SGPC On Tiranga: ਇਹ ਭਾਰਤ ਨਹੀਂ ਪੰਜਾਬ ਹੈ, ਚੇਹਰੇ ‘ਤੇ ਤਿਰੰਗਾ ਬਣਾ ਕੇ ਆਈ ਸੀ ਕੁੜੀ, ਹਰਿਮੰਦਰ ਸਾਹਿਬ ਜਾਣ ਤੋਂ ਰੋਕਿਆ, ਹੁਣ ਮੰਗੀ ਮੁਆਫੀ
SGPC ਦੇ ਸਕੱਤਰ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ Twitter 'ਤੇ ਇਸ ਵੀਡਿਓ ਪਾਉਣ ਦੀ ਕੀ ਮਨਸ਼ਾ ਸੀ, ਇਸ ਬਾਰੇ ਉਹ ਕੁਝ ਵੀ ਕਹਿਣਾ ਨਹੀਂ ਚਾਹੁੰਦੇ।
ਅੰਮ੍ਰਿਤਸਰ ਨਿਊਜ: ਗੱਲ ਤੇ ਤਿਰੰਗਾ ਬਣਾ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਹਿਬ ਦੇ ਅੰਦਰ ਜਾ ਰਹੀ ਕੁੜੀ ਨੂੰ ਰੋਕਣ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ। ਇਸ ਦੇ ਸੋਸ਼ਲ ਮੀਡੀਆ ਤੇ ਟ੍ਰੈਂਡ ਹੋਣ ਤੋਂ ਬਾਅਦ ਐਸਜੀਪੀਸੀ ਨੂੰ ਮੁਆਫੀ ਮੰਗਣੀ ਪਈ ਹੈ। ਦਰਅਸਲ, ਬਾਹਰੋਂ ਆਈ ਇੱਕ ਕੁੜੀ ਨੇ ਆਪਣੀ ਗੱਲ ‘ਤੇ ਤਿਰੰਗਾ ਬਣਾਇਆ ਹੋਇਆ ਸੀ, ਜਿਸਦੇ ਚਲਦੇ ਦਰਬਾਰ ਸਾਹਿਬ ਦੇ ਸੇਵਾਦਾਰਾਂ ਵਲੋਂ ਉਸਨੂੰ ਇਹ ਕਹਿ ਕੇ ਅੰਦਰ ਜਾਣ ਤੋਂ ਰੋਕ ਦਿੱਤਾ ਕਿ ਇਹ ਇੰਡੀਆ ਨਹੀਂ ਇਹ ਪੰਜਾਬ ਹੈ।।
ਕੁੜੀ ਨੇ ਇਸਦੀ ਵੀਡਿਓ ਟਵਿਟਰ ਤੇ ਪਾਈ ਤਾਂ ਕੁਝ ਹੀ ਮਿੰਟਾਂ ਵਿੱਚ ਇਹ ਵਾਇਰਲ ਹੋ ਗਈ। ਇੱਥੋਂ ਤੱਕ ਕਿ ਟਵਿਟਰ ਤੇ ਇਹ ਮਾਮਲਾ ਟ੍ਰੈਂਡ ਵੀ ਕਰਨ ਲੱਗ ਪਿਆ। ਲੋਕਾਂ ਨੇ ਇਸ ਮਾਮਲੇ ਤੇ ਐਸਜੀਪੀਸੀ ਤੇ ਗੰਭੀਰ ਸਵਾਲ ਚੁੱਕੇ ਹਨ। ਮਾਮਲੇ ਨੂੰ ਭਖਦਾ ਵੇਖ ਐਸਜੀਪੀਸੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ।
Shocking: “It’s Punjab, not India, you can not enter Gurudwara with Indian flag”
A Girl was denied entry into Harimandir Sahib, Amritsar as she had indian flag painted on her face. She was harassed by SGPC employee & forbidden from entering Gurudwara premises. #amritsar pic.twitter.com/qwfx8ZQgJa— PunFact (@pun_fact) April 16, 2023
ਇਹ ਵੀ ਪੜ੍ਹੋ
This woman was sent back from the main gate of the #Amritsar‘s Golden Temple because she had indian flag painted on her face. According to the gentleman in the video the #GoldenTemple is in Punjab and Punjab is not India. pic.twitter.com/0o7FJ4bpii
— Nikhil Choudhary (@NikhilCh_) April 17, 2023
SGPC ਨੇ ਮੰਗੀ ਮੁਆਫੀ
ਗੁਰਚਰਨ ਸਿੰਘ ਨੇ ਕਿਹਾ ਕਿ ਜੇਕਰ ਇਸ ਮਾਮਲੇ ਨਾਲ ਕਿਸੇ ਨੂੰ ਵੀ ਠੇਸ ਪਹੁੰਚੀ ਹੈ ਕਮੇਟੀ ਉਸ ਕੋਲੋਂ ਮਾਫ਼ੀ ਮੰਗਦੇ ਹੈ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਇਹ ਬੜੇ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਲੋਕ ਟਵੀਟ ਕਰ ਰਹੇ ਹਨ ਇੱਥੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਸਰਧਾਲੂ ਆਉਂਦੇ ਹਨ, ਉਨ੍ਹਾ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਅਜਾਦੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਇਸ ਤਿਰੰਗੇ ਦੇ ਲਈ ਸੱਭ ਤੋਂ ਜਿਆਦਾ ਕੁਰਬਾਨੀਆ ਸਿੱਖਾਂ ਨੇ ਦਿੱਤੀਆਂ ਹਨ, ਪਰ ਫ਼ਿਰ ਵੀ ਹਰ ਵਾਰ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ।
ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼
ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਆਕੇ ਕੁੱਝ ਸ਼ਰਾਰਤੀ ਲੋਕ ਇਤਰਜਾਯੋਗ ਕੰਗ ਕਰਦੇ ਹਨ। ਇੱਕ ਬੰਦਾ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਤੇ ਇੱਕ ਟੀ ਸ਼ਰਟ ਪਾਉਂਦਾ ਹੈ ਉਸ ਟੀ ਸ਼ਰਟ ਤੇ ਜਿਹੜੀ ਫੋਟੋ ਸੀ ਉਹ ਲੋਕਾਂ ਦੇ ਕਾਤਿਲ ਦੀ ਸੀ। ਪਰ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਖ਼ਾਲਿਸਤਾਨ ਦਾ ਨਾਂ ਲੈਕੇ ਸਿੱਖਾਂ ਨੂੰ ਭੰਡਿਆ ਜਾ ਰਿਹਾ ਹੈ।