ਵਿਆਹ ਦੇ ਬੰਧਨ ‘ਚ ਬੱਝੇ ਅਨਮੋਲ ਗਗਨ ਮਾਨ, ਤਸਵੀਰਾਂ ਆਈਆਂ ਸਾਹਮਣੇ
Amnol gagan mann: ਜਾਣਕਾਰੀ ਮਿਲੀ ਹੈ ਕਿ ਇਸ ਮੌਕੇ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਪਤੀ ਸ਼ਾਹਬਾਜ਼ ਸਿੰਘ ਸੋਹੀ ਨਾਲ ਜ਼ੀਰਕਪੁਰ ਮੋਹਾਲੀ ਦੇ ਗੁਰੂਦੁਆਰਾ ਸ੍ਰੀ ਨਾਭਾ ਸਾਹਿਬ ਵਿਖੇ ਮੱਥਾ ਟੇਕਿਆ। ਇੱਥੇ ਜ਼ੀਰਕਪੁਰ ਦੇ ਏਕੇ ਮੈਰਿਜ ਪੈਲੇਸ ਵਿੱਚ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ।
![ਵਿਆਹ ਦੇ ਬੰਧਨ ‘ਚ ਬੱਝੇ ਅਨਮੋਲ ਗਗਨ ਮਾਨ, ਤਸਵੀਰਾਂ ਆਈਆਂ ਸਾਹਮਣੇ ਵਿਆਹ ਦੇ ਬੰਧਨ ‘ਚ ਬੱਝੇ ਅਨਮੋਲ ਗਗਨ ਮਾਨ, ਤਸਵੀਰਾਂ ਆਈਆਂ ਸਾਹਮਣੇ](https://images.tv9punjabi.com/wp-content/uploads/2024/06/anmol-gagan-mann-wedding.jpg?w=1280)
Amnol gagan Mann: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਐਡਵੋਕੇਟ ਸ਼ਾਹਬਾਜ਼ ਸਿੰਘ ਸੋਹੀ ਨਾਲ ਵਿਆਹ ਕਰਵਾਇਆ ਹੈ। ਸ਼ਾਹਬਾਜ਼ ਸਿੰਘ ਸੋਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਹਨ। ਉਨ੍ਹਾਂ ਦਾ ਪਰਿਵਾਰ ਰਾਜਨੀਤੀ ਵਿੱਚ ਸਰਗਰਮ ਹੈ ਅਤੇ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਰੀਬੀ ਰਿਹਾ ਹੈ। ਅਨਮੋਲ ਗਗਨ ਮਾਨ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਮੰਤਰੀ ਹਨ ਅਤੇ ਖਰੜ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ।
ਜਾਣਕਾਰੀ ਮਿਲੀ ਹੈ ਕਿ ਇਸ ਮੌਕੇ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਪਤੀ ਸ਼ਾਹਬਾਜ਼ ਸਿੰਘ ਸੋਹੀ ਨਾਲ ਜ਼ੀਰਕਪੁਰ ਮੋਹਾਲੀ ਦੇ ਗੁਰੂਦੁਆਰਾ ਸ੍ਰੀ ਨਾਭਾ ਸਾਹਿਬ ਵਿਖੇ ਮੱਥਾ ਟੇਕਿਆ। ਇੱਥੇ ਜ਼ੀਰਕਪੁਰ ਦੇ ਏਕੇ ਮੈਰਿਜ ਪੈਲੇਸ ਵਿੱਚ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਇੱਕ ਹੋਰ ਮੰਤਰੀ ਅਤੇ ਗਾਇਕ ਅਨਮੋਲ ਗਗਨ ਮਾਨ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ ਸ਼ਾਹਬਾਜ਼ ਸਿੰਘ ਨਾਲ ਹੋਇਆ ਹੈ । ਜ਼ੀਰਕਪੁਰ ਸਥਿਤ ਗੁਰਦੁਆਰਾ ਨਾਭਾ ਸਾਹਿਬ ਵਿਖੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਹਨ।@AnmolGaganMann #Punjab #AAP pic.twitter.com/ksJESceQPG
— TV9 Punjab-Himachal Pradesh-J&K (@TV9Punjab) June 16, 2024
ਇਹ ਵੀ ਪੜ੍ਹੋ: ਪੰਜਾਬ ਦੇ 17 ਜਿਲ੍ਹਿਆਂ ਚ ਹੀਟਵੇਵ ਦਾ ਅਲਰਟ, ਜਾਣੋ ਕਿਹੜਾ ਸ਼ਹਿਰ ਸਭ ਤੋਂ ਗਰਮ
2022 ‘ਚ ਬਣੇ ਸਨ ਵਿਧਾਇਕ
ਅਨਮੋਲ ਗਗਨ ਮਾਨ ਪੇਸ਼ੇ ਵਜੋ ਪਹਿਲਾ ਗਾਇਕ ਸਨ ਜਿਸ ਤੋਂ ਬਾਅਦ ਉਹ ਰਾਜਨੀਤੀ ਵਿੱਚ ਉਤਰੇ ਸਨ। ਉਨ੍ਹਾਂ ਦਾ ਜਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬੀਤਿਆ ਹੈ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕੀਤੀ ਸੀ। ਉਹ 2022 ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ, ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ।
![ਕਿਨ੍ਹਾਂ ਲੋਕਾਂ ਨੂੰ ਖਾਲੀ ਪੇਟ ਚਾਹ ਪੀਣ ਤੋਂ ਕਰਨਾ ਚਾਹੀਦਾ ਹੈ ਪਰਹੇਜ਼? ਕਿਨ੍ਹਾਂ ਲੋਕਾਂ ਨੂੰ ਖਾਲੀ ਪੇਟ ਚਾਹ ਪੀਣ ਤੋਂ ਕਰਨਾ ਚਾਹੀਦਾ ਹੈ ਪਰਹੇਜ਼?...](https://images.tv9punjabi.com/wp-content/uploads/2024/06/drinking-tea-love.jpg?w=240)
![ਇਰਫਾਨ ਪਠਾਨ ਦੇ ਮੇਕਅੱਪ ਆਰਟਿਸਟ ਦੀ ਮੌਤ, ਟੀ-20 ਵਿਸ਼ਵ ਕੱਪ ਦੌਰਾਨ ਵੈਸਟਇੰਡੀਜ਼ ਦੇ ਹੋਟਲ ‘ਚ ਘਟੀ ਦਰਦਨਾਕ ਘਟਨਾ ਇਰਫਾਨ ਪਠਾਨ ਦੇ ਮੇਕਅੱਪ ਆਰਟਿਸਟ ਦੀ ਮੌਤ, ਟੀ-20 ਵਿਸ਼ਵ ਕੱਪ ਦੌਰਾਨ ਵੈਸਟਇੰਡੀਜ਼ ਦੇ ਹੋਟਲ ‘ਚ ਘਟੀ ਦਰਦਨਾਕ ਘਟਨਾ...](https://images.tv9punjabi.com/wp-content/uploads/2024/06/cropped-irfa.jpeg?w=240)
![12ਵੀਂ ਵਿੱਚ ਕਿੰਨੇ ਨੰਬਰ ਲੈਣ ਵਾਲੇ ਵਿਦਿਆਰਥੀ NEET ‘ਚ ਹੋ ਸਕਦੇ ਹਨ ਸ਼ਾਮਲ? 12ਵੀਂ ਵਿੱਚ ਕਿੰਨੇ ਨੰਬਰ ਲੈਣ ਵਾਲੇ ਵਿਦਿਆਰਥੀ NEET ‘ਚ ਹੋ ਸਕਦੇ ਹਨ ਸ਼ਾਮਲ?...](https://images.tv9punjabi.com/wp-content/uploads/2024/06/cropped-neet-ug-exam-2024-3.jpg?w=240)
![ਟੀ20 ਵਿਸ਼ਵ ਕੱਪ ਤੋਂ ਬਾਅਦ ਸ਼ੁਭਮਨ ਗਿੱਲ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ, ਬੀਸੀਸੀਆਈ ਨੇ ਲਿਆ ਫੈਸਲਾ! ਟੀ20 ਵਿਸ਼ਵ ਕੱਪ ਤੋਂ ਬਾਅਦ ਸ਼ੁਭਮਨ ਗਿੱਲ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ, ਬੀਸੀਸੀਆਈ ਨੇ ਲਿਆ ਫੈਸਲਾ!...](https://images.tv9punjabi.com/wp-content/uploads/2024/06/cropped-shubman-gill-bcciafp-photo.jpg?w=240)