Sri Harmandir Sahib ਦੇ ਅੰਦਰ ਸ਼੍ਰੌਮਣੀ ਕਮੇਟੀ ਵੱਲੋਂ ਸਕੈਨਰ ਲਗਾਉਣ ਦਾ ਕੰਮ ਕੀਤਾ ਸ਼ੁਰੂ
ਬੈਗ, ਅਤੇ ਹੋਰ ਸਮਾਨ ਨੂੰ ਸਕੈਨ ਕਰਨ ਵਾਲਿਆ ਦੋ ਮਸ਼ੀਨਾਂ ਦੇ ਟਰਾਇਲ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਹੁਣ ਜਲਦੀ ਹੀ ਜਿਹੜੀ ਵੀ ਸੰਗਤ ਸ੍ਰੀ ਦਰਬਾਰ ਦੇ ਦਰਸ਼ਨਾਂ ਨੂੰ ਆਵੇਗੀ ਉਨ੍ਹਾਂ ਦਾ ਸਮਾਨ ਚੈੱਕ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਅੰਦਰ ਭੇਜਿਆ ਜਾਵੇਗਾ।

ਅੰਮਤਸਰ। ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਦਰਸ਼ਨ ਕਰਨ ਦੀ ਆੜ ਵਿਚ ਸ਼ਰਾਰਤੀ ਅਨਸਰਾਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਕੈਨਰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੀ ਘੰਟਾਘਰ ਬਾਹੀ ‘ਤੇ ਦੋ ਸਕੈਨਰ ਲਗਾਏ ਜਾ ਰਹੇ ਹਨ। ਬੈਗ ਸਕੈਨਰ ਦੀਆਂ ਦੋ ਮਸ਼ੀਨਾਂ ਦੇ ਟਰਾਇਲ ਦਾ ਕੰਮ ਸ਼ੁਰੂ ਹੋ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਡਾਟ ਅਪਰੇਟਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ (Shiromani Committee President) ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਵਿਸ਼ੇਸ਼ ਯਤਨਾਂ ਸਦਕਾ ਸੰਗਤਾਂ ਦੀ ਸਹੂਲਤ ਲਈ ਹਰੇਕ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ।
ਦਰਬਾਰ ਸਾਹਿਬ ਦੇ ਮੁੱਖ ਰੱਸਤਿਆਂ ਤੇ ਲੱਗਣਗੀਆਂ ਮਸ਼ੀਨਾਂ
ਪਿਛਲੇ ਸਮੇਂ ਵਿਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜਿਆਂ ‘ਤੇ ਸਕੈਨਿੰਗ ਮਸ਼ੀਨਾਂ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ 11 ਮਈ ਨੂੰ ਮੁੜ ਪ੍ਰਧਾਨ ਐਡਵੋਕੇਟ ਧਾਮੀ ਨੇ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਡਿਊਟੀਆਂ ਲਗਾਈਆਂ ਸਨ। ਉਨਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ ਵਾਲੇ 6 ਰੱਸਤਿਆਂ ਘੰਟਾ ਘਰ ਬਾਹੀ, ਸਕਤਰੇਤ ਬਾਹੀ, ਪਾਪੜਾ ਵਾਲਾ ਬਜਾਰ ਬਾਹੀ, ਆਟਾ ਮੰਡੀ ਬਾਹੀ, ਸਰਾਂ ਬਾਹੀ ਅਤੇ ਖਜਾਨਾ ਡਿਉੜੀ ਬਾਹੀ ਤੇ ਇਹ ਸਕੈਨਿੰਗ ਮਸ਼ੀਨਾਂ ਲਗਾਈਆਂ ਜਾਣਗੀਆਂ।
ਮਸ਼ੀਨਾਂ ਦਾ ਟਰਾਇਲ ਸ਼ੁਰੂ
ਇਸ ਬਾਰੇ ਦੋ ਕੰਪਨੀਆਂ ਦੀਆਂ ਸਕੈਨਿੰਗ ਮਸ਼ੀਨਾਂ ਟਰਾਇਲ ਦੇ ਤੌਰ ਸ਼ੁਰੂ ਕੀਤੀਆਂ ਹਨ, ਜਿਹੜੀ ਮਸ਼ੀਨ ਸਹੀ ਕੰਮ ਕਰੋਗੀ ਉਸ ਕੰਪਨੀ ਦੀਆਂ ਮਸ਼ੀਨਾਂ ਲੋੜ ਵਾਲੇ ਸਥਾਨਾਂ ‘ਤੇ 24 ਘੰਟੇ ਕੰਮ ਕਰਨ ਲਈ ਲਗਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਕਈ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਇਕ ਵੱਡਅਕਾਰੀ ਐਲਈਡੀ ਸਕਰੀਨ ਵੀ ਘੰਟਾ ਘਰ ਦੇ ਗੇਟ ਦੇ ਨਾਲ ਲਗਾਈ ਗਈ ਹੈ, ਜਿਸ ‘ਤੇ ਸੰਗਤਾਂ ਨੂੰ ਮਰਿਆਦਾ ਤੇ ਹੋਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਸੇਵਾਦਾਰਾਂ ਨੂੰ ਮਿਲਣਗੇ ਵਾਕੀਟਾਕੀ
ਇਸ ਤੋਂ ਇਲਾਵਾਂ ਪਰਿਕਰਮਾ ਦੇ ਸੇਵਾਦਾਰਾਂ ਨੂੰ ਆਪਸੀ ਤਾਲਮੇਲ ਲਈ 50 ਵਾਕੀਟਾਕੀ ਮੁਹੱਈਆ ਕਰਵਾਏ ਗਏ ਹਨ। 5 ਗਾਇਡ ਵੀ ਸੰਗਤ ਦੀ ਸਹੂਲਤ ਲਈ ਪਰਿਕਰਮਾ ਵਿਚ ਲਗਾਏ ਗਏ ਹਨ, ਜਿਹੜੀਆਂ ਸੰਗਤਾਂ ਨੂੰ ਗਾਇਡ ਦੀ ਲੋੜ ਹੁੰਦੀ ਹੈ, ਮੁਫਤ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਸਮੇਂ ਵਿਚ ਬਹੁਤ ਬਦਲਾਵ ਸੰਗਤਾਂ ਨੂੰ ਦੇਖਣ ਨੂੰ ਮਿਲਣਗੇ। ਓਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੇ ਕਿਹਾ ਕਿ ਇਹ ਸ਼੍ਰੌਮਣੀ ਕਮੇਟੀ ਵੱਲੋਂ ਬਹੁਤ ਵਧਿਆ ਉਪਰਾਲਾ ਕੀਤਾ ਗਿਆ ਹੈ ਇਸ ਨਾਲ ਗੁਰੂ ਘਰ ਦੇ ਅੰਦਰ ਨਸ਼ੇ ਵਾਲ਼ੀ ਚੀਜ ਨਹੀਂ ਜਾਵੇਗੀ।
ਇਹ ਵੀ ਪੜ੍ਹੋ
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ