ਅੰਮ੍ਰਿਤਸਰ ਨਿਊਜ਼। ਗੁਰੂਨਗਰੀ ਅੰਮ੍ਰਿਤਸਰ ਉਸ ਵੇਲ੍ਹੇ ਗੋਲੀਆਂ ਦੇ ਸ਼ੋਰ ਨਾਲ ਦਹਿਲ ਗਈ, ਜਦੋਂ ਕੁਝ ਨੌਜਵਾਨਾਂ ਨੇ ਦਿਨ ਦਿਹਾੜੇ ਇੱਕ ਕਾਰ ਉੱਤੇ ਅੰਨ੍ਹੇਵਾਰ
ਗੋਲੀਬਾਰੀ ਕਰ ਦਿੱਤੀ। ਜਾਣਕਾਰੀ ਮੁਤਾਬਿਕ, ਸ਼ਹਿਰ ਦੇ ਕਚਹਿਰੀ ਚੌਕ ਨੇੜੇ ਦੁਪਹਿਰ ਦਾ ਖਾਣਾ ਖਾਕੇ ਸਵਿਫਟ ਗੱਡੀ ਤੇ ਜਾ ਰਹੇ ਕੁਝ ਨੌਜਵਾਨਾਂ ਉੱਤੇ 2 ਅਣਪਛਾਤੇ ਨੌਜਵਾਨਾਂ ਨੇ ਅੰਨ੍ਹਵਾਰ ਗੋਲੀਬਾਰੀ ਕਰ ਦਿੱਤੀ। ਇਹ ਸਾਰੀਆਂ ਗੋਲੀਆਂ ਨੌਜਵਾਨਾਂ ਦੀ ਗੱਡੀ ਤੇ ਵੱਜੀਆਂ, ਜਿਸਤੋਂ ਬਾਅਦ ਗੱਡੀ ਚ ਵੱਡੇ-ਵੱਡੇ ਸੁਰਾਖ਼ ਹੋ ਗਏ।
ਇਸ ਗੋਲੀਬਾਰੀ ਦੌਰਾਨ ਇੱਕ ਗੋਲੀ ਗੱਡੀ ਨੂੰ ਚੀਰਦੀ ਹੋਈ ਅੰਦਰ ਸੀਟ ਤੇ ਬੈਠੇ ਨੌਜਵਾਨ ਦੀ ਵੱਖੀ ਵਿੱਚ ਜਾ ਲੱਗੀ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਉਸਨੂੰ ਤੁਰੰਤ ਅੰਮ੍ਰਿਤਸਰ ਦੇ ਸਿਵਿਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਸਥਿਰ ਦੱਸੀ ਹੈ।
ਛੇਤੀ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਇਲਾਕੇ ਦੀ ਥਾਣਾ ਮੁੱਖੀ ਮੈਡਮ ਅਮਨਜੋਤ ਕੌਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਨੇ
ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਦੀ ਗੱਲ ਕਹੀ ਅਤੇ ਨਾਲ ਹੀ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰਨ ਦਾ ਭਰੋਸਾ ਵੀ ਦਿੱਤਾ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ