Army Recruitment: 21 ਤੋਂ 27 ਅਗਸਤ ਤੱਕ ਪਟਿਆਲਾ ਵਿੱਚ ਹੋਵੇਗੀ ਫੌਜ ਦੀ ਭਰਤੀ ਰੈਲੀ, ਛੇ ਜ਼ਿਲ੍ਹਿਆਂ ਦੇ 5000 ਉਮੀਦਵਾਰ ਹੋਣਗੇ ਸ਼ਾਮਿਲ | Army recruitment rally will be held in Patiala from August 21 to 27, 5000 candidates from six districts will participate Know full detail in punjabi Punjabi news - TV9 Punjabi

Army Recruitment: 21 ਤੋਂ 27 ਅਗਸਤ ਤੱਕ ਪਟਿਆਲਾ ਵਿੱਚ ਹੋਵੇਗੀ ਫੌਜ ਦੀ ਭਰਤੀ ਰੈਲੀ, ਛੇ ਜ਼ਿਲ੍ਹਿਆਂ ਦੇ 5000 ਉਮੀਦਵਾਰ ਹੋਣਗੇ ਸ਼ਾਮਿਲ

Updated On: 

19 Aug 2023 16:08 PM

ਪਟਿਆਲਾ ਪ੍ਰਸ਼ਾਸਨ ਨੇ ਫੌਜ ਦੇ ਸਹਿਯੋਗ ਨਾਲ ਇਸ ਭਰਤੀ ਰੈਲੀ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਭਰਤੀ ਰੈਲੀ ਆਰਮੀ ਏਰੀਆ, ਸੰਗਰੂਰ ਰੋਡ ਸਥਿਤ ਪਟਿਆਲਾ ਐਵੀਏਸ਼ਨ ਕਲੱਬ ਦੇ ਸਾਹਮਣੇ ਗਰਾਊਂਡ ਵਿੱਚ ਹੋਵੇਗੀ। 21 ਅਗਸਤ ਨੂੰ ਸਵੇਰੇ 2 ਵਜੇ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨਾਂ ਦੇ ਸਰੀਰਕ ਟੈਸਟ ਲਈ ਅਰਜ਼ੀਆਂ ਸ਼ੁਰੂ ਹੋ ਜਾਣਗੀਆਂ।

Army Recruitment: 21 ਤੋਂ 27 ਅਗਸਤ ਤੱਕ ਪਟਿਆਲਾ ਵਿੱਚ ਹੋਵੇਗੀ ਫੌਜ ਦੀ ਭਰਤੀ ਰੈਲੀ, ਛੇ ਜ਼ਿਲ੍ਹਿਆਂ ਦੇ 5000 ਉਮੀਦਵਾਰ ਹੋਣਗੇ ਸ਼ਾਮਿਲ
Follow Us On

ਪੰਜਾਬ ਨਿਊਜ। ਭਾਰਤੀ ਫੌਜ ਵੱਲੋਂ 21 ਅਗਸਤ ਤੋਂ ਪਟਿਆਲਾ (Patiala) ਵਿਖੇ ਪੰਜਾਬ ਦੇ ਛੇ ਜ਼ਿਲ੍ਹਿਆਂ ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਮਲੇਰਕੋਟਲਾ ਅਤੇ ਫਤਹਿਗੜ੍ਹ ਸਾਹਿਬ ਦੇ ਨੌਜਵਾਨਾਂ ਲਈ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਵਿੱਚ 5000 ਉਮੀਦਵਾਰਾਂ ਦੇ ਭਾਗ ਲੈਣ ਦੀ ਉਮੀਦ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜ ਦੇ ਸਹਿਯੋਗ ਨਾਲ ਇਸ ਭਰਤੀ ਰੈਲੀ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਭਰਤੀ ਰੈਲੀ ਆਰਮੀ ਏਰੀਆ, ਸੰਗਰੂਰ ਰੋਡ ਸਥਿਤ ਪਟਿਆਲਾ ਐਵੀਏਸ਼ਨ ਕਲੱਬ ਦੇ ਸਾਹਮਣੇ ਗਰਾਊਂਡ ਵਿੱਚ ਹੋਵੇਗੀ।

21 ਅਗਸਤ ਨੂੰ ਸਵੇਰੇ 2 ਵਜੇ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨਾਂ ਦੇ ਸਰੀਰਕ ਟੈਸਟ ਲਈ ਅਰਜ਼ੀਆਂ ਸ਼ੁਰੂ ਹੋ ਜਾਣਗੀਆਂ। ਭਰਤੀ ਡਾਇਰੈਕਟਰ (Recruiting Director) ਨੇ ਦੱਸਿਆ ਕਿ 27 ਅਗਸਤ ਤੱਕ ਚੱਲਣ ਵਾਲੀ ਇਸ ਰੈਲੀ ਵਿੱਚ ਭਰਤੀ ਬਿਲਕੁਲ ਮੁਫ਼ਤ ਅਤੇ ਸਿਰਫ਼ ਯੋਗਤਾ ਦੇ ਆਧਾਰ ਤੇ ਹੀ ਕੀਤੀ ਜਾਵੇਗੀ। ਇਸ ਲਈ ਉਮੀਦਵਾਰ ਭਰਤੀ ਲਈ ਕਿਸੇ ਨੂੰ ਰਿਸ਼ਵਤ ਆਦਿ ਨਾ ਦੇਣ ਅਤੇ ਕਿਸੇ ਵੀ ਕਿਸਮ ਦੇ ਟਾਊਟ ਤੋਂ ਸੁਚੇਤ ਰਹਿਣ।

ਰੈਲੀ ਲਈ ਕੀਤੇ ਗਏ ਪੂਰੇ ਪ੍ਰਬੰਧ

ਏਡੀਸੀ ਜਗਜੀਤ ਸਿੰਘ ਨੇ ਦੱਸਿਆ ਕਿ ਭਰਤੀ ਰੈਲੀ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਸੰਗਰੂਰ ਰੋਡ ‘ਤੇ ਆਵਾਜਾਈ, ਮੈਡੀਕਲ ਐਮਰਜੈਂਸੀ ਸਹੂਲਤ, ਮੋਬਾਈਲ ਪਖਾਨੇ, ਪੀਣ ਵਾਲੇ ਪਾਣੀ ਦੇ ਟੈਂਕਰ, ਬਰਸਾਤ ਤੋਂ ਬਚਣ ਲਈ ਆਰਜ਼ੀ ਤਰਪਾਲਾਂ, ਲਾਈਟਾਂ, ਟਰੈਫ਼ਿਕ ਪ੍ਰਬੰਧਾਂ ਲਈ ਬੈਰੀਕੇਡਿੰਗ, ਪੁਲਿਸ (Police) ਵੱਲੋਂ ਸੁਰੱਖਿਆ ਪ੍ਰਬੰਧ, ਨਗਰ ਨਿਗਮ ਵੱਲੋਂ ਘਾਹ ਦੀ ਕਟਾਈ ਅਤੇ ਸਫ਼ਾਈ ਆਦਿ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ | ਪੂਰੇ ਹਨ। ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਨੌਜਵਾਨਾਂ ਦੀ ਆਵਾਜਾਈ ਲਈ ਡਿਊਟੀ ਮੈਜਿਸਟਰੇਟਾਂ ਦੀ ਤਾਇਨਾਤੀ ਅਤੇ ਪੀ.ਆਰ.ਟੀ.ਸੀ. ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version