SGPC On Tiranga: ਇਹ ਭਾਰਤ ਨਹੀਂ ਪੰਜਾਬ ਹੈ, ਚੇਹਰੇ ‘ਤੇ ਤਿਰੰਗਾ ਬਣਾ ਕੇ ਆਈ ਸੀ ਕੁੜੀ, ਹਰਿਮੰਦਰ ਸਾਹਿਬ ਜਾਣ ਤੋਂ ਰੋਕਿਆ, ਹੁਣ ਮੰਗੀ ਮੁਆਫੀ

Updated On: 

17 Apr 2023 15:31 PM IST

SGPC ਦੇ ਸਕੱਤਰ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ Twitter 'ਤੇ ਇਸ ਵੀਡਿਓ ਪਾਉਣ ਦੀ ਕੀ ਮਨਸ਼ਾ ਸੀ, ਇਸ ਬਾਰੇ ਉਹ ਕੁਝ ਵੀ ਕਹਿਣਾ ਨਹੀਂ ਚਾਹੁੰਦੇ।

Follow Us On
ਅੰਮ੍ਰਿਤਸਰ ਨਿਊਜ: ਗੱਲ ਤੇ ਤਿਰੰਗਾ ਬਣਾ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਹਿਬ ਦੇ ਅੰਦਰ ਜਾ ਰਹੀ ਕੁੜੀ ਨੂੰ ਰੋਕਣ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ। ਇਸ ਦੇ ਸੋਸ਼ਲ ਮੀਡੀਆ ਤੇ ਟ੍ਰੈਂਡ ਹੋਣ ਤੋਂ ਬਾਅਦ ਐਸਜੀਪੀਸੀ ਨੂੰ ਮੁਆਫੀ ਮੰਗਣੀ ਪਈ ਹੈ। ਦਰਅਸਲ, ਬਾਹਰੋਂ ਆਈ ਇੱਕ ਕੁੜੀ ਨੇ ਆਪਣੀ ਗੱਲ ‘ਤੇ ਤਿਰੰਗਾ ਬਣਾਇਆ ਹੋਇਆ ਸੀ, ਜਿਸਦੇ ਚਲਦੇ ਦਰਬਾਰ ਸਾਹਿਬ ਦੇ ਸੇਵਾਦਾਰਾਂ ਵਲੋਂ ਉਸਨੂੰ ਇਹ ਕਹਿ ਕੇ ਅੰਦਰ ਜਾਣ ਤੋਂ ਰੋਕ ਦਿੱਤਾ ਕਿ ਇਹ ਇੰਡੀਆ ਨਹੀਂ ਇਹ ਪੰਜਾਬ ਹੈ।। ਕੁੜੀ ਨੇ ਇਸਦੀ ਵੀਡਿਓ ਟਵਿਟਰ ਤੇ ਪਾਈ ਤਾਂ ਕੁਝ ਹੀ ਮਿੰਟਾਂ ਵਿੱਚ ਇਹ ਵਾਇਰਲ ਹੋ ਗਈ। ਇੱਥੋਂ ਤੱਕ ਕਿ ਟਵਿਟਰ ਤੇ ਇਹ ਮਾਮਲਾ ਟ੍ਰੈਂਡ ਵੀ ਕਰਨ ਲੱਗ ਪਿਆ। ਲੋਕਾਂ ਨੇ ਇਸ ਮਾਮਲੇ ਤੇ ਐਸਜੀਪੀਸੀ ਤੇ ਗੰਭੀਰ ਸਵਾਲ ਚੁੱਕੇ ਹਨ। ਮਾਮਲੇ ਨੂੰ ਭਖਦਾ ਵੇਖ ਐਸਜੀਪੀਸੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ।

SGPC ਨੇ ਮੰਗੀ ਮੁਆਫੀ

ਗੁਰਚਰਨ ਸਿੰਘ ਨੇ ਕਿਹਾ ਕਿ ਜੇਕਰ ਇਸ ਮਾਮਲੇ ਨਾਲ ਕਿਸੇ ਨੂੰ ਵੀ ਠੇਸ ਪਹੁੰਚੀ ਹੈ ਕਮੇਟੀ ਉਸ ਕੋਲੋਂ ਮਾਫ਼ੀ ਮੰਗਦੇ ਹੈ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਇਹ ਬੜੇ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਲੋਕ ਟਵੀਟ ਕਰ ਰਹੇ ਹਨ ਇੱਥੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਸਰਧਾਲੂ ਆਉਂਦੇ ਹਨ, ਉਨ੍ਹਾ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਅਜਾਦੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਇਸ ਤਿਰੰਗੇ ਦੇ ਲਈ ਸੱਭ ਤੋਂ ਜਿਆਦਾ ਕੁਰਬਾਨੀਆ ਸਿੱਖਾਂ ਨੇ ਦਿੱਤੀਆਂ ਹਨ, ਪਰ ਫ਼ਿਰ ਵੀ ਹਰ ਵਾਰ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ।

ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼

ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਆਕੇ ਕੁੱਝ ਸ਼ਰਾਰਤੀ ਲੋਕ ਇਤਰਜਾਯੋਗ ਕੰਗ ਕਰਦੇ ਹਨ। ਇੱਕ ਬੰਦਾ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਤੇ ਇੱਕ ਟੀ ਸ਼ਰਟ ਪਾਉਂਦਾ ਹੈ ਉਸ ਟੀ ਸ਼ਰਟ ਤੇ ਜਿਹੜੀ ਫੋਟੋ ਸੀ ਉਹ ਲੋਕਾਂ ਦੇ ਕਾਤਿਲ ਦੀ ਸੀ। ਪਰ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਖ਼ਾਲਿਸਤਾਨ ਦਾ ਨਾਂ ਲੈਕੇ ਸਿੱਖਾਂ ਨੂੰ ਭੰਡਿਆ ਜਾ ਰਿਹਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ