Shri Akal Takht Sahib ਪੁੱਜੇ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਜਤਾਈ ਚਿੰਤਾ

Published: 

27 Mar 2023 15:55 PM IST

Daduwal ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਨੇ ਕੋਈ ਗੁਨਾਹ ਕੀਤਾ ਹੈ ਸੀ ਤੇ ਉਸ ਉੱਤੇ ਉੱਸੇ ਸਮੇਂ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।

Shri Akal Takht Sahib ਪੁੱਜੇ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਜਤਾਈ ਚਿੰਤਾ
Follow Us On
ਅਮ੍ਰਿਤਸਰ ਨਿਊਜ: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ (Baljit Singh Daduwal) ਸੋਮਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ (Shri Akaal Takht Sahib) ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸੂਬੇ ਦੇ ਮੌਜੂਦਾ ਹਾਲਾਤਾਂ ਤੇ ਚਿੰਤਾ ਪ੍ਰਗਟਾਉਂਦਿਆਂ ਪੁਲਿਸ ਵੱਲੋਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਫੜੇ ਜਾਣ ਤੇ ਇਤਰਾਜ ਚੁੱਕਿਆ। ਉਨ੍ਹਾਂ ਕਿਹਾ ਕਿ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਹਨ, ਉਹ ਬੜੇ ਚਿੰਤਾਜਨਕ ਹਨ। ਇਸ ਨੂੰ ਲੈ ਕੇ ਪੰਥ ਅਤੇ ਪੰਜਾਬ ਸਰਕਾਰ ਨੂੰ ਗੰਭੀਰਤਾ ਤੇ ਵਿਚਾਰ ਕਰਨਾ ਚਾਹੀਦਾ ਹੈ। ਦਾਦੂਵਾਲ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਬੜਾ ਸੰਤਾਪ ਹੰਢਾਇਆ ਹੈ। ਅੰਮ੍ਰਿਤਪਾਲ ਸਿੰਘ ਦੇ ਮਾਮਲੇ ਚ ਪੰਜਾਬ ਦੀ ਪੁਲਿਸ ਜਿਹੜੇ ਬੇਕਸੂਰ ਨੌਜਵਾਨਾਂ ਦੀ ਫ਼ੜੋ-ਫ਼ੜਾਈ ਕਰ ਰਹੀ ਹੈ ਉਹ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਪੂਰੇ ਪੰਥ ਵਿੱਚ ਪੰਜਾਬ ਅਤੇ ਸੰਸਾਰ ਭਰ ਦੇ ਇੰਨਸਾਫ ਪਸੰਦ ਲੋਕ ਇਸਨੂੰ ਲੈ ਕੇ ਫਿਕਰਮੰਦ ਹਨ। ਉਨ੍ਹਾਂ ਕਿਹਾ ਕਿ ਸੂਬੇ ਦਾ ਹਰ ਵਿਅਕਤੀ ਇਸ ਸਮੇਂ ਦਹਸ਼ਤ ਵਿਚ ਹੈ ਫਿਰ ਚਾਹੇ ਉਹ ਹਿੰਦੂ ਹੈ, ਮੁਸਲਮਾਨ ਹੈ ਜਾਂ ਫਿਰ ਸਿੱਖ ਹੈ। ਉਨ੍ਹਾਂ ਇਲਜਾਮ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ।

ਮੀਟਿੰਗ ‘ਚ ਨਾ ਬੁਲਾਉਣ ‘ਤੇ ਪ੍ਰਗਟਾਈ ਨਰਾਜਗੀ

ਅਕਾਲ ਤਖਤ ਦੇ ਜੱਥੇਦਾਰ ਪ੍ਰਤੀ ਨਰਾਜਗੀ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਕੁੱਝ ਜਥੇਬੰਦੀਆਂ ਨੂੰ ਹੀ ਸੱਦਾ ਦਿੱਤਾ ਗਿਆ ਹੈ, ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ, ਪਰ ਉਹ ਫਿਰ ਵੀ ਆਏ ਹਨ। ਉਹ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਫੜੇ ਗਏ ਬੇਕਸੂਰ ਨੌਜਵਾਨ ਦੀ ਰਿਹਾਈ ਲਈ ਅਰਦਾਸ ਕਰਨਗੇ। ਅਮ੍ਰਿਤਪਾਲ ਸਿੰਘ ਦੀ ਹਿਮਾਇਤ ਵਿੱਚ ਬੋਲਦਿਆਂ ਦਾਦੂਵਾਲ ਨੇ ਕਿਹਾ ਕਿ ਪੰਥ ਲਈ ਹਲਾਕ ਬਹੁਤ ਚਿੰਤਾਜਨਕ ਹਨ ਅੰਮ੍ਰਿਤਪਾਲ ਵੀ ਸਾਡਾ ਸਿੱਖ ਭਰਾ ਹੈ, ਹਾਂ ਵਿਚਾਰਾਂ ਦਾ ਮਤਭੇਦ ਜਰੂਰ ਹੋ ਸਕਦਾ ਹੈ।

ਦਾਦੂਵਾਲ ਦੀ ਸਰਕਾਰ ਨੂੰ ਚੇਤਾਵਨੀ

ਕੋਟਕਪੂਰਾ ਗੋਲੀਕਾਂਡ ਮਾਮਲੇ ਤੇ ਦਾਦੂਵਾਲ ਨੇ ਕਿਹਾ ਕਿ ਸੂਬੇ ਚ ਜਦੋਂ ਬਾਦਲ ਸਰਕਾਰ ਸੀ ਉਸ ਸਮੇਂ ਬਰਗਾੜੀ ਕਾਂਡ ਵਾਪਰਿਆ। ਅੱਜ ਉਨ੍ਹਾਂ ਨੂੰ ਕਚਹਿਰੀ ਦੀਆਂ ਪੌੜੀਆਂ ਚੜ੍ਹਣੀਆਂ ਪੈ ਰਹੀਆਂ ਹਨ। ਜੇਕਰ ਭਗਵੰਤ ਮਾਨ ਸਰਕਾਰ ਵੀ ਕੁਝ ਅਜਿਹਾ ਕਰੇਗੀ ਕਿ ਉਸ ਖਿਲਾਫ ਵੀ ਕਾਰਵਾਈ ਹੋਵੇਗੀ। ਨਾਲ ਹੀ ਉਨ੍ਹਾਂ ਨੇ ਦੇਸ ਵਿਦੇਸ਼ ਵਿੱਚ ਬੈਠੈ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਅਜਿਹਾ ਕੰਮ ਨਾ ਕਰਨ, ਜਿਸ ਨਾਲ ਸਿੱਖ ਕੌਮ ਨੂੰ ਬਦਨਾਮ ਹੋਣਾ ਪਵੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ