ਸ਼ਹੀਦ ਜਵਾਨ ਹਰਪਾਲ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ, ਮੌਕੇ ‘ਤੇ ਕੋਈ ਵੀ ਮੰਤਰੀ ਅਤੇ ਅਧਿਕਾਰੀ ਨਹੀਂ ਪਹੁੰਚਿਆ
ਸ਼ਹੀਦ ਜਵਾਨ ਹਰਪਾਲ ਸਿੰਘ ਦੀ ਪਤਨੀ ਨੇ ਕਿਹਾ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਮੰਤਰੀ ਨੇ ਸਾਡੇ ਨਾਲ ਦੁਖ ਸਾਂਝਾ ਨਹੀਂ ਕੀਤਾ ਪਰ ਇਲਾਕਾ ਵਾਸੀਆਂ ਵੱਲੋਂ ਸ਼ਹੀਦ ਹੌਲਦਾਰ ਹਰਪਾਲ ਸਿੰਘ ਨੂੰ ਦਿੱਤੀ ਗਈ ਨਮ ਅੱਖਾਂ ਨਾਲ ਵਿਦਾਈ।

ਅੰਮ੍ਰਿਤਸਰ। ਬੀਤੇ ਦਿਨੀਂ ਮਣੀਪੁਰ ਦੇ ਇੰਫਾਲ ਬਾਰਡਰ ਤੇ ਦੁਸ਼ਮਣ ਦੀ ਗੋਲ਼ੀ ਲੱਗਣ ਨਾਲ ਸ਼ਹੀਦ (Martyr) ਹੋਏ ਜਵਾਨ ਹੌਲਦਾਰ ਹਰਪਾਲ ਸਿੰਘ ਦਾ ਉਸਦੇ ਜੱਦੀ ਪਿੰਡ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਹਰਪਾਲ ਸਿੰਘ ਦੇ ਛੇਹਰਟਾ ਇਲਾਕ਼ੇ ਦਾ ਰਹਿਣ ਵਾਲਾ ਹੈ। ਹੌਲਦਾਰ ਦੇ ਸ਼ਹੀਦ ਹੋਣ ਨਾਲ ਇਲਾਕੇ ਵਿੱਚ ਸੋਗ ਲਹਿਰ ਦੀ ਹੈ। ਹਰਪਾਲ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਥੇ ਹੀ ਇਲਾਕ਼ਾ ਵਾਸੀਆਂ ਅਤੇ ਫੌਜ ਦੇ ਜਵਾਨਾਂ ਵੱਲੋ ਜਵਾਨ ਹੌਲਦਾਰ ਹਰਪਾਲ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ।
ਉਥੇ ਹੀ ਫੌਜ ਦੇ ਅਧਿਕਾਰੀਆ ਵੱਲੋ ਪੂਰੇ ਸਨਮਾਨ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਪਰ ਸ਼ਹੀਦ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਸ਼ਹੀਦ ਨੂੰ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਮੰਤਰੀ ਸ਼ਰਧਾਂਜਲੀ ਦੇਣ ਨਹੀਂ ਪਹੁੰਚਿਆ।
‘ਫਰਵੀਰ ਮਹੀਨੇ ਛੁੱਟੀ ਕਰਕੇ ਵਾਪਸ ਗਿਆ ਸੀ ਹਰਪਾਲ ਸਿੰਘ’
ਇਸ ਮੌਕੇ ਜਵਾਨ ਹੌਲਦਾਰ ਹਰਪਾਲ ਸਿੰਘ ਦੀ ਪਤਨੀ ਕੰਵਲਜੀਤ ਕੌਰ ਨੇ ਮੀਡਿਆ ਨਾਲ਼ ਗੱਲਬਾਤ ਦੋਰਾਨ ਦੱਸਿਆ ਕਿ ਸਾਡੇ ਘਰ ਚਾਰ ਪੰਜ ਜਵਾਨ ਘਰ ਆਏ ਤਾਂ ਉਨ੍ਹਾਂ ਵੱਲੋ ਦੱਸਿਆ ਕਿ ਹਰਪਲ ਸਿੰਘ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਕੰਵਲਜਿਤ ਕੌਰ ਨੇ ਕਿਹਾ ਫ਼ਰਵਰੀ ਮਹਿਨੇ ਛੁੱਟੀ ਤੋਂ ਵਾਪਿਸ ਗਏ ਸਨ। ਉਨ੍ਹਾਂ ਕਿਹਾ ਸ਼ਹੀਦ ਹੋਣ ਤੋਂ ਪਹਿਲਾਂ ਘਰ ਫ਼ੋਨ ਕਰਕੇ ਹਰਪਾਲ ਸਿੰਘ ਨੇ ਸਭ ਦਾ ਹਾਲਚਾਲ ਪੁੱਛਿਆ।
ਇਹ ਵੀ ਪੜ੍ਹੋ
‘ਮੇਰੇ ਪਤੀ ਨੇ ਦੇਸ਼ ਲਈ ਦਿੱਤੀ ਕੁਰਬਾਨੀ’
ਕੰਵਲਜੀਤ ਕੌਰ ਨੇ ਕਿਹਾ ਕਿ ਇੱਕ ਸਾਲ ਹੀ ਹੋਇਆ ਸੀ ਅਸਾਮ ਵਿੱਚ ਬਦਲੀ ਹੌਏ ਨੂੰ ਇਸ ਤੋਂ ਪਹਿਲਾਂ ਹਰਪਾਲ ਸਿੰਘ ਦੀ ਡਿਊਟੀ ਹੈਦਰਾਬਾਦ (Hyderabad) ਵਿਚ ਸੀ। ਸ਼ਹੀਦ ਦੀ ਪਤਨੀ ਨੇ ਕਿਹਾ ਸਾਡੇ ਵਿਆਹ ਨੂੰ 15 ਸਾਲ ਹੋ ਗਏ ਹਨ। ਤੇ ਇੱਕ ਬੇਟਾ ਵੀ 13 ਸਾਲ ਦਾ ਹੈ। ਕੰਵਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਸਦੇ ਪਤੀ ਨੇ ਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ।