ ‘ਤੇ ਪਹੁੰਚਣ। ਉਨ੍ਹਾਂ ਸੁਝਾਅ ਦਿੱਤਾ ਕਿ ਸੈਲਾਨੀ ਦੁਪਹਿਰ ਲਗਭਗ ਤਿੰਨ ਵਜੇ ਤੱਕ ਬਾਰਡਰ ਤੇ ਆਪਣੀ ਵਿਜ਼ਿਟ ਪ੍ਰਕਿਰਿਆ ਪੂਰੀ ਕਰ ਲੈਣ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਦਾਖ਼ਲੇ, ਬੈਠਣ ਦੀ ਜਗ੍ਹਾ ਲੱਭਣ ਅਤੇ ਸੁਰੱਖਿਆ ਜਾਂਚ ਸੰਬੰਧੀ ਕਾਰਵਾਈਆਂ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਯਾਦਗਾਰ ਅਨੁਭਵ ਲਈ ਸਮੇਂ ਦੀ ਪਾਬੰਦੀ ਜ਼ਰੂਰੀ

ਅਰੁਣ ਮਾਹਲ ਨੇ ਕਿਹਾ ਕਿ ਸਮੇਂ ਸਿਰ ਪਹੁੰਚਣ ਨਾਲ ਦਰਸ਼ਕ ਬੀਐਸਐਫ (BSF) ਅਤੇ ਪਾਕ ਰੇਂਜਰਜ਼ ਵੱਲੋਂ ਕੀਤੀ ਜਾਣ ਵਾਲੀ ਜੋਸ਼ੀਲੀ ਰਿਟਰੀਟ ਪਰੇਡ ਨੂੰ ਪੂਰੇ ਉਤਸ਼ਾਹ ਨਾਲ ਦੇਖ ਸਕਣਗੇ। ਉਨ੍ਹਾਂ ਕਿਹਾ ਕਿ ਪਰਿਵਾਰਾਂ ਅਤੇ ਮਹਿਮਾਨਾਂ ਸਮੇਤ ਆਉਣ ਵਾਲੇ ਸੈਲਾਨੀਆਂ ਲਈ ਇਹ ਇੱਕ ਬੇਹੱਦ ਯਾਦਗਾਰ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਭਰਪੂਰ ਅਨੁਭਵ ਹੁੰਦਾ ਹੈ, ਜਿਸਦਾ ਪੂਰਾ ਆਨੰਦ ਲੈਣ ਲਈ ਸਮੇਂ ਸਿਰ ਪਹੁੰਚਣਾ ਬਹੁਤ ਲਾਜ਼ਮੀ ਹੈ।