ਗੁਰਧਾਮਾਂ ਦੇ ਦਰਸ਼ਨ ਕਰਾਉਣ ਵਾਲੀ ਟ੍ਰੇਨ " ਗੁਰੂ ਕਿਰਪਾ " ਸ੍ਰੀ ਹਜੂਰ ਸਾਹਿਬ ਲਈ ਰਵਾਨਾ।
ਅੰਮ੍ਰਿਤਸਰ ਨਿਊ। ਅੰਮਿਤਸਰ ਤੋਂ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਾਉਣ ਵਾਲੀ ਟ੍ਰੇਨ ” ਗੁਰੂ ਕਿਰਪਾ ” ਸੰਗਤਾਂ ਨੂੰ ਸੱਚਖੰਡ
ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੇ ਦਰਸ਼ਨ ਕਰਵਾਉਣ ਉਪਰੰਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋਈ। ਇਸ ਟਰੇਨ ਨੂੰ ਰੇਲਵੇ ਦੇ ਸੀਨੀਅਰ ਡੀ ਸੀ ਐਮ ਸ਼ੁਭਮ ਸ਼ਰਮਾ ਵੱਲੋਂ ਰਵਾਨਾ ਕੀਤਾ ਗਿਆ।
ਇਸ ਮੌਕੇ ਤੇ ਸੰਗਤਾਂ ਦੇ ਵਿੱਚ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ। ਸੀਨੀਅਰ ਡੀਸੀਐੱਮ ਕਿਹਾ ਕਿ
ਰੇਲਵੇ ਵਿਭਾਗ (Railway Department) ਨੇ ਇਹ ਟ੍ਰੇਨ ਚਲਾਕੇ ਰੇਲਵੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨ ਇੱਕ ਵਿਅਕਤੀ ਦੇ ਕੋਲੋਂ 20 ਹਜ਼ਾਰ ਰੁਪਏ ਕਿਰਾਇਆ ਵਸੂਲ ਰਹੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ 10 ਰਾਤਾਂ ਅਤੇ 11 ਦਿਨ ਦੇ ਵਿਚ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਵਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਰਹਿਣ ਅਤੇ ਖਾਣਪੀਣ ਦਾ ਸਾਰਾ ਬੰਦੋਬਸਤ ਵੀ ਇਸੇ ਕਿਰਾਏ ਦੇ ਵਿਚ ਕੀਤਾ ਗਿਆ ਹੈ।
‘ਯਾਤਰੀਆਂ ਦੀਆਂ ਸੁਵਿਧਾਵਾਂ ਰੱਖਿਆ ਜਾ ਰਿਹਾ ਧਿਆਨ’
ਉਨ੍ਹਾਂ ਕਿਹਾ ਇਸ ਦੌਰਾਨ ਰੇਲਵੇ ਵਿਭਾਗ ਵੱਲੋਂ ਉਨ੍ਹਾਂ ਦੇ ਲਈ ਹਰ ਸੁੱਖ ਸਹੂਲਤ ਦਾ ਧਿਆਨ ਰੱਖਿਆ ਜਾ ਰਿਹਾ ਹੈ। ਸ਼ੁਭਮ ਸ਼ਰਮਾ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਇਹ ਉਪਰਾਲਾ ਪੂਰੇ ਦੇਸ਼ ਦੇ ਤੀਰਥ ਅਸਥਾਨਾਂ ਨੂੰ ਆਪਸ ਵਿੱਚ ਜੋੜਨ ਦੇ ਮਕਸਦ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟ੍ਰੇਨ ਦੇ ਰਾਹੀਂ ਭਾਰਤ ਦੇ ਵਿਚਲਾ ਟੂਰਿਜ਼ਮ ਹੋਰ ਵੀ ਜ਼ਿਆਦਾ ਪ੍ਰਫੁੱਲਤ ਹੋਵੇਗਾ। ਉਹਨਾਂ ਕਿਹਾ ਕਿ ਵੱਖ-ਵੱਖ
ਧਾਰਮਿਕ ਅਸਥਾਨਾਂ (Religious Places) ਦੀ ਯਾਤਰਾ ਕਰਨ ਤੋਂ ਇਲਾਵਾ ਰੇਲਵੇ ਵਿਭਾਗ ਵੱਲੋਂ ਇਸ ਟ੍ਰੇਨ ਵਿੱਚ ਮੌਜੂਦ ਹਰ ਯਾਤਰੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ