24 June 2024
TV9 Punjabi
Author: Ramandeep Singh
ਟੀ-20 ਵਿਸ਼ਵ ਕੱਪ 2024 ਦੌਰਾਨ ਵੈਸਟਇੰਡੀਜ਼ ਦੇ ਇੱਕ ਹੋਟਲ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਇਹ ਘਟਨਾ ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨਾਲ ਸਬੰਧਤ ਹੈ।
Pic Credit: Freepik
ਦਰਅਸਲ ਵੈਸਟਇੰਡੀਜ਼ 'ਚ ਟੀ-20 ਵਿਸ਼ਵ ਕੱਪ ਦੌਰਾਨ ਇਰਫਾਨ ਪਠਾਨ ਦੇ ਮੇਕਅੱਪ ਆਰਟਿਸਟ ਫਯਾਜ਼ ਅੰਸਾਰੀ ਦੀ ਮੌਤ ਹੋ ਗਈ ਹੈ।
ਇਰਫਾਨ ਪਠਾਨ ਦੇ ਮੇਕਅੱਪ ਆਰਟਿਸਟ ਫੈਯਾਜ਼ ਅੰਸਾਰੀ ਦੀ ਹੋਟਲ ਸਵੀਮਿੰਗ ਪੂਲ 'ਚ ਡੁੱਬਣ ਨਾਲ ਮੌਤ ਹੋ ਗਈ।
ਇਰਫਾਨ ਪਠਾਨ ਟੀ-20 ਵਿਸ਼ਵ ਕੱਪ 2024 ਦੌਰਾਨ ਕੁਮੈਂਟਰੀ ਕਰਨ ਵੈਸਟਇੰਡੀਜ਼ ਵਿੱਚ ਸੀ। ਫਯਾਜ਼ ਅੰਸਾਰੀ ਵੀ ਉਸੇ ਹੋਟਲ ਵਿੱਚ ਠਹਿਰਿਆ ਹੋਇਆ ਸੀ, ਜਿੱਥੇ ਇਰਫਾਨ ਠਹਿਰੇ ਸੀ।
ਮਿਲੀ ਜਾਣਕਾਰੀ ਮੁਤਾਬਕ ਇਰਫਾਨ ਪਠਾਨ ਖੁਦ ਫਯਾਜ਼ ਦੀ ਮ੍ਰਿਤਕ ਦੇਹ ਲੈ ਕੇ ਦਿੱਲੀ ਆ ਰਿਹਾ ਹੈ।
ਇਰਫਾਨ ਪਠਾਨ ਦਾ ਮੇਕਅੱਪ ਆਰਟਿਸਟ ਫਯਾਜ਼ ਅੰਸਾਰੀ ਬਿਜਨੌਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।