ਅੰਮ੍ਰਿਤਪਾਲ ਮਹਿਰੋਂ ਖਿਲਾਫ਼ FIR ਦਰਜ, ਇਨਫਲੂਐਂਸਰ ਦੀਪਿਕ ਲੂਥਰਾ ਨੂੰ ਦਿੱਤੀ ਸੀ ਜਾਨੋਂ ਮਾਰਨ ਦੀ ਧਮਕੀ
ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਉਸ ਦੇ ਦੋ ਸਾਥੀਆਂ ਖਿਲਾਫ਼ ਪਹਿਲਾਂ ਹੀ ਲੁਧਿਆਣਾ ਦੀ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦਾ ਕਤਲ ਕਰਨ ਦੇ ਮਾਮਲੇ 'ਚ ਬਠਿੰਡਾ 'ਚ ਐਫਆਈਆਰ ਦਰਜ ਹੈ। ਮਹਿਰੋਂ ਖਿਲਾਫ਼ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।
ਅੰਮ੍ਰਿਤਸਰ ‘ਚ ਥਾਣਾ ਸਾਈਬਰ ਕ੍ਰਾਈਮ ‘ਚ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਖਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ। ਮਹਿਰੋਂ ਨੇ ਅੰਮ੍ਰਿਤਸਰ ਦੀ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਦੀਪਿਕਾ ਨੇ ਮਹਿਰੋਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੇ ਤਹਿਤ ਮਹਿਰੋਂ ਖਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਸੀ) ਦੀ ਧਾਰਾ 308, 79, 351(3), 324(4), 67 ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ।
ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਉਸ ਦੇ ਦੋ ਸਾਥੀਆਂ ਖਿਲਾਫ਼ ਪਹਿਲਾਂ ਹੀ ਲੁਧਿਆਣਾ ਦੀ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦਾ ਕਤਲ ਕਰਨ ਦੇ ਮਾਮਲੇ ‘ਚ ਬਠਿੰਡਾ ‘ਚ ਐਫਆਈਆਰ ਦਰਜ ਹੈ। ਮਹਿਰੋਂ ਖਿਲਾਫ਼ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।
ਕਮਲ ਕੌਰ ਭਾਬੀ ਦੇ ਕਤਲ ਦਾ ਮਾਸਟਰਮਾਈਂਡ ਹੈ ਮਹਿਰੋਂ
ਮਹਿਰੋਂ ਲੁਧਿਆਣਾ ਦੀ ਇੰਸਟਾਗ੍ਰਾਮ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਦਾ ਵੀ ਮਾਸਟਰਮਾਈਂਡ ਹੈ। ਉਸ ਦੇ ਦੋ ਸਾਥੀਆਂ ਨੇ ਪ੍ਰਮੋਸ਼ਨ ਦੇ ਬਹਾਨੇ ਕਮਲ ਕੌਰ ਨੂੰ ਬਠਿੰਡਾ ਸੱਦਿਆ ਤੇ ਉਸ ਦਾ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਉਨ੍ਹਾਂ ਨੇ ਕਮਲ ਕੌਰ ਦੀ ਗੱਡੀ ਇੱਕ ਹਸਪਤਾਲ ਦੀ ਪਾਰਕਿੰਗ ‘ਚ ਛੱਡ ਦਿੱਤੀ ਸੀ। ਪੁਲਿਸ ਨੇ ਕਮਲ ਕੌਰ ਦੀ ਲਾਸ਼ ਗੱਡੀ ਦੇ ਅੰਦਰੋ ਮਿਲੀ ਸੀ।
ਮਹਿਰੋਂ ਨੇ ਦੀਪਿਕਾ ਲੂਥਰਾ ਨੂੰ ਕੀ ਧਮਕੀ ਦਿੱਤੀ
ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਦੀਪਿਕਾ ਲੂਥਰਾ ਨੂੰ ਸਖ਼ਤ ਚੇਤਾਵਨੀ ਦਿੱਤੀ। ਮਹਿਰੋਂ ਨੇ ਕਿਹਾ ਕਿ ਦੀਪਿਕਾ ਨੂੰ ਅਸ਼ਲੀਲ ਕੰਟੈਂਟ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਦਾ ਪੰਜਾਬ ਦੇ ਬੱਚਿਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ। ਪਾਰਕਿੰਗ ਸਿਰਫ਼ ਬਠਿੰਡਾ ਵਿੱਚ ਹੀ ਨਹੀਂ, ਸਗੋਂ ਹਰ ਸ਼ਹਿਰ ਵਿੱਚ ਹੈ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਲਾਸ਼ ਮਿਲ ਜਾਵੇ।
ਇਨਫਲੂਐਂਸਰ ਦੀਪਿਕਾ ਲੂਥਰਾ ਨਾਲ ਜੁੜੀਆਂ ਗੱਲਾਂ
5 ਸਾਲਾਂ ਤੋਂ ਐਕਟਿਵ, ਇੰਸਟਾ ਤੇ ਜ਼ਿਆਦਾ ਫਾਲੋਅਰਜ਼: ਦੀਪਿਕਾ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। 10ਵੀਂ ਤੱਕ ਪੜ੍ਹਾਈ ਕਰਨ ਵਾਲੀ ਦੀਪਿਕਾ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਹੈ, ਜਿਸ ਵਿੱਚ ਉਨ੍ਹਾਂ ਦੇ ਪਿਤਾ, ਦਾਦੀ, ਭਰਾ ਅਤੇ ਭੈਣ ਸ਼ਾਮਲ ਹਨ। ਉਹ ਪਿਛਲੇ 5 ਸਾਲਾਂ ਤੋਂ ਡਿਜੀਟਲ ਪਲੇਟਫਾਰਮ ਤੇ ਐਕਟਿਵ ਹੈ।
ਇਹ ਵੀ ਪੜ੍ਹੋ
ਮਹਿਰੋਂ ਨੇ ਫ਼ੋਨ ਕਰਕੇ ਮੁਆਫ਼ੀ ਮੰਗਵਾਈ: ਇਸ ਸਾਲ ਮਾਰਚ ਦੇ ਮਹੀਨੇ ਵਿੱਚ ਲੂਥਰਾ ਨੂੰ ਧਮਕੀਆਂ ਮਿਲੀਆਂ ਸਨ। ਜਿਸ ਤੋਂ ਬਾਅਦ ਅੰਮ੍ਰਿਤਪਾਲ ਮਹਿਰੋਂ ਨੇ ਵੀ ਲੂਥਰਾ ਨੂੰ ਮੁਆਫ਼ੀ ਮੰਗਣ ਲਈ ਕਿਹਾ। ਦੀਪਿਕਾ ਨੇ 26 ਮਾਰਚ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਮੁਆਫ਼ੀ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ। ਦੀਪਿਕਾ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਉਸ ਨੂੰ ਮੁਆਫ਼ੀ ਮੰਗਣ ਵਾਲੀ ਵੀਡੀਓ ਨੂੰ ਡਿਲੀਟ ਨਾ ਕਰਨ ਲਈ ਕਿਹਾ ਸੀ, ਇਸ ਲਈ ਮੈਂ ਇਸ ਨੂੰ ਅਜੇ ਤੱਕ ਡਿਲੀਟ ਨਹੀਂ ਕੀਤਾ ਹੈ।
ਕੀ ਕਿਸੇ ਨੂੰ ਮਾਰਨਾ ਇੰਨਾ ਸੋਖਾ: ਦੀਪਿਕਾ ਨੇ ਧਮਕੀ ਬਾਰੇ ਕਿਹਾ ਕੀ ਇਹ ਇੰਨਾ ਆਸਾਨ ਹੈ ਕਿ ਸਾਰਿਆਂ ਨੂੰ ਮਾਰ ਦਿੱਤਾ ਜਾਵੇ। ਮੇਰੇ ਪਰਿਵਾਰ ਵਿੱਚ ਪਿਤਾ, ਦਾਦੀ, ਛੋਟੀ ਭੈਣ ਅਤੇ ਭਰਾ ਹਨ। ਮੇਰਾ ਪੂਰਾ ਪਰਿਵਾਰ ਤਣਾਅ ਵਿੱਚ ਹੈ, ਮੇਰਾ ਪੂਰਾ ਪਰਿਵਾਰ ਅੱਜ ਕੰਮ ਤੇ ਨਹੀਂ ਗਿਆ। ਪਹਿਲਾਂ ਮੈਂ ਕਿਸੇ ਦੇ ਕਹਿਣ ਤੇ ਦੋਹਰੇ ਅਰਥ ਵਾਲੀ ਸਮੱਗਰੀ ਪਾਉਂਦੀ ਸੀ ਪਰ ਹੁਣ ਮੈਂ ਸਮਝ ਗਈ ਹਾਂ। ਮੈਂ ਸਿੱਖ ਪਰਿਵਾਰ ਤੋਂ ਨਹੀਂ ਹਾਂ।