ਅੰਮ੍ਰਿਤਸਰ ਦੇ ਡੈਮਗੰਜ ਇਲਾਕੇ ‘ਚ ਬਦਮਾਸ਼ਾਂ ਵੱਲੋਂ ਫਾਈਰਿੰਗ, ਘਟਨਾ ‘ਚ ਇੱਕ ਬਜ਼ੁਰਗ ਜ਼ਖਮੀ, ਸੀਸੀਟੀਵੀ ਵੀ ਆਈ ਸਾਹਮਣੇ
ਅੰਮ੍ਰਿਤਸਰ ਵਿੱਚ ਕ੍ਰਾਈਮ ਵੱਧਦਾ ਹੀ ਜਾ ਰਿਹਾ ਹੈ। ਹੁਣ ਸ਼ਹਿਰ ਦੇ ਇਲਾਕੇ ਡੈਮਗੰਜ ਵਿਖੇ ਬਦਮਾਸ਼ਾਂ ਨੇ ਫਾਈਰਿੰਗ ਕਰ ਦਿੱਥੀ ਜਿਸ ਵਿੱਚ ਇੱਕ ਬਜ਼ੁਰਗ ਜ਼ਖਮੀ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ। ਅੰਮ੍ਰਿਤਸਰ ‘ਚ ਇਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ‘ਚ ਇਕ ਬਜ਼ੁਰਗ ਜ਼ਖਮੀ ਹੋ ਗਿਆ ਹੈ, ਜਿਸ ਨੂੰ ਨਿੱਜੀ ਹਸਪਤਾਲ (Hospital) ‘ਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਨੇ ਕੁਝ ਨੌਜਵਾਨਾਂ ‘ਤੇ ਸ਼ਰਾਬ ਵੇਚਣ ਦਾ ਦੋਸ਼ ਲਗਾਇਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਗੋਲੀਬਾਰੀ ਅੰਮ੍ਰਿਤਸਰ (Amritsar) ਦੇ ਡੈਮਗੰਜ ਇਲਾਕੇ ਵਿੱਚ ਰਾਤ ਸਮੇਂ ਹੋਈ। ਹਰਮਨਜੋਤ ਸਿੰਘ ਨੇ ਦੱਸਿਆ ਕਿ ਉਹ ਖੁਦ ਸ਼ਰਾਬ ਦੇ ਠੇਕੇਦਾਰਾਂ ਕੋਲ ਕੰਮ ਕਰਦਾ ਹੈ। ਕੁਝ ਲੋਕ ਆਪਣੇ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਵੇਚਦੇ ਹਨ। ਇਸ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਧਮਕਾਇਆ ਜਾ ਰਿਹਾ ਹੈ।
‘ਦਰਵਾਜ਼ਾ ਖੋਲਦੇ ਹੀ ਬਦਮਾਸ਼ਾਂ ਨੇ ਚਲਾਈ ਗੋਲੀ’
ਹਰਮਨਜੋਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਵੀ ਸਾਗਰ, ਦਾਨਿਸ਼ ਅਤੇ ਕੰਵਲ ਉਨ੍ਹਾਂ ਦੇ ਘਰ ਆਏ ਸਨ। ਰਾਤ ਦੇ 11 ਵੱਜ ਚੁੱਕੇ ਹਨ। ਉਸ ਦੇ ਪਿਤਾ ਨਰਿੰਦਰਪਾਲ ਸਿੰਘ ਨੇ ਦਰਵਾਜ਼ਾ ਖੋਲ੍ਹਿਆ। ਮੁਲਜ਼ਮ ਨੇ ਪੁੱਛਿਆ ਕਿ ਹਰਮਨਜੋਤ ਕਿੱਥੇ ਹੈ। ਜਿਵੇਂ ਹੀ ਪਿਤਾ ਨੇ ਦੱਸਿਆ ਕਿ ਪੁੱਤਰ ਅੰਦਰ ਹੈ ਤਾਂ ਬਦਮਾਸ਼ਾਂ ਨੇ ਫਾਈਰਿੰਗ (Firing) ਕਰ ਦਿੱਤੀ । ਇਕ ਗੋਲੀ ਉਸਦੇ ਪਿਤਾ ਦੇ ਢਿੱਡ ‘ਤੇ ਲੱਗੀ, ਜਦਕਿ 5 ਤੋਂ 6 ਰਾਊਂਡ ਹਵਾ ‘ਚ ਚੱਲੇ।
ਹਰਮਨਜੋਤ ਦਾ ਕਹਿਣਾ ਹੈ ਕਿ ਘਰ ‘ਚ ਲੱਗੇ ਕੈਮਰਿਆਂ ‘ਚ ਦੋਸ਼ੀ ਸਾਫ ਦਿਖਾਈ ਦੇ ਰਹੇ ਸਨ। ਮੁਲਜ਼ਮ ਨੇ ਬਾਹਰ ਨਿਕਲਦੇ ਹੀ ਪਿਤਾ ਨੂੰ ਗੋਲੀ ਮਾਰ ਦਿੱਤੀ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਉਸ ਨੇ ਪੁਲਿਸ ਨੂੰ ਆਪਣੇ ਬਿਆਨ ਦੇ ਦਿੱਤੇ ਹਨ।
‘ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ
ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਜ਼ਖਮੀ ਨਰਿੰਦਰਪਾਲ ਸਿੰਘ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ