ਪੰਜਾਬ ਦੀਆਂ ਜੇਲ੍ਹਾਂ 'ਚ ਲਗਾਏ ਜਾਣਗੇ AI ਕੈਮਰੇ, ਅੰਦਰੋਂ ਨਸ਼ਾ, ਮੋਬਾਈਲ ਜਾਂ ਸ਼ੱਕੀ ਚੀਜ਼ ਮਿਲਣ 'ਤੇ ਵੱਜੇਗਾ ਅਲਾਰਮ! | Artificial cameras will be installed in the jails of Punjab Punjabi news - TV9 Punjabi

ਪੰਜਾਬ ਦੀਆਂ ਜੇਲ੍ਹਾਂ ‘ਚ ਲਗਾਏ ਜਾਣਗੇ AI ਕੈਮਰੇ, ਅੰਦਰੋਂ ਨਸ਼ਾ, ਮੋਬਾਈਲ ਜਾਂ ਸ਼ੱਕੀ ਚੀਜ਼ ਮਿਲਣ ‘ਤੇ ਵੱਜੇਗਾ ਅਲਾਰਮ!

Updated On: 

29 Jan 2024 13:14 PM

AI Cameras In Punjab jails: ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਅਕਸਰ ਹੀ ਨਸ਼ਾ ਅਤੇ ਮੋਬਾਇਲ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਅਤੇ ਸਮੇਂ ਸਮੇਂ ਤੇ ਜੇਲ੍ਹ ਅਧਿਕਾਰੀ ਬੈਰਕਾਂ ਅੰਦਰ ਛਾਪੇਮਾਰੀ ਵੀ ਕਰਦੇ ਰਹਿੰਦੇ ਹਨ। ਪਰ ਹੁਣ ਜੇਲ੍ਹ ਵਿਭਾਗ ਨੇ ਵੱਡੇ ਕਦਮ ਚੁੱਕਿਆ ਹੈ। ਦਰਅਸਲ ਹੁਣ ਵਿਭਾਗ ਜੇਲ੍ਹਾਂ ਵਿੱਚ ਆਰਟੀਫਿਸੀਅਲ ਕੈਮਰੇ ਲਗਾਉਣ ਜਾ ਰਿਹਾ ਹੈ।

ਪੰਜਾਬ ਦੀਆਂ ਜੇਲ੍ਹਾਂ ਚ ਲਗਾਏ ਜਾਣਗੇ AI ਕੈਮਰੇ, ਅੰਦਰੋਂ ਨਸ਼ਾ, ਮੋਬਾਈਲ ਜਾਂ ਸ਼ੱਕੀ ਚੀਜ਼ ਮਿਲਣ ਤੇ ਵੱਜੇਗਾ ਅਲਾਰਮ!

ਸੰਕੇਤਕ ਤਸਵੀਰ

Follow Us On

ਜੇਲ੍ਹ ਵਿੱਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕੇਸ ਸਮੇਤ ਬੈਰਕਾਂ ਵਿੱਚੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਾਰਨ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਲਗਾਤਾਰ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀ ਫਟਕਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਬਰਾਮਦ ਹੋਏ ਹਨ। ਅਜਿਹੇ ‘ਚ AI ਕੈਮਰੇ ਪੁਲਸ ਨੂੰ ਇਨ੍ਹਾਂ ਨੂੰ ਰੋਕਣ ‘ਚ ਕਾਫੀ ਮਦਦ ਕਰਨਗੇ।

ਕੈਮਰੇ ਲਗਾਏ ਜਾਣ ਤੋਂ ਬਾਅਦ ਜੇਲ ਜਾਂ ਕੈਦੀਆਂ ਦੀ ਬੈਰਕ ਦੇ ਨੇੜੇ ਕੋਈ ਸ਼ੱਕੀ ਗਤੀਵਿਧੀ ਹੁੰਦੀ ਹੈ, ਤਾਂ ਤੁਰੰਤ ਅਧਿਕਾਰੀਆਂ ਨੂੰ ਅਲਰਟ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਜੇਲ੍ਹ ਵਿੱਚ ਆਉਣ-ਜਾਣ ਵਾਲਿਆਂ ਦੀ ਪੂਰੀ ਬੌਡੀ ਸਕੈਨ ਕੀਤੀ ਜਾਵੇਗੀ। ਕੈਦੀਆਂ ਦੀ ਅਜਿਹੀ ਨਿਗਰਾਨੀ ਕਰਨ ਵਾਲਾ ਪੰਜਾਬ ਦੇਸ਼ ਦਾ ਦੂਜਾ ਸੂਬਾ ਹੋਵੇਗਾ। ਇਸ ਤੋਂ ਪਹਿਲਾਂ ਗੁਜਰਾਤ ਦੀ ਵਡੋਦਰਾ ਜੇਲ੍ਹ ਵਿੱਚ ਕੈਦੀਆਂ ਦੀ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰਨ ਲਈ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਜਾ ਚੁੱਕੀ ਹੈ।

ਜੇਲ੍ਹ ਦੇ ਅਹਾਤੇ ਵਿੱਚ ਏਆਈ ਅਧਾਰਿਤ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਸਥਾਪਤ ਕੀਤੀ ਜਾ ਰਹੀ ਹੈ। ਹੁਣ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਪੰਜਾਬ ਦੀਆਂ ਅੱਠ ਜੇਲ੍ਹਾਂ ਵਿੱਚ ਇਸ ਸਬੰਧੀ ਕੰਮ ਚੱਲ ਰਿਹਾ ਹੈ। ਜੇਕਰ ਕੋਈ ਵੀ ਵਸਤੂ ਜੇਲ ਦੀ ਚਾਰ ਦੀਵਾਰੀ ਜਾਂ ਬੈਰਕਾਂ ਦੇ ਬਾਹਰ ਜਾਂ ਆਲੇ ਦੁਆਲੇ ਸੁੱਟੀ ਜਾਂਦੀ ਹੈ ਤਾਂ ਤੁਰੰਤ ਅਲਾਰਮ ਵੱਜ ਜਾਵੇਗਾ। ਇਸ ਨਾਲ ਜੇਲ੍ਹ ਵਿੱਚ ਹਰ ਕੈਦੀ ਤੇ ਨਜ਼ਰ ਰੱਖਣੀ ਆਸਾਨ ਹੋ ਜਾਵੇਗੀ।

ਜੇਲ੍ਹਾਂ ਵਿੱਚ ਸਮਰੱਥਾ ਤੋਂ ਵੱਧ ਕੈਦੀ ਹਨ।

ਹਾਲ ਹੀ ਵਿੱਚ ਪੰਜਾਬ ਪੁਲਿਸ ਵੱਲੋਂ ਹਾਈਕੋਰਟ ਵਿੱਚ ਇੱਕ ਹਲਫਨਾਮਾ ਦਿੱਤਾ ਗਿਆ ਸੀ। ਇਸ ਸਬੰਧੀ ਪੰਜਾਬ ਜੇਲ੍ਹ ਪੁਲੀਸ ਦੇ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਨਿਰਧਾਰਤ ਗਿਣਤੀ ਤੋਂ ਵੱਧ ਕੈਦੀ ਬੰਦ ਹਨ। ਅਜਿਹੀ ਸਥਿਤੀ ਵਿੱਚ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ, ਬਦਨਾਮ ਅਪਰਾਧੀਆਂ ਅਤੇ ਹੋਰ ਅਪਰਾਧੀਆਂ ਦੀ ਵਧਦੀ ਗਿਣਤੀ ਦੇ ਸਾਹਮਣੇ ਛੋਟੀਆਂ ਹੁੰਦੀਆਂ ਜਾ ਰਹੀਆਂ ਹਨ।

ਪੰਜਾਬ ਜੇਲ੍ਹ ਪੁਲੀਸ ਪ੍ਰਸ਼ਾਸਨ ਅਨੁਸਾਰ ਜੇਲ੍ਹ ਵਿੱਚ ਚਾਰ ਵਿੱਚੋਂ ਦੋ ਡੀਆਈਜੀ ਜੇਲ੍ਹ, 11 ਵਿੱਚੋਂ ਛੇ ਸੁਪਰਡੈਂਟ ਕੇਂਦਰੀ ਜੇਲ੍ਹ/ਏਆਈਜੀ, 68 ਵਿੱਚੋਂ 20 ਡਿਪਟੀ ਸੁਪਰਡੈਂਟ, 123 ਵਿੱਚੋਂ 38 ਸਹਾਇਕ ਸੁਪਰਡੈਂਟ ਅਤੇ 3192 ਵਿੱਚੋਂ 1382 ਹੋਰ ਸਟਾਫ਼ ਦੀਆਂ ਅਸਾਮੀਆਂ ਖਾਲੀ ਹਨ।

7 ਫਰਵਰੀ ਨੂੰ ਹਾਈਕੋਰਟ ‘ਚ ਦਿੱਤੀ ਜਾਵੇਗੀ ਰਿਪੋਰਟ

ਪੁਲਿਸ ਪ੍ਰਸ਼ਾਸਨ ਨੇ ਏਆਈ ਤਕਨੀਕ ਨਾਲ ਲੈਸ ਕੈਮਰੇ ਅਤੇ ਬਾਡੀ ਸਕੈਨਰ ਲਗਾਉਣ ਲਈ ਟੈਂਡਰ ਜਾਰੀ ਕੀਤਾ ਹੈ। ਫਰਵਰੀ ਦੇ ਅੱਧ ਤੱਕ ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇੰਸਟਾਲੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ। ਪੰਜਾਬ ਦੀਆਂ ਵੱਡੀਆਂ ਜੇਲ੍ਹਾਂ ਵਿੱਚ ਏਆਈ ਕੈਮਰੇ ਅਤੇ ਬਾਡੀ ਸਕੈਨਰ ਲਗਾਉਣ ਵਿੱਚ ਚਾਰ ਤੋਂ ਪੰਜ ਮਹੀਨੇ ਲੱਗਣਗੇ।

ਗੁਜਰਾਤ ਤੋਂ ਬਾਅਦ ਹੁਣ ਪੰਜਾਬ ਦੀਆਂ ਜੇਲ੍ਹਾਂ ਵਿੱਚ ਐਕਸਰੇ ਆਧਾਰਿਤ ਫੁੱਲ ਬਾਡੀ ਸਕੈਨਰ ਅਤੇ ਹੋਰ ਸਾਜ਼ੋ-ਸਾਮਾਨ ਲਗਾਇਆ ਜਾਵੇਗਾ ਤਾਂ ਜੋ ਕੋਈ ਵੀ ਵਿਅਕਤੀ ਨਸ਼ਾ, ਮੋਬਾਈਲ ਜਾਂ ਹੋਰ ਪਾਬੰਦੀਸ਼ੁਦਾ ਵਸਤੂਆਂ ਨੂੰ ਚੋਰੀ-ਛਿਪੇ ਲੈ ਕੇ ਜਾਣ ਤੋਂ ਰੋਕਿਆ ਜਾ ਸਕੇ। ਪੰਜਾਬ ਪੁਲਿਸ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਦੇ ਨਵੇਂ ਪ੍ਰਬੰਧ ਅਪਣਾਏ ਜਾਣ ਸਬੰਧੀ ਵੀ 7 ਫਰਵਰੀ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪ੍ਰਗਤੀ ਰਿਪੋਰਟ ਪੇਸ਼ ਕਰਨੀ ਹੈ।

ਪੰਜਾਬ ਪੁਲਿਸ ਲੁਧਿਆਣਾ ਵਿੱਚ ਨਵੀਂ ਜੇਲ੍ਹ ਬਣਾ ਰਹੀ ਹੈ

ਪੰਜਾਬ ਪੁਲਿਸ ਲੁਧਿਆਣਾ ਵਿੱਚ ਨਵੀਂ ਉੱਚ ਸੁਰੱਖਿਆ ਵਾਲੀ ਜੇਲ੍ਹ ਬਣਾਉਣ ਜਾ ਰਹੀ ਹੈ। ਇਸ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਹ ਜੇਲ੍ਹ ਲੁਧਿਆਣਾ ਦੇ ਗੋਰਸੀਆ ਕਾਦਰ ਬਖਸ਼ ਪਿੰਡ ਵਿੱਚ ਬਣਾਈ ਜਾਵੇਗੀ। ਇਸ ਵਿੱਚ ਅਪਰਾਧੀਆਂ ਨੂੰ ਵਿਸ਼ੇਸ਼ ਬੈਰਕਾਂ ਵਿੱਚ ਰੱਖਿਆ ਜਾਵੇਗਾ। ਜੇਲ੍ਹ ਵਿੱਚ ਬੰਦ ਕੈਦੀਆਂ ਦੀ ਸੁਣਵਾਈ ਵੀ ਜੇਲ੍ਹ ਵਿੱਚੋਂ ਹੀ ਹੋਵੇਗੀ। ਇਸ ਦੇ ਲਈ ਜੇਲ੍ਹ ਵਿੱਚ ਤਕਨੀਕੀ ਤੌਰ ਤੇ ਲੈਸ ਚੈਂਬਰ ਬਣਾਏ ਜਾ ਰਹੇ ਹਨ।

ਇੱਕ ਸਾਲ ਵਿੱਚ 4716 ਮੋਬਾਈਲ ਮਿਲੇ ਹਨ

ਸੂਬੇ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਸਮੇਂ-ਸਮੇਂ ‘ਤੇ ਕੀਤੇ ਗਏ ਸਰਚ ਆਪਰੇਸ਼ਨਾਂ ਦੌਰਾਨ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚੋਂ ਹਜ਼ਾਰਾਂ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਸਾਲ 2022-23 ਵਿੱਚ 4,716 ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਪਿਛਲੇ ਸਾਲ ਫ਼ਿਰੋਜ਼ਪੁਰ ਜੇਲ੍ਹ ਵਿੱਚੋਂ 500 ਤੋਂ ਵੱਧ ਮੋਬਾਈਲ ਬਰਾਮਦ ਹੋਏ ਸਨ। ਇਨ੍ਹਾਂ ਵਿੱਚੋਂ ਦੋ ਮੋਬਾਈਲ ਫੋਨ ਅਜਿਹੇ ਹਨ ਜਿਨ੍ਹਾਂ ਤੋਂ 43 ਹਜ਼ਾਰ ਦੇ ਕਰੀਬ ਕਾਲਾਂ ਹੋਈਆਂ ਸਨ।

Related Stories
ਬੇਅਦਬੀ ਦੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਨੌਜਵਾਨ: ਸਿਆਸੀ ‘ਤੇ ਲੱਗੇ ਇਲਜ਼ਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਲਾਇਆ ਤਿਲਕ
ਰਵਨੀਤ ਸਿੰਘ ਬਿੱਟੂ ਦੇ ਬਿਆਨ ‘ਤੇ ਸਿਆਸੀ ਹੰਗਾਮਾ, ਕਾਂਗਰਸੀ ਆਗੂਆਂ ਨੇ ਕਿਹਾ- ਅਹਿਸਾਨ ਫਰਾਮੋਸ਼, ਜਾਣੋ ਕੀ ਹੈ ਪੂਰਾ ਵਿਵਾਦ
ਅੰਮ੍ਰਿਤਪਾਲ ਦੇ ਸਾਥੀ ਰਾਊਕੇ ਨੇ NSA ਨੂੰ ਦਿੱਤੀ ਚੁਣੌਤੀ: HC ‘ਚ ਪਟੀਸ਼ਨ ਦਾਇਰ, ਕੇਂਦਰ ਸਰਕਾਰ ਤੇ ਡਿਬਰੂਗੜ੍ਹ ਜੇਲ੍ਹ ਨੂੰ ਨੋਟਿਸ
ਅਕਾਲੀ ਆਗੂ ਮਹਿੰਦਰ ਸਿੰਘ ਰੋਮਾਣਾ ਦਾ ਦਿਹਾਂਤ: 3 ਸੂਬਿਆਂ ਦੀਆਂ ਹੱਦਾਂ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਸਾਬਕਾ CM ਬਰਨਾਲਾ-ਬਾਦਲ ਦੇ ਸਨ ਕਰੀਬੀ
ਲੁਧਿਆਣਾ ‘ਚ ਅਵਾਰਾ ਕੁੱਤਿਆ ਦੀ ਦਹਿਸ਼ਤ, ਗਲੀ ‘ਚ ਖੇਡ ਰਹੀ ਬੱਚੀ 2 ਸਾਲਾ ਬੱਚੀ ਨੂੰ ਨੌਚਿਆ
ਸੁਨਾਮ ਨੇੜੇ ਟੈਂਪੂ ਨੇ ਕੁਚਲੇ ਔਰਤ ਸਮੇਤ 4 ਮਨਰੇਗਾ ਮਜ਼ਦੂਰ, ਲੋਕਾਂ ਨੇ ਕੀਤਾ ਰੋਡ ਜਾਮ
Exit mobile version