AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅੰਮ੍ਰਿਤਸਰ: ਰੰਗ ਬਰਸੇ, ਢੋਲ ਦੀ ਗੂੰਜ ਤੇ ਸ਼ਰਧਾਲੂਆਂ ਦੀ ਆਸਥਾ… ਦੁਰਗਿਆਣਾ ਮੰਦਰ ਦੀ ਹੋਲੀ ਦਾ ਨਜ਼ਾਰਾ

ਦੁਰਗਿਆਣਾ ਮੰਦਰ 'ਚ ਅੱਜ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਏ ਤੇ ਦਰਸ਼ਨ ਕਰਨ ਉਪਰੰਤ ਹੋਲੀ ਖੇਡੀ। ਇਸ ਦੌਰਾਨ ਕਈ ਸ਼ਰਧਾਲੂ ਠਾਕੁਰ ਜੀ ਨੂੰ ਵੀ ਮੰਦਰ 'ਚ ਲੈ ਕੇ ਆਏ, ਜਿੱਥੇ ਲੋਕਾਂ ਨੇ ਠਾਕੁਰ ਜੀ ਨਾਲ ਰੰਗ-ਗੁਲਾਲ ਖੇਡ ਕੇ ਖੁਸ਼ੀਆਂ ਮਨਾਈਆਂ। ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਅੱਜ ਉਹ ਦੁਰਗਿਆਣਾ ਮੰਦਰ 'ਚ ਹੋਲੀ ਮਨਾ ਰਹੇ ਹਨ।

ਅੰਮ੍ਰਿਤਸਰ: ਰੰਗ ਬਰਸੇ, ਢੋਲ ਦੀ ਗੂੰਜ ਤੇ ਸ਼ਰਧਾਲੂਆਂ ਦੀ ਆਸਥਾ... ਦੁਰਗਿਆਣਾ ਮੰਦਰ ਦੀ ਹੋਲੀ ਦਾ ਨਜ਼ਾਰਾ
lalit-sharma
| Updated On: 02 Mar 2026 14:20 PM IST

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ‘ਚ ਅੱਜ ਹੋਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਵੱਡੀ ਗਿਣਤੀ ‘ਚ ਸ਼ਰਧਾਲੂ ਮੰਦਰ ਪਹੁੰਚੇ ਤੇ ਇੱਕ-ਦੂਜੇ ਨੂੰ ਰੰਗ ਲਗਾ ਕੇ ਹੋਲੀ ਮਨਾਈ। ਦੇਸ਼-ਵਿਦੇਸ਼ ਤੋਂ ਆਏ ਭਗਤਾਂ ਨੇ ਦੁਰਗਿਆਣਾ ਮੰਦਰ ‘ਚ ਹਾਜ਼ਰੀ ਭਰ ਕੇ ਹੋਲੀ ਖੇਡੀ। ਦੱਸ ਦਈਏ ਕਿ ਕੱਲ੍ਹ 3 ਮਾਰਚ ਨੂੰ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ, ਜਿਸ ਕਾਰਨ ਮੰਦਰ ਕੱਲ੍ਹ ਪੂਰੇ ਦਿਨ ਲਈ ਬੰਦ ਰਹਿਣਗੇ। ਇਸੇ ਕਾਰਨ ਅੱਜ ਹੀ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ‘ਚ ਸ਼ਰਧਾਲੂਆਂ ਨੇ ਠਾਕੁਰ ਜੀ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ।

ਦੁਰਗਿਆਣਾ ਮੰਦਰ ‘ਚ ਅੱਜ ਵੱਡੀ ਗਿਣਤੀ ‘ਚ ਸ਼ਰਧਾਲੂ ਨਤਮਸਤਕ ਹੋਏ ਤੇ ਦਰਸ਼ਨ ਕਰਨ ਉਪਰੰਤ ਹੋਲੀ ਖੇਡੀ। ਇਸ ਦੌਰਾਨ ਕਈ ਸ਼ਰਧਾਲੂ ਠਾਕੁਰ ਜੀ ਨੂੰ ਵੀ ਮੰਦਰ ‘ਚ ਲੈ ਕੇ ਆਏ, ਜਿੱਥੇ ਲੋਕਾਂ ਨੇ ਠਾਕੁਰ ਜੀ ਨਾਲ ਰੰਗ-ਗੁਲਾਲ ਖੇਡ ਕੇ ਖੁਸ਼ੀਆਂ ਮਨਾਈਆਂ। ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਅੱਜ ਉਹ ਦੁਰਗਿਆਣਾ ਮੰਦਰ ‘ਚ ਹੋਲੀ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਵਰਿੰਦਾਵਨ ‘ਚ ਹੋਲੀ ਖੇਡੀ ਜਾਂਦੀ ਹੈ, ਓਸੇ ਤਰ੍ਹਾਂ ਦੀ ਹੋਲੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ‘ਚ ਵੀ ਮਨਾਈ ਜਾਂਦੀ ਹੈ।

ਸ਼ਰਧਾਲੂਆਂ ਨੇ ਦੱਸਿਆ ਕਿ ਬੱਚਿਆਂ ਦੇ ਪੇਪਰ ਚੱਲ ਰਹੇ ਹਨ, ਜਿਸ ਕਾਰਨ ਉਹ ਇਸ ਵਾਰ ਵਰਿੰਦਾਵਨ ਨਹੀਂ ਜਾ ਸਕੇ, ਪਰ ਦੁਰਗਿਆਣਾ ਮੰਦਰ ‘ਚ ਠਾਕੁਰ ਜੀ ਨਾਲ ਹੋਲੀ ਖੇਡ ਕੇ ਉਹਨਾਂ ਨੂੰ ਓਹੀ ਆਨੰਦ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿਆਰ ਅਤੇ ਭਾਈਚਾਰੇ ਨਾਲ, ਚੰਗੇ ਰੰਗਾਂ ਨਾਲ ਹੋਲੀ ਖੇਡੀ ਜਾਵੇ ਤੇ ਕਿਸੇ ਵੀ ਤਰ੍ਹਾਂ ਦੇ ਝਗੜੇ ਤੋਂ ਬਚ ਕੇ ਇਹ ਤਿਉਹਾਰ ਮਨਾਇਆ ਜਾਵੇ।

ਇਸ ਮੌਕੇ ਪੰਡਿਤ ਮੇਘ ਸ਼ਾਮ ਨੇ ਕਿਹਾ ਕਿ ਅੱਜ ਹੋਲੀ ਦਾ ਤਿਉਹਾਰ ਹੈ, ਜਿਸ ਕਾਰਨ ਮੰਦਰ ‘ਚ ਖੂਬ ਰੌਣਕ ਹੈ ਤੇ ਵੱਡੀ ਗਿਣਤੀ ‘ਚ ਭਗਤ ਇੱਥੇ ਨਤਮਸਤਕ ਹੋ ਰਹੇ ਹਨ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਸਥਿਤ ਦੁਰਗਿਆਣਾ ਮੰਦਰ ‘ਚ ਹੋਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਮੰਦਰ ਪਰਿਸਰ ‘ਚ ਭਗਤਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਸ਼ਰਧਾਲੂ ਭਗਵਾਨ ਨਾਲ ਹੋਲੀ ਖੇਡਦੇ ਹੋਏ ਇਕ-ਦੂਜੇ ਨੂੰ ਰੰਗ-ਗੁਲਾਲ ਲਗਾ ਕੇ ਤਿਉਹਾਰ ਦੀਆਂ ਖੁਸ਼ੀਆਂ ਮਨਾਂ ਰਹੇ ਹਨ।

ਹਾਲਾਂਕਿ ਪਰੰਪਰਾਗਤ ਤੌਰ ਤੇ ਹੋਲੀ ਦਾ ਮੁੱਖ ਤਿਉਹਾਰ ਤਿੰਨ ਤਾਰੀਖ ਨੂੰ ਮਨਾਇਆ ਜਾਣਾ ਹੈ, ਪਰ ਕੱਲ੍ਹ ਗ੍ਰਹਿਣ ਹੋਣ ਕਾਰਨ ਅੱਜ ਹੀ ਹੋਲੀ ਮਨਾਈ ਜਾ ਰਹੀ ਹੈ। ਇਸੇ ਲਈ ਸਵੇਰ ਤੋਂ ਹੀ ਮੰਦਰ ‘ਚ ਧਾਰਮਿਕ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਅਵਸਰ ਤੇ ਗਿਰਿਰਾਜ ਜੀ ਦੀ ਰਥ ਯਾਤਰਾ ਤੇ ਪਾਲਕੀ ਯਾਤਰਾ ਵੀ ਕੱਢੀ ਗਈ, ਜੋ ਮੰਦਰ ਦੀ ਪਰਿਕ੍ਰਮਾ ਕਰਦੀ ਹੋਈ ਅੱਗੇ ਵਧੀ। ਯਾਤਰਾ ਦੌਰਾਨ ਭਗਤ ਭਜਨ-ਕੀਰਤਨ ਕਰਦੇ ਹੋਏ ਹੋਲੀ ਦੇ ਰੰਗਾਂ ਵਿੱਚ ਰੰਗੇ ਨਜ਼ਰ ਆਏ। ਮੰਦਰ ਪਰਿਸਰ ਤੇ ਆਲੇ-ਦੁਆਲੇ ਦੀਆਂ ਗਲੀਆਂ ਸ਼ਰਧਾ, ਰੰਗ ਤੇ ਭਗਤੀ ਦੇ ਸੁੰਦਰ ਸੰਗਮ ਦਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ।

ਜਾਣਕਾਰੀ ਮੁਤਾਬਕ, ਕੱਲ੍ਹ ਸਵੇਰੇ 6:20 ਵਜੇ ਤੋਂ ਗ੍ਰਹਿਣ ਦੀ ਛਾਇਆ ਲੱਗ ਜਾਵੇਗੀ, ਜਿਸ ਕਾਰਨ ਮੰਦਰ ਦੇ ਦਰਵਾਜ਼ੇ ਕੱਲ੍ਹ ਪੂਰੇ ਦਿਨ ਲਈ ਬੰਦ ਰਹਿਣਗੇ। ਗ੍ਰਹਿਣ ਸਮਾਪਤ ਹੋਣ ਤੋਂ ਬਾਅਦ ਸ਼ਾਮ 7 ਵਜੇ ਤੋਂ ਬਾਅਦ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ, ਜਿਸ ਤੋਂ ਬਾਅਦ ਭਗਵਾਨ ਨੂੰ ਭੋਗ ਅਰਪਿਤ ਕਰਕੇ ਵਿਧੀਵਤ ਸੇਵਾ ਕੀਤੀ ਜਾਵੇਗੀ।

Follow Us
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...