Drone In jail: ਅੱਧੀ ਰਾਤ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਦਾਖਿਲ ਹੋਇਆ ਡ੍ਰੋਨ, ਪੁਲਿਸ ‘ਚ ਮਚਿਆ ਹੜਕੰਪ
ਜਾਣਕਾਰੀ ਮਿਲਦੇ ਹੀ ਪੰਜਾਬ ਪੁਲਿਸ ਅਤੇ ਸੀਆਰਪੀਐਫ ਦੀਆਂ ਟੀਮਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਖਿਡੌਣਾ ਡ੍ਰੋਨ ਨੂੰ ਬੱਚਿਆਂ ਨੇ ਉਡਾਇਆ ਸੀ ਅਤੇ ਇਸੇ ਦੌਰਾਨ ਇਹ ਰਿਮੋਟ ਤੋਂ ਬੇਕਾਬੂ ਹੋ ਕੇ ਜੇਲ੍ਹ ਦੀ ਚਾਰਦੀਵਾਰੀ 'ਚ ਪਹੁੰਚ ਗਿਆ।
ਅੰਮ੍ਰਿਤਸਰ। ਸ਼ਹਿਰ ਦੀ ਕੇਂਦਰੀ ਜੇਲ ਵਿੱਚ ਐਤਵਾਰ ਰਾਤ ਕਰੀਬ ਇੱਕ ਵਜੇ ਅਚਾਨਕ ਇੱਕ ਡ੍ਰੋਨ (Drone) ਦਾਖ਼ਲ ਹੋਇਆ ਅਤੇ ਕੁਝ ਦੇਰ ਉਡਾਣ ਭਰਨ ਤੋਂ ਬਾਅਦ ਜੇਲ੍ਹ ਵਿੱਚ ਹੀ ਡਿੱਗ ਗਿਆ। ਜਿਵੇਂ ਹੀ ਇਹ ਡਿੱਗਿਆ, ਜੇਲ੍ਹ ਦੇ ਸਾਇਰਨ ਅਤੇ ਹੂਟਰ ਵੱਜਣ ਲੱਗੇ। ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਇਸ ਬਾਰੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਸੀਆਰਪੀਐਫ ਦੇ ਜਵਾਨਾਂ ਵੱਲੋ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਡ੍ਰੋਨ ਦਾਖਲ ਹੋਣ ਨਾਲ ਨਾਲ ਹੜਕੰਪ ਮਚ ਗਿਆ। ਅਧਿਕਾਰੀਆਂ ਨੇ ਹਮਲੇ ਨੂੰ ਕਿਸੇ ਗੈਂਗਸਟਰ ਜਾਂ ਅੱਤਵਾਦੀ ਨੂੰ ਬਚਾਉਣ ਲਈ ਸਮਝਦੇ ਹੋਏ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
‘ਬੱਚੇ ਨੇ ਉਡਾਇਆ ਸੀ ਖਿਡੌਣਾ’
ਇਸ ਦੀ ਸੂਚਨਾ ਮਿਲਦੇ ਹੀ ਪੁਲਿਸ (Police) ਦੇ ਸੀਨੀਅਰ ਅਧਿਕਾਰੀ ਜੇਲ੍ਹ ਵਿੱਚ ਪਹੁੰਚ ਗਏ। ਅੰਮ੍ਰਿਤਸਰ (Amritsar) ਪੁਲਿਸ ਅਤੇ ਸੀਆਰਪੀਐਫ ਦੀਆਂ ਟੀਮਾਂ ਨੇ ਉੱਥੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਖਿਡੌਣਾ ਡਰੋਨ ਨੂੰ ਨਜ਼ਦੀਕੀ ਬਸਤੀ ‘ਚ ਰਹਿਣ ਵਾਲੇ ਬੱਚਿਆਂ ਨੇ ਉਡਾਇਆ ਸੀ ਅਤੇ ਇਸੇ ਦੌਰਾਨ ਇਹ ਰਿਮੋਟ ਤੋਂ ਬੇਕਾਬੂ ਹੋ ਕੇ ਜੇਲ੍ਹ ਦੀ ਚਾਰਦੀਵਾਰੀ ‘ਚ ਪਹੁੰਚ ਗਿਆ।
‘ਰਾਤ ਇੱਕ ਵਜੇ ਡ੍ਰੋਨ ਜੇਲ੍ਹ ਵਿੱਚ ਦਾਖ਼ਲ ਹੋਇਆ’
ਸੂਤਰਾਂ ਮੁਤਾਬਕ ਐਤਵਾਰ ਰਾਤ ਕਰੀਬ ਇਕ ਵਜੇ ਅਚਾਨਕ ਇਕ ਡਰੋਨ ਜੇਲ ਦੇ ਅੰਦਰ ਦਾਖਲ ਹੋਇਆ ਅਤੇ ਕੁਝ ਦੇਰ ਉਡਾਣ ਭਰਨ ਤੋਂ ਬਾਅਦ ਜੇਲ ਵਿਚ ਹੀ ਡਿੱਗ ਗਿਆ। ਜਿਵੇਂ ਹੀ ਇਹ ਡਿੱਗਿਆ, ਜੇਲ੍ਹ ਦੇ ਸਾਇਰਨ ਅਤੇ ਹੂਟਰ ਵੱਜਣ ਲੱਗੇ। ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਇਸ ਬਾਰੇ ਪੁਲੀਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਸੀਆਰਪੀਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਜੇਲ੍ਹ ‘ਚ ਪਹੁੰਚੇ ਉੱਚ ਅਧਿਕਾਰੀ
ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਜੇਲ੍ਹ ਵਿੱਚ ਪੁੱਜ ਗਏ। ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ ਅਲਰਟ ਕਰ ਦਿੱਤਾ ਗਿਆ ਹੈ। ਇਹ ਸਮਝਿਆ ਜਾ ਰਿਹਾ ਸੀ ਕਿ ਇਹ ਹਮਲਾ ਕਿਸੇ ਜੇਲ੍ਹ ਵਿੱਚ ਬੰਦ ਗੈਂਗਸਟਰ ਜਾਂ ਅੱਤਵਾਦੀ ਨੂੰ ਛੁਡਾਉਣ ਲਈ ਕੀਤਾ ਜਾ ਸਕਦਾ ਸੀ। ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਇਸ ਦੌਰਾਨ ਸੀਆਰਪੀਐਫ ਦੇ ਨਾਲ ਜੇਲ੍ਹ ਪਹੁੰਚੀ ਪੁਲਿਸ ਫੋਰਸ ਨੇ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਚਲਾਈ। ਤੜਕੇ ਕਰੀਬ 2.15 ਵਜੇ ਪੁਲਿਸ ਨੇ ਜੇਲ੍ਹ ਦੇ ਅਹਾਤੇ ਵਿੱਚ ਇੱਕ ਖਿਡੌਣਾ ਡ੍ਰੋਨ ਕੀਤਾ।
ਇਹ ਵੀ ਪੜ੍ਹੋ
‘ਇੱਕ ਵਿਅਕਤੀ ਨੂੰ ਹਿਰਸਾਤ ਵਿੱਚ ਲਿਆ’
ਦੱਸਿਆ ਜਾ ਰਿਹਾ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਖਿਡੌਣਾ ਡਰੋਨ ਨੂੰ ਨਜ਼ਦੀਕੀ ਕਾਲੋਨੀ ‘ਚ ਰਹਿਣ ਵਾਲੇ ਬੱਚਿਆਂ ਨੇ ਉਡਾਇਆ ਸੀ ਅਤੇ ਇਸ ਦੌਰਾਨ ਇਹ ਰਿਮੋਟ ਤੋਂ ਬੇਕਾਬੂ ਹੋ ਕੇ ਜੇਲ ਕੰਪਲੈਕਸ ‘ਚ ਪਹੁੰਚ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਅਨਿਲ ਨਾਮਕ ਵਿਅਕਤੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਅਨਿਲ ਦੀ ਬੇਟੀ ਨੇ ਇਹ ਡਰੋਨ ਉਡਾਇਆ ਸੀ, ਜੋ ਬੇਕਾਬੂ ਹੋ ਕੇ ਜੇਲ੍ਹ ਦੇ ਅੰਦਰ ਵੜ ਗਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਚੁੱਪ ਧਾਰੀ ਹੋਈ ਹੈ। ਦੂਜੇ ਪਾਸੇ ਪਤਾ ਲੱਗਾ ਹੈ ਕਿ ਪੁਲਿਸ ਏਅਰਕ੍ਰਾਫਟ ਐਕਟ ਤਹਿਤ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ