Amritpal and Avtar Khanda Connection: ਕੀ ਹੈ ਅੰਮ੍ਰਿਤਪਾਲ ਸਿੰਘ ਅਤੇ ਅਵਤਾਰ ਸਿੰਘ ਖੰਡਾ ਦਾ ਕੁਨੈਕਸ਼ਨ? ਜਾਣੋ ਪੂਰੀ ਡਿਟੇਲ ਰਿਪੋਰਟ

Updated On: 

15 Jun 2023 15:01 PM

ਖਾਲਿਸਤਾਨੀ ਲਿਬਰੇਸ਼ਨ ਫੋਰਸ ਨੂੰ ਅਵਤਾਰ ਸਿੰਘ ਖੰਡਾ ਦੀ ਮੌਤ ਤੋਂ ਬਾਅਦ ਵੱਡਾ ਝਟਕਾ ਲੱਗਿਆ ਹੈ। ਕਿਹਾ ਜਾਂਦਾ ਹੈ ਕਿ ਅਵਤਾਰ ਸਿੰਘ ਖੰਡਾ ਨੇ ਅੰਮ੍ਰਿਤਪਾਲ ਸਿੰਘ ਨੂੰ ਟਰੇਨਿੰਗ ਦੇ ਕੇ ਪੰਜਾਬ ਭੇਜਿਆ ਸੀ।

Amritpal and Avtar Khanda Connection: ਕੀ ਹੈ ਅੰਮ੍ਰਿਤਪਾਲ ਸਿੰਘ ਅਤੇ ਅਵਤਾਰ ਸਿੰਘ ਖੰਡਾ ਦਾ ਕੁਨੈਕਸ਼ਨ? ਜਾਣੋ ਪੂਰੀ ਡਿਟੇਲ ਰਿਪੋਰਟ
Follow Us On

Amritpal and Avtar Khanda Connection: ਲੰਡਨ ‘ਚ ਤਿਰੰਗੇ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਨ ਵਾਲੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦੇ ਮੁਖੀ ਅਵਤਾਰ ਸਿੰਘ ਖੰਡਾ ਦੀ ਮੌਤ ਹੋ ਗਈ ਹੈ। ਖਾਲਿਸਤਾਨੀ ਲਿਬਰੇਸ਼ਨ ਫੋਰਸ (KLF) ਨੂੰ ਵੱਡਾ ਝਟਕਾ ਲੱਗਾ ਹੈ। ਅਵਤਾਰ ਸਿੰਘ ਖੰਡਾ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚ ਹੋਇਆ ਸੀ। ਰੋਡੇ ਪਿੰਡ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਸਥਾਨ ਹੈ। ਪੁਲਿਸ ਨੇ ਅੰਮ੍ਰਿਤਪਾਲ ਨੂੰ ਪਿੰਡ ਰੋਡੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਸੀ।

ਜਾਣੋ ਕੀ ਹੈ ਦੋਵਾਂ ਵਿਚਕਾਰ ਕੁਨੈਕਸ਼ਨ

ਮੰਨਿਆ ਜਾਂਦਾ ਹੈ ਕਿ ਅਵਤਾਰ ਸਿੰਘ ਖੰਡਾ ਨੇ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨਾਲ ਵੀ ਹੱਥ ਮਿਲਾ ਕੇ ਅੰਮ੍ਰਿਤਪਾਲ ਸਿੰਘ ਨੂੰ ਟ੍ਰੇਨਿੰਗ ਦੇ ਕੇ ਪੰਜਾਬ ਭੇਜਿਆ ਸੀ ਤਾਂ ਜੋ ਉਹ ਪੰਜਾਬ ਵਿੱਚ ਖਾਲਿਸਤਾਨੀ ਨੂੰ ਵਧਾਵਾ ਦੇ ਕੇ ਪੰਜਾਬ ਦੇ ਹਾਲਾਤਾਂ ਨੂੰ ਵਿਗਾੜ ਸਕੇ। ਅਵਤਾਰ ਸਿੰਘ ਖੰਡਾ ‘ਵਾਰਿਸ ਪੰਜਾਬ ਦੇ ਮੁਖੀ’ ਅੰਮ੍ਰਿਤਪਾਲ ਸਿੰਘ (Amritpal Singh) ਦਾ ਗੁਰੂ ਸੀ। ਅੰਮ੍ਰਿਤਪਾਲ ਜਰਨੈਲ ਸਿੰਘ ਭਿੰਡਰਾਂਵਾਲਾ ਤੋਂ ਕਾਫੀ ਪ੍ਰਵਾਭਿਤ ਹੈ।

ਅੰਮ੍ਰਿਤਪਾਲ ਸਿੰਘ ਨੂੰ ਛੁਪਾਉਣ ‘ਚ ਕੀਤੀ ਮਦਦ

ਅਵਤਾਰ ਸਿੰਘ ਖੰਡਾ ਨੇ ਪੰਜਾਬ ਵਿੱਚ ਆਪਣੇ ਸਲੀਪਰ ਸੈੱਲ ਦੀ ਮਦਦ ਨਾਲ ਅੰਮ੍ਰਿਤਪਾਲ ਸਿੰਘ ਨੂੰ 37 ਦਿਨਾਂ ਤੱਕ ਲੁਕਾਉਣ ਵਿੱਚ ਮਦਦ ਕੀਤੀ ਸੀ। ਅੰਮ੍ਰਿਤਪਾਲ ਸਿੰਘ ਦੇ ਪੰਜਾਬ ਆਉਣ ਤੋਂ ਪਹਿਲਾਂ ਅਵਤਾਰ ਸਿੰਘ ਖੰਡਾ ਨੇ ਉਸ ਨੂੰ ਤਿਆਰ ਕੀਤਾ ਸੀ। ਮਿਲੀ ਜਾਣਕਾਰੀ ਮੁਤਾਬਕ ਬੱਬਰ ਖਾਲਸਾ ਦੇ ਅੱਤਵਾਦੀ ਅਵਤਾਰ ਸਿੰਘ ਖੰਡਾ ਨੇ ਅੰਮ੍ਰਿਤਪਾਲ ਸਿੰਘ ਦੇ ਸਰੰਡਰ ਦੀ ਤਿਆਰੀ ਕੀਤੀ ਸੀ, ਪਰ ਉਹ ਅੱਧ ਵਿਚਕਾਰ ਨਾਕਾਮ ਹੋ ਗਿਆ ਅਤੇ ਪੁਲਿਸ ਨੇ ਉਸ ਨੂੰ ਫੜ ਲਿਆ।

ਕਿਰਨਦੀਪ ਕੌਰ ਨੂੰ ਲੰਡਨ ਲਿਜਾਣ ਦੀ ਤਿਆਰੀ ‘ਚ ਸੀ

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਠੀਕ ਪਹਿਲਾਂ ਅਵਤਾਰ ਸਿੰਘ ਖੰਡਾ ਨੇ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਲੰਡਨ ਭਜਾਉਣ ਦੀ ਵੀ ਯੋਜਨਾ ਬਣਾਈ ਸੀ। ਪਲਾਨਿੰਗ ਉਸ ਸਮੇਂ ਉਲਟ ਹੋ ਗਈ ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਅਤੇ ਕਿਰਨਦੀਪ ਕੌਰ ਨੂੰ ਏਅਰਪੋਰਟ ‘ਤੇ ਹਿਰਾਸਤ ‘ਚ ਲੈ ਲਿਆ। ਕਿਰਨਦੀਪ ਕੌਰ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਨਾਕਾਮ ਹੋ ਗਈ ਤਾਂ ਅੰਮ੍ਰਿਤਪਾਲ ਸਿੰਘ ਨੂੰ ਸਾਹਮਣੇ ਲਿਆਉਣ ਦੀ ਯੋਜਨਾ ਬਣਾਈ ਗਈ।

ਅਵਤਾਰ ਸਿੰਘ ਖੰਡਾ ਬਾਰੇ ਵੀ ਜਾਣੋ

ਅਵਤਾਰ ਸਿੰਘ ਖੰਡਾ ਦਾ ਦਾਅਵਾ ਕਰਦਾ ਸੀ ਕਿ ਉਸ ਦਾ ਜਨਮ ਭਿੰਡਰਾਂਵਾਲੇ ਦੇ ਘਰ ਹੋਇਆ ਸੀ। ਅਵਤਾਰ ਸਿੰਘ ਖੰਡਾ ਦਾ ਪੂਰਾ ਪਰਿਵਾਰ ਖਾਲਿਸਤਾਨੀ ਲਹਿਰ ਨਾਲ ਜੁੜਿਆ ਰਿਹਾ ਹੈ। ਅਵਤਾਰ ਸਿੰਘ ਖੰਡਾ ਲੰਡਨ ਵਿੱਚ ਰਿਹ ਰਿਹਾ ਸੀ ਅਤੇ ਉਥੇ ਉਹ ਖਾਲਿਸਤਾਨ ਨੂੰ ਵਧਾਵਾ ਦੇ ਰਿਹਾ ਸੀ। ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਤਿਰੰਗਾ ਉਤਾਰਨ ਦੇ ਮਾਮਲੇ ਵਿੱਚ ਅਵਤਾਰ ਸਿੰਘ ਖੰਡਾ ਦਾ ਨਾਮ ਵੀ ਸਾਹਮਣੇ ਆਇਆ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਵੀ ਹੋਈ।

ਅਵਤਾਰ ਸਿੰਘ ਖੰਡਾ ਪੜ੍ਹਾਈ ਲਈ ਸਾਲ 2010 ਵਿੱਚ ਲੰਡਨ ਗਿਆ ਸੀ। ਉਦੋਂ ਤੋਂ ਉਹ ਮੁੜ ਪੰਜਾਬ ਨਹੀਂ ਪਰਤਿਆ। ਖੰਡਾ ਨੇ ਲੰਡਨ ਵਿੱਚ ਬੈਠ ਕੇ ISI (The Inter-Services Intelligence) ਦੀ ਮਦਦ ਨਾਲ ਖਾਲਿਸਤਾਨ ਨੂੰ ਜਿੰਦਾ ਰੱਖਣ ਦੀ ਹਰ ਕੋਸ਼ਿਸ਼ ਕੀਤੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ