24 June 2024
TV9 Punjabi
Author: Ramandeep Singh
ਸ਼ੁਭਮਨ ਗਿੱਲ ਭਾਵੇਂ ਟੀ-20 ਵਿਸ਼ਵ ਕੱਪ 2024 'ਚ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ ਪਰ ਇਸ ਆਈਸੀਸੀ ਟੂਰਨਾਮੈਂਟ ਤੋਂ ਬਾਅਦ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
Pic Source: PTI/AFP/Instagram
ਖਬਰ ਹੈ ਕਿ ਗਿੱਲ ਨੂੰ ਟੀਮ ਇੰਡੀਆ ਦਾ ਕਪਤਾਨ ਬਣਾਇਆ ਜਾ ਸਕਦਾ ਹੈ। ਗਿੱਲ ਨੂੰ ਜ਼ਿੰਬਾਬਵੇ ਦੌਰੇ ਲਈ ਇਹ ਕਮਾਨ ਸੌਂਪੀ ਜਾ ਸਕਦੀ ਹੈ।
ਭਾਰਤ ਦਾ ਜ਼ਿੰਬਾਬਵੇ ਦਾ ਦੌਰਾ 6 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਜਿਸ 'ਚ 5 ਟੀ-20 ਮੈਚ ਖੇਡੇ ਜਾਣਗੇ।
ਬੀਸੀਸੀਆਈ ਦੀ ਚੋਣ ਕਮੇਟੀ ਨੇ ਟੀ-20 ਵਿਸ਼ਵ ਕੱਪ 2024 ਵਿੱਚ ਖੇਡਣ ਵਾਲੇ ਖਿਡਾਰੀਆਂ ਨੂੰ ਇਸ ਦੌਰੇ ਤੋਂ ਆਰਾਮ ਦੇਣ ਦਾ ਫੈਸਲਾ ਕੀਤਾ ਹੈ।
ਹਾਲਾਂਕਿ ਚੋਣ ਕਮੇਟੀ ਨੇ ਹਾਰਦਿਕ ਅਤੇ ਸੂਰਿਆਕੁਮਾਰ ਤੋਂ ਉਨ੍ਹਾਂ ਦੀ ਰਾਏ ਵੀ ਪੁੱਛੀ ਕਿ ਕੀ ਉਹ ਜਾਣਾ ਚਾਹੁੰਦੇ ਹਨ? ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਦਿ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਚੋਣ ਕਮੇਟੀ ਨੇ ਫਿਲਹਾਲ ਉਨ੍ਹਾਂ 20 ਖਿਡਾਰੀਆਂ ਦੀ ਚੋਣ ਕੀਤੀ ਹੈ ਜਿਨ੍ਹਾਂ ਵਿੱਚੋਂ ਟੀਮ ਇੰਡੀਆ ਨੂੰ ਜ਼ਿੰਬਾਬਵੇ ਦੌਰੇ ਲਈ ਚੁਣਿਆ ਜਾਵੇਗਾ।
ਰਿਪੋਰਟਾਂ ਦੀ ਮੰਨੀਏ ਤਾਂ ਰਿਆਨ ਪਰਾਗ, ਅਭਿਸ਼ੇਕ ਸ਼ਰਮਾ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਤੁਸ਼ਾਰ ਦੇਸ਼ਪਾਂਡੇ ਵਰਗੇ ਆਈਪੀਐੱਲ 'ਚ ਆਪਣੀ ਛਾਪ ਛੱਡ ਚੁੱਕੇ ਖਿਡਾਰੀਆਂ ਨੂੰ ਇਸ ਦੌਰੇ 'ਤੇ ਜਗ੍ਹਾ ਮਿਲ ਸਕਦੀ ਹੈ।