ਤਬੀਅਤ ਵਿਗੜਣ ਤੋਂ ਬਾਅਦ ਹਸਪਤਾਲ 'ਚ ਭਰਤੀ ਸੋਨੀ, ਕੋਰਟ ਨੇ ਭੇਜਿਆ 2 ਦਿਨਾਂ ਦੀ ਰਿਮਾਂਡ 'ਤੇ, ਸਰਕਾਰ 'ਤੇ ਵਰ੍ਹੇ ਰਾਜਾ ਵੜਿੰਗ | op soni ex congress minister peshi in court sent for two days vigilance remand know full detail in punjabi Punjabi news - TV9 Punjabi

ਤਬੀਅਤ ਵਿਗੜਣ ਤੋਂ ਬਾਅਦ ਹਸਪਤਾਲ ‘ਚ ਭਰਤੀ ਸੋਨੀ, ਕੋਰਟ ਨੇ ਭੇਜਿਆ 2 ਦਿਨਾਂ ਦੀ ਰਿਮਾਂਡ ‘ਤੇ, ਸਰਕਾਰ ‘ਤੇ ਵਰ੍ਹੇ ਰਾਜਾ ਵੜਿੰਗ

Updated On: 

10 Jul 2023 18:02 PM

Soni on Vigilance Remand: ਓਪੀ ਸੋਨੀ ਤੇ ਵਿਜੀਲੈਂਸ ਦੀ ਕਾਰਵਾਈ ਤੋਂ ਭੜਕੇ ਰਾਜਾ ਵੜਿੰਗ ਨੇ ਕਿਹਾ ਕਿ ਪਿੱਛਲੇ 30 ਸਾਲ ਤੋਂ ਲਗਾਤਾਰ ਸੋਨੀ ਲਗਾਤਾਰ ਆਪਣੇ ਇਲਾਕੇ ਤੋਂ ਜਿੱਤਦੇ ਆ ਰਹੇ ਹਨ। ਇਸੇ ਕਰਕੇ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਤਬੀਅਤ ਵਿਗੜਣ ਤੋਂ ਬਾਅਦ ਹਸਪਤਾਲ ਚ ਭਰਤੀ ਸੋਨੀ, ਕੋਰਟ ਨੇ ਭੇਜਿਆ 2 ਦਿਨਾਂ ਦੀ ਰਿਮਾਂਡ ਤੇ, ਸਰਕਾਰ ਤੇ ਵਰ੍ਹੇ ਰਾਜਾ ਵੜਿੰਗ
Follow Us On

ਅੰਮ੍ਰਿਤਸਰ ਨਿਊਜ਼। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਐਤਵਾਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਬਕਾ ਡਿਪਟੀ ਸੀਐਮ ਓਪੀ ਸੋਨੀ (O.P Soni) ਨੂੰ ਵਿਜੀਲੈਂਸ ਵੱਲੋਂ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੋਨੀ ਨੂੰ ਕੋਰਟ ਦੋ ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ। ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Waring) ਦੀ ਅਗੁਵਾਈ ਹੇਠ ਸੈਂਕੜੇ ਕਾਂਗਰਸੀ ਨੇਤਾ ਅਤੇ ਵਰਕਰ ਵੀ ਕੋਰਟ ਵਿੱਚ ਪਹੁੰਚੇ। ਕਾਂਗਰਸ ਨੇ ਵਿਜੀਲੈਂਸ ਦੀ ਕਾਰਵਾਈ ਤੇ ਸਵਾਲ ਚੁੱਕਦਿਆਂ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ।

ਕੋਰਟ ਚ ਪੇਸ਼ ਕਰਨ ਤੋਂ ਬਾਅਦ ਓਪੀ ਸੋਨੀ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨੇੜੇਲ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਡੁੰਘਾਈ ਨਾਲ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੋਨੀ ਦੀ ਤਬੀਅਤ ਵਿਗੜਣ ਤੋਂ ਬਾਅਦ ਕਾਂਗਰਸ ਸੂਬਾ ਸਰਕਾਰ ਤੇ ਹੋਰ ਵੀ ਹਮਲਾਵਰ ਹੋ ਗਈ। ਸੂਬਾ ਪ੍ਰਧਾਨ ਰਾਜਾ ਵੜਿੰਗ (Raja Waring) ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਇਹ ਸਾਰਾ ਡਰਾਮਾ ਕਰ ਰਹੀ ਹੈ।

ਰਾਜਾ ਵੜਿੰਗ ਦੇ ਸਰਕਾਰ ‘ਤੇ ਤਿੱਖੇ ਨਿਸ਼ਾਨੇ

ਵੜਿੰਗ ਨੇ ਕਿਹਾ ਕਿ ਪੂਰਾ ਪੰਜਾਬ ਇਸ ਵੇਲ੍ਹੇ ਪਾਣੀ ਚ ਡੁੱਬਿਆ ਹੋਇਆ ਹੈ, ਪਰ ਮੁੱਖ ਮੰਤਰੀ ਇਸਦੀ ਚਿੰਤਾ ਛੱਡ ਕੇ ਹਰਿਆਣਾ ਚ ਚੋਣ ਪ੍ਰਚਾਰ ਕਰ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਮੁੱਖਮੰਤਰੀ ਦਾ ਫਰਜ ਬਣਦਾ ਸੀ ਕਿ ਇਸ ਮੁਸੀਬਤ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜਣ, ਪਰ ਉਨ੍ਹਾਂ ਦਾ ਪੰਜਾਬ ਦੀ ਜਨਤਾ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਦਲੇ ਦੀ ਭਾਵਨਾ ਛੱਡ ਕੇ ਪੰਜਾਬ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ।

‘ਬਦਲਾਖੋਰੀ ਦੀ ਭਾਵਨਾ ਨਾਲ ਹੋ ਰਹੀਆਂ ਗ੍ਰਿਫਤਾਰੀਆਂ’

ਵੜਿੰਗ ਨੇ ਕਿਹਾ ਕਿ ਸਰਕਾਰ ਹਰ ਮਹੀਨੇ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਕਹਾਣੀ ਬਣਾ ਕੇ ਕਾਂਗਰਸ ਦੀ ਆਗੂਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਰਪੋਰੇਸ਼ਨ ਦੀਆਂ ਚੋਣਾਂ ਆ ਰਹੀਆ ਹਨ, ਜਿਸ ਨੂੰ ਲੈਕੇ ਹੀ ਸਰਕਾਰ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਪਾਰਟੀ ਦੇ ਦਿੱਲੀ ਦੇ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਲੰਬੇ ਸਮੇਂ ਤੋਂ ਜੇਲ੍ਹਾਂ ਚ ਬੰਦ ਹਨ। ਆਮ ਆਦਮੀ ਪਾਰਟੀ ਪਹਿਲਾਂ ਆਪਣੇ ਘਰ ਚ ਝਾੜੂ ਫੇਰੇ, ਮੁੜ ਦੂਜਿਆਂ ਤੇ ਕਾਰਵਾਈ ਕਰਨ ਬਾਰੇ ਸੋਚੇ।

ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ

ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪੀੜਤ ਲੋਕਾਂ ਦੀ ਅੱਗੇ ਵੱਧ ਕੇ ਮਦਦ ਕਰਨ। ਉਨ੍ਹਾਂ ਕਿਹਾ ਕਿ ਸਾਰੇ ਵਰਕਰ ਜਿਲ੍ਹ ਪੱਧਰ ਤੇ ਜਾ ਕੇ ਕੰਟਰੋਲ ਰੂਮ ਸਥਾਪਤ ਕਰਨ ਅਤੇ ਪੀੜਤਾਂ ਨੂੰ ਵੱਧ ਤੋਂ ਵੱਧ ਮਦਦ ਪਹੁੰਚਾਉਣ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਕਾਂਗਰਸ ਇਸ ਮੁਸ਼ਕੱਲ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੀ ਹੈ। ਹਰ ਲੋੜਵੰਦ ਨੂੰ ਕਾਂਗਰਸ ਵੱਲੋਂ ਢੁਕਵੀਂ ਮਦਦ ਮੁਹਇਆ ਕਰਵਾਈ ਜਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version