ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

Updated On: 

07 Jun 2026 16:14 PM IST

ਪੀੜਤ ਘਰ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਤੱਕ ਸਭ ਕੁਝ ਆਮ ਸੀ। ਪਰਿਵਾਰ ਦੇ ਮੈਂਬਰ ਆਪਣੇ ਰੋਜ਼ਾਨਾ ਕੰਮਕਾਜ ਮਗਰੋਂ ਸੌਂ ਗਏ ਸਨ। ਸਵੇਰੇ ਕਰੀਬ 5 ਵਜੇ ਜਦੋਂ ਉਹ ਉੱਠੇ ਤਾਂ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਮਿਲਿਆ। ਜਦੋਂ ਅੰਦਰ ਦੇਖਿਆ ਗਿਆ ਤਾਂ ਅਲਮਾਰੀਆਂ, ਸੰਦੂਕ ਤੇ ਬ੍ਰੀਫਕੇਸ ਟੁੱਟੇ ਹੋਏ ਸਨ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ।

ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ ਦੇ ਘਰ ‘ਚ ਦਾਖਲ ਹੋ ਕੇ ਲੱਖਾਂ ਰੁਪਏ ਦੀ ਨਕਦੀ ਤੇ ਸੋਨਾ ਚੋਰੀ ਕਰ ਲਿਆ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ‘ਚ ਕੋਈ ਬੇਹੋਸ਼ੀ ਵਾਲੀ ਦਵਾਈ ਜਾਂ ਸਪਰੇਅ ਵਰਤੀ ਹੋ ਸਕਦੀ ਹੈ, ਜਿਸ ਕਾਰਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਘਟਨਾ ਦੀ ਭਿਣਕ ਤੱਕ ਨਹੀਂ ਲੱਗੀ।

ਪੀੜਤ ਘਰ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਤੱਕ ਸਭ ਕੁਝ ਆਮ ਸੀ। ਪਰਿਵਾਰ ਦੇ ਮੈਂਬਰ ਆਪਣੇ ਰੋਜ਼ਾਨਾ ਕੰਮਕਾਜ ਮਗਰੋਂ ਸੌਂ ਗਏ ਸਨ। ਸਵੇਰੇ ਕਰੀਬ 5 ਵਜੇ ਜਦੋਂ ਉਹ ਉੱਠੇ ਤਾਂ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਮਿਲਿਆ। ਜਦੋਂ ਅੰਦਰ ਦੇਖਿਆ ਗਿਆ ਤਾਂ ਅਲਮਾਰੀਆਂ, ਸੰਦੂਕ ਤੇ ਬ੍ਰੀਫਕੇਸ ਟੁੱਟੇ ਹੋਏ ਸਨ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ।

ਬਲਵਿੰਦਰ ਸਿੰਘ ਨੇ ਦੱਸਿਆ ਕਿ ਚੋਰ ਘਰ ‘ਚ ਰੱਖਿਆ ਲਗਭਗ 40 ਤੋਂ 45 ਤੋਲੇ ਸੋਨਾ ਤੇ ਕਰੀਬ 5 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਅਨੁਸਾਰ ਇਹ ਨਕਦੀ ਖੇਤੀਬਾੜੀ ਸਬਸਿਡੀ ਤੇ ਟਰੈਕਟਰ ਖਰੀਦਣ ਲਈ ਇਕੱਠੀ ਕੀਤੀ ਗਈ ਸੀ। ਪਰਿਵਾਰ ਦਾ ਕਾਫ਼ੀ ਸੋਨਾ ਵਿਦੇਸ਼ ‘ਚ ਰਹਿੰਦੇ ਪੁੱਤਰ, ਵਿਆਹੀ ਧੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸੰਬੰਧਿਤ ਸੀ, ਜੋ ਸੁਰੱਖਿਆ ਲਈ ਘਰ ‘ਚ ਰੱਖਿਆ ਹੋਇਆ ਸੀ।

ਪਰਿਵਾਰ ਦੀ ਮੈਂਬਰ ਗੁਰਦੀਪ ਕੌਰ ਨੇ ਦੱਸਿਆ ਕਿ ਚੋਰਾਂ ਨੇ ਘਰ ਦਾ ਕੋਈ ਵੀ ਕੋਨਾ ਨਹੀਂ ਛੱਡਿਆ। ਸਾਰੀਆਂ ਅਲਮਾਰੀਆਂ ਤੇ ਸੰਦੂਕਾਂ ਨੂੰ ਤੋੜ ਕੇ ਕੀਮਤੀ ਸਮਾਨ ਖੰਗਾਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਾਲਾਂ ਦੀ ਮਿਹਨਤ ਦੀ ਕਮਾਈ ਸੀ, ਜੋ ਇੱਕ ਹੀ ਰਾਤ ‘ਚ ਲੁੱਟ ਲਈ ਗਈ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮੌਕੇ ਅਮਰ ਸਿੰਘ ਨੇ ਕਿਹਾ ਕਿ ਇਹ ਚੋਰੀ ਇੱਕ ਸੁਨਿਯੋਜਿਤ ਸਾਜ਼ਿਸ਼ ਲੱਗਦੀ ਹੈ। ਉਨ੍ਹਾਂ ਅਨੁਸਾਰ ਚੋਰਾਂ ਨੂੰ ਘਰ ਦੀ ਬਣਤਰ ਤੇ ਸਮਾਨ ਦੀ ਸਹੀ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਰਾਤ ਸਮੇਂ ਪੁਲਿਸ ਗਸ਼ਤ ਦੀ ਘਾਟ ਕਾਰਨ ਅਜਿਹੀਆਂ ਵਾਰਦਾਤਾਂ ‘ਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਕਰੀਬ 45 ਤੋਲੇ ਸੋਨਾ ਅਤੇ 5 ਲੱਖ ਰੁਪਏ ਨਕਦ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਦਾ ਮੁਆਇਨਾ ਕਰਕੇ ਸਬੂਤ ਇਕੱਠੇ ਕੀਤੇ ਹਨ ਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਕਾਨੂੰਨ ਦੇ ਕਟਘਰੇ ‘ਚ ਖੜ੍ਹਾ ਕੀਤਾ ਜਾਵੇਗਾ।

Follow Us
Related Stories
ਭਾਜਪਾ ਆਗੂ ਡਾ. ਜਗਮੋਹਨ ਰਾਜੂ ਨੇ ਸੰਗਠਨਾਤਮਕ ਜ਼ਿੰਮੇਵਾਰੀਆਂ ਤੋਂ ਮੰਗੀ ਰਾਹਤ, ਕੀ ਪ੍ਰਧਾਨਗੀ ਤੋਂ ਨਾਰਾਜ਼?
Viral Video: ਜਲੰਧਰ ‘ਚ ਸਰੇਆਮ ਰਿਸ਼ਵਤ ਲੈਂਦਾ ਪੁਲਿਸ ਮੁਲਾਜ਼ਮ ਕੈਮਰੇ ‘ਚ ਕੈਦ, DSP ਨੇ ਦਿੱਤੇ ਸਖ਼ਤ ਜਾਂਚ ਦੇ ਹੁਕਮ
ਹੁਸ਼ਿਆਰਪੁਰ: ਆਦਿ ਗੁਰੂ ਸ਼ੰਕਰਾਚਾਰਿਆ ਸੇਤੂ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ, ਸ਼ੰਕਰਾਚਾਰਿਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਮਹਾਰਾਜ ਵੱਲੋਂ ਭੂਮੀ ਪੂਜਨ
ਫਤਿਹਗੜ੍ਹ ਸਾਹਿਬ: 4 ਸਾਲ ਦੀ ਧੀ ਨਾਲ ਟਾਵਰ ‘ਤੇ ਚੜ੍ਹਿਆ ਸ਼ਖਸ, ਪਤਨੀ ‘ਤੇ ਲਗਾਏ ਇਲਜ਼ਾਮ
ਕੱਲ੍ਹ ਪੰਜਾਬ ਸਮੇਤ ਹੋਰ ਸੂਬਿਆਂ ‘ਚ ਕਿਸਾਨਾਂ ਦਾ ਪ੍ਰਦਰਸ਼ਨ; ਯੂਰੀਆ ਘਾਟ, ਤੇਲ ਕੀਮਤ ਵਾਧਾ ਤੇ ਅਧਿਗ੍ਰਹਿਣ ਵਰਗੇ ਮੁੱਦਿਆਂ ‘ਤੇ ਸਰਕਾਰ ਖਿਲਾਫ਼ ਰੋਸ
“ਕੈਪਟਨ ਸਾਡੇ ਪਰਿਵਾਰ ਦਾ ਹਿੱਸਾ…”, ਲੁਧਿਆਣਾ ‘ਚ ਨਾਇਬ ਸੈਣੀ ਬੋਲੇ- ਉਹ ਕਿਤੇ ਨਹੀਂ ਜਾ ਰਹੇ…