Amritsar: ਨਿਹੰਗ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਪਾਨ ਬੀੜੀਆਂ ਦੇ ਖੋਖੇ ਤੋੜੇ, ਮੌਕੇ ‘ਤੇ ਪਹੁੰਚੀ ਪੁਲਿਸ

Updated On: 

29 May 2023 11:51 AM

ਨਿਹੰਗ ਸਿੰਘਾਂ ਨੇ ਗੋਲ ਹੱਟੀ ਚੌਕ 'ਤੇ ਕਾਫੀ ਸਮੇਂ ਤੋਂ ਚੱਲ ਰਹੇ ਪਾਨ ਬੀੜੀ ਦੇ ਖੋਖਿਆਂ ਦੀ ਭੰਨਤੋੜ ਕਰਕੇ ਉਨ੍ਹਾਂ ਨੇ ਮਾਲਕਾਂ ਨਾਲ ਕੁੱਟਮਾਰ ਕੀਤੀ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿਸੇ ਨਾਲ ਧੱਕਾ ਨਹੀਂ ਹੋਵੇਗਾ। ਦਰਅਸਲ ਇਹ ਪਾਨ ਬੀੜੀਆਂ ਦੇ ਖੋਖੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹਨ, ਜਿਸ ਕਾਰਨ ਨਿਹੰਗ ਸਿੰਘਾਂ ਨੇ ਭੰਨਤੋੜ ਕੀਤੀ।

Amritsar: ਨਿਹੰਗ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਪਾਨ ਬੀੜੀਆਂ ਦੇ ਖੋਖੇ ਤੋੜੇ, ਮੌਕੇ ਤੇ ਪਹੁੰਚੀ ਪੁਲਿਸ
Follow Us On

ਅੰਮ੍ਰਿਤਸਰ। ਸ੍ਰੀ ਦਰਬਾਰ ਸਾਹਿਬ ਨੇੜੇ ‘ਚ ਨਿਹੰਗ ਸਿੰਘਾਂ ਦੇ ਬਾਣੇ ਚ ਆਏ 15 ਤੋਂ 20 ਵਿਅਕਤੀਆ ਵੱਲੋਂ ਪਾਨ ਬੀੜੀ ਦੇ ਖੋਖਿਆ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰ ਦਾ ਇਲਜਾਮ ਹੈ ਕਿ ਉਹ ਪੈਸਿਆਂ ਨਾਲ ਭਰਿਆ ਗੱਲੇ ਵੀ ਚੁੱਕ ਕੇ ਲੈ ਗਏ।

ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ (Amritsar) ਦੇ ਹਾਲ ਬਜਰ ਦੇ ਅੰਦਰ ਗੋਲ ਹੱਟੀ ਚੌਕ ਵਿੱਚ ਤੇ ਪਾਨ ਬੀੜੀਆ ਦੇ ਖੋਖੇ ਜੋ ਕਾਫੀ ਪੁਰਾਣੇ ਲੱਗੇ ਹੋਏ ਸਨ। ਜ਼ਿਨ੍ਹਾਂ ਨੂੰ ਹਟਾਉਣ ਲਈ ਨਿਹੰਗ ਸਿੰਘ ਕਈ ਵਾਰੀ ਬੇਨਤੀ ਕਰ ਚੁੱਕੇ ਹਨ ਪਰ ਦੁਕਾਨਦਾਰਾਂ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ।

15 ਤੋਂ 20 ਨਿਹੰਗਾਂ ਨੇ ਕੀਤੀ ਭੰਨਤੋੜ

ਇੱਥੇ 15 ਦੇ ਕਰੀਬ ਨਿਹੰਗ ਸਿੰਘ (Nihang Singh) ਦੇ ਬਾਣੇ ਵਿੱਚ ਆਏ ਕੁੱਝ ਸ਼ਰਾਰਤੀ ਅਨਸਰਾਂ ਨੇ ਖੋਖਿਆਂ ਦੀ ਭੰਨਤੋੜ ਕੀਤੀ ਤੇ ਉਨ੍ਹਾਂ ਦੇ ਮਾਲਕਾਂ ਨਾਲ ਕੁੱਟਾਰ ਵੀ ਕੀਤੀ। ਇਸ ਤੋਂ ਇਲ਼ਾਵਾ ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਕੁੱਟਮਾਰ ਕਰਨ ਤੋਂ ਇਲਾਵਾ ਉਹ ਪੈਸਿਆਂ ਵਾਲਾ ਗੱਲ੍ਹਾ ਵੀ ਲੈ ਗਏ। ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਿਸੇ ਨਾਲ ਧੱਕਾ ਨਹੀਂ ਹੋਵੇਗਾ-ਪੁਲਿਸ

ਪੁਲਿਸ (Police) ਦਾ ਕਹਿਣਾ ਕਿਸੇ ਨਾਲ ਵੀ ਅਜਿਹਾ ਧੱਕਾ ਨਹੀਂ ਹੋਣ ਦਿਆਂਗੇ ਕਿਸੇ ਨੂੰ ਕਾਨੂੰਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਦਰਅਸਲ ਹਰਿਮੰਦਰ ਸਾਹਿਬ ਦੇ ਨੇੜੇ ਜਿੰਨੇ ਵੀ ਬੀੜੀ ਅਤੇ ਪਾਨ ਵਾਲੇ ਖੋਖੇ ਹਨ ਉਨ੍ਹਾਂ ਦੇ ਮਾਲਾਕਾਂ ਨੂੰ ਇੱਥੋਂ ਖੋਖੇ ਹਟਾਉਣ ਦੀ ਨਿਹੰਗ ਸਿੰਘ ਕਾਫੀ ਸਮੇਂ ਹਟਾਉਣ ਦੀ ਬੇਨਤੀ ਕਰ ਰਹੇ ਸਨ ਪਰ ਉਨਾਂ ਨੇ ਆਪਣੇ ਖੋਖੇ ਨਹੀਂ ਹਟਾਏ। ਜਿਸ ਕਾਰਨ ਹੁਣ ਹੁਣ ਨਿਹੰਗ ਸਿੰਘਾਂ ਨੇ ਉਨ੍ਹਾਂ ਦੇ ਖੋਖੇ ਤੋੜ ਦਿੱਤੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ