ਅੰਮ੍ਰਿਤਸਰ ‘ਚ ਦੇਰ ਰਾਤ ਪਹੁੰਚ ਗਏ NSG ਕਮਾਂਡੋ ਤੇ ਪੰਜਾਬ ਪੁਲਿਸ ਦੇ ਜਵਾਨ, ਕੀ ਰਿਹਾ ਕਾਰਨ?

Updated On: 

25 Nov 2025 07:13 AM IST

ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਤੀਰਥ ਦੇ ਅੰਦਰ ਤੇ ਬਾਹਰ ਇਹ ਮੌਕ ਐਕਸਰਸਾਈਜ਼ ਕੀਤੀ ਗਈ, ਜਿਸ ਦੌਰਾਨ ਐਨਐਸਜੀ ਕਮਾਂਡੋ ਦੀਆਂ ਟੀਮਾਂ ਨੇ ਰੇਸਕਿਊ, ਪ੍ਰਤਿਕ੍ਰਿਆ, ਭੀੜ ਪ੍ਰਬੰਧਨ ਤੇ ਇਲਾਕੇ ਨੂੰ ਸੁਰੱਖਿਅਤ ਕਰਨ ਦੇ ਪ੍ਰੋਟੋਕੋਲ ਦਾ ਅਭਿਆਸ ਕੀਤਾ। ਇਸ ਹਲਚਲ ਨਾਲ ਸਥਾਨਕ ਲੋਕਾਂ 'ਚ ਕੁੱਝ ਸਮੇਂ ਲਈ ਚਰਚਾ ਵੀ ਬਣੀ ਰਹੀ।

ਅੰਮ੍ਰਿਤਸਰ ਚ ਦੇਰ ਰਾਤ ਪਹੁੰਚ ਗਏ NSG ਕਮਾਂਡੋ ਤੇ ਪੰਜਾਬ ਪੁਲਿਸ ਦੇ ਜਵਾਨ, ਕੀ ਰਿਹਾ ਕਾਰਨ?

ਅੰਮ੍ਰਿਤਸਰ ਚ ਦੇਰ ਰਾਤ ਪਹੁੰਚ ਗਏ NSG ਕਮਾਂਡੋ ਦੇ ਪੰਜਾਬ ਪੁਲਿਸ ਦੇ ਜਵਾਨ, ਕੀ ਰਿਹਾ ਕਾਰਨ?

Follow Us On

ਬੀਤੀ ਦੇਰ ਰਾਤ ਐਨਐਸਜੀ ਤੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਸਮੇਤ ਪੰਜਾਬ ਦੀਆਂ ਕਈ ਸੰਵੇਦਨਸ਼ੀਲ ਥਾਵਾਂ ਤੇ ਵੱਡੇ ਪੱਧਰ ਦੀ ਮੌਕ ਡ੍ਰਿੱਲ (ਐਕਸਰਸਾਈਜ਼) ਕੀਤੀ ਗਈ। ਇਸ ਰਿਹਰਸਲ ਦਾ ਮਕਸਦ ਇਹ ਸੀ ਕਿ ਕੱਲ੍ਹ ਨੂੰ ਕਿਸੇ ਐਮਰਜੈਂਸੀ ਜਾਂ ਸੰਭਾਵਿਤ ਆਤੰਕੀ ਹਮਲੇ ਦੀ ਸਥਿਤੀ ‘ਚ ਸੁਰੱਖਿਆ ਬਲ ਕਿਵੇਂ ਤੇ ਕਿੰਨੀ ਤੇਜ਼ੀ ਨਾਲ ਕਾਰਵਾਈ ਕਰਨ ਲਈ ਤਿਆਰ ਹਨ।

ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਤੀਰਥ ਦੇ ਅੰਦਰ ਤੇ ਬਾਹਰ ਇਹ ਮੌਕ ਐਕਸਰਸਾਈਜ਼ ਕੀਤੀ ਗਈ, ਜਿਸ ਦੌਰਾਨ ਐਨਐਸਜੀ ਕਮਾਂਡੋ ਦੀਆਂ ਟੀਮਾਂ ਨੇ ਰੇਸਕਿਊ, ਪ੍ਰਤਿਕ੍ਰਿਆ, ਭੀੜ ਪ੍ਰਬੰਧਨ ਤੇ ਇਲਾਕੇ ਨੂੰ ਸੁਰੱਖਿਅਤ ਕਰਨ ਦੇ ਪ੍ਰੋਟੋਕੋਲ ਦਾ ਅਭਿਆਸ ਕੀਤਾ। ਇਸ ਹਲਚਲ ਨਾਲ ਸਥਾਨਕ ਲੋਕਾਂ ‘ਚ ਕੁੱਝ ਸਮੇਂ ਲਈ ਚਰਚਾ ਵੀ ਬਣੀ ਰਹੀ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਹ ਐਕਸਰਸਾਈਜ਼ ਪੂਰੀ ਤਰ੍ਹਾਂ ਰੁਟੀਨ ਪ੍ਰਕਿਰਿਆ ਹੈ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਐਨਐਸਜੀ ਵੱਲੋਂ ਦੇਸ਼ ਦੇ ਹਰ ਹਿੱਸੇ ‘ਚ ਇਸ ਤਰ੍ਹਾਂ ਦੀ ਰਿਹਰਸਲ ਕੀਤੀ ਜਾਂਦੀ ਹੈ।

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਮੌਕ ਡ੍ਰਿੱਲ ਸਿਰਫ਼ ਦੁਰਗਿਆਣਾ ਮੰਦਰ ਤੱਕ ਸੀਮਿਤ ਨਹੀਂ ਸੀ, ਬਲਕਿ ਅੰਮ੍ਰਿਤਸਰ ਦੀਆਂ ਹੋਰ ਮਹੱਤਵਪੂਰਣ ਥਾਵਾਂ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਵੀ ਕੀਤੀ ਗਈ। ਲੋਕਾਂ ‘ਚ ਫੈਲ ਰਹੀਆਂ ਅਫਵਾਹਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸੇ ਵੀ ਗਲਤ ਖ਼ਬਰ ਜਾਂ ਸੋਸ਼ਲ ਮੀਡੀਆ ਦੀ ਭ੍ਰਮਿਤ ਜਾਣਕਾਰੀ ‘ਤੇ ਵਿਸ਼ਵਾਸ ਨਾ ਕੀਤਾ ਜਾਵੇ।

ਏਡੀਸੀਪੀ ਨੇ ਦੱਸਿਆ ਕਿ ਸਾਰੇ ਇਲਾਕੇ ‘ਚ ਸ਼ਾਂਤੀ ਹੈ ਤੇ ਇਹ ਅਭਿਆਸ ਸਿਰਫ ਸੁਰੱਖਿਆ ਮਜ਼ਬੂਤੀ ਲਈ ਹੈ। ਐਨਐਸਜੀ ਤੇ ਪੰਜਾਬ ਪੁਲਿਸ ਦੀ ਇਹ ਸਾਂਝੀ ਰਿਹਰਸਲ ਭਵਿੱਖ ‘ਚ ਕਿਸੇ ਵੀ ਸੰਭਾਵਿਤ ਖ਼ਤਰੇ ਨਾਲ ਜੂਝਣ ਲਈ ਤਿਆਰੀ ਨੂੰ ਹੋਰ ਮਜ਼ਬੂਤ ਕਰਦੀ ਹੈ।