ਬੀਐੱਸਐੱਫ ਨੇ ਮੁੜ ਕੀਤਾ ਪਾਕਿਸਤਾਨੀ ਡ੍ਰੋਨ ਬਰਾਮਦ, ਅੰਮ੍ਰਿਤਸਰ ਦੇ ਪਿੰਡ ਰਤਨ ਖੁਰਦ ‘ਚ ਤਲਾਸ਼ੀ ਮੁਹਿੰਮ ਚਲਾਈ
ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਹੁਣ ਮੁੜ ਬੀਐੱਸਐੱਫ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਤੋਂ ਪਾਕਿਸਾਤਨੀ ਡਰੋਨ ਬਰਾਮਦ ਕੀਤਾ। ਐਤਵਾਰ ਰਾਤ ਗਸ਼ਤ ਦੌਰਾਨ ਡ੍ਰੋਨ ਦੀ ਆਵਾਜ ਸੁਣਦੇ ਹੀ ਬੀਐੱਸਐੱਫ ਨੇ ਫਾਈਰਿੰਗ ਕੀਤੀ ਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ।
ਅੰਮ੍ਰਿਤਸਰ। ਪਾਕਿਸਤਾਨ ਡ੍ਰੋਨ ਰਾਹੀਂ ਭਾਰਤ ਨਾਲ ਨਾਪਾਕ ਹਰਕਤਾਂ ਲਗਾਤਾਰ ਕਰ ਰਹੀ ਹੈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਸ ਦੀ ਸਾਂਝੀ ਮੁਹਿੰਮ ਚਲਾ ਕੇ ਪਾਕਿਸਤਾਨ ਤੋਂ ਆਏ 2 ਡਰੋਨ ਬਰਾਮਦ ਕੀਤੇ ਗਏ ਹਨ। ਬੀਐੱਸਐੱਫ ਨੇ ਡਰੋਨ ਦੀ ਬਰਾਮਦਗੀ ਅੰਮ੍ਰਿਤਸਰ (Amritsar) ਸਰਹੱਦ ਨਾਲ ਲੱਗਦੇ ਪਿੰਡ ਰਤਨ ਖੁਰਦ ਤੋਂ ਕੀਤੀ ਗਈ ਹੈ। ਇਹ ਹੈਕਸਾਕਾਪਟਰ ਡਰੋਨ ਹੈ, ਜਿਸ ਦੀ ਵਰਤੋਂ ਪਾਕਿ ਤਸਕਰ ਕਰਦੇ ਹਨ। ਬੀਐਸਐਫ ਦੇ ਜਵਾਨ ਐਤਵਾਰ ਰਾਤ ਨੂੰ ਗਸ਼ਤ ‘ਤੇ ਸਨ। ਰਾਤ ਕਰੀਬ 10 ਵਜੇ ਪਿੰਡ ਰਤਨ ਖੁਰਦ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ।
ਇਸ ਦੀ ਸੂਚਨਾ ਸਵੇਰੇ ਪੰਜਾਬ ਪੁਲਿਸ (Punjab Police) ਨੂੰ ਦਿੱਤੀ ਗਈ ਅਤੇ ਪਿੰਡ ਰਤਨ ਖੁਰਦ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਪਿੰਡ ਰਤਨ ਖੁਰਦ ਵਿੱਚ ਹੀ ਖੇਤਾਂ ਵਿੱਚੋਂ ਡਰੋਨ ਬਰਾਮਦ ਹੋਇਆ। ਡਰੋਨ ਨੂੰ ਹੁਣ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ, ਤਾਂ ਜੋ ਇਸ ਦੀਆਂ ਉਡਾਣਾਂ ਦੀ ਸੂਚਨਾ ਦਿੱਤੀ ਜਾ ਸਕੇ।
ਦੋ ਡ੍ਰੋਨ ਕੀਤੇ ਗਏ ਬਰਾਮਦ
ਅਗਸਤ ਮਹੀਨੇ ਵਿੱਚ ਇਹ ਦੋਵੇਂ ਡਰੋਨ ਇੱਕੋ ਦਿਨ ਵਿੱਚ ਬਰਾਮਦ ਕੀਤੇ ਗਏ ਸਨ। ਦੂਜਾ ਡਰੋਨ ਤਰਨਤਾਰਨ ਦੇ ਰਾਜੋਕੇ ਇਲਾਕੇ ਵਿੱਚ ਮਿਲਿਆ ਹੈ। ਡਰੋਨ ਦੀ ਆਵਾਜਾਈ ਦੀ ਸੂਚਨਾ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਰਾਜੋਕੇ ਵਿੱਚ ਸਾਂਝਾ ਸਰਚ ਅਭਿਆਨ ਚਲਾਇਆ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ