ਸਦਮੇ ‘ਚ ਹੈ ਹਰਜਿੰਦਰ ਸਿੰਘ ਦਾ ਪਰਿਵਾਰ… ਫਲੋਰੀਡਾ ਟਰੱਕ ਡਰਾਈਵਰ ਦੇ ਰਿਸ਼ਤੇਦਾਰ ਦਾ ਬਿਆਨ
Florida Truck Driver Harjinder Singh: ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਹਰਜਿੰਦਰ ਸਿੰਘ ਦਾ ਪਰਿਵਾਰ ਅਜੇ ਤੱਕ ਕੁੱਝ ਬੋਲਣ ਦੇ ਯੋਗ ਨਹੀਂ, ਪਰਿਵਾਰ ਦੀ ਸਥਿਤੀ ਅਜੇ ਬਹੁੱਤ ਖਰਾਬ ਹੈ। ਉਨ੍ਹਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਬਹੁੱਤ ਹੀ ਸ਼ਰੀਫ ਲੜਕਾ ਹੈ, ਪਿੰਡ ਦੇ ਲੋਕਾਂ ਦੀ ਵੀ ਬਿਆਨ ਜਾਰੀ ਹੋਏ ਹਨ। ਸੋਸ਼ਲ ਮੀਡੀਆ 'ਤੇ ਇਹ ਮੁੱਦਾ ਕਾਫੀ ਭੱਖਿਆ ਹੋਇਆ ਹੈ। ਜਿਹੜਾ ਦੁੱਖ ਸਾਨੂੰ ਹਰਜਿੰਦਰ ਸਿੰਘ ਦਾ ਹੋ ਰਿਹਾ ਹੈ, ਉਨ੍ਹਾਂ ਹੀ ਸਾਨੂੰ ਇਸ ਹਾਦਸੇ 'ਚ ਗਈਆਂ ਤਿੰਨ ਜਾਨਾਂ ਦਾ ਵੀ ਹੋ ਰਿਹਾ ਹੈ।
ਅਮਰੀਕਾ ਦੇ ਫਲੋਰੀਡਾ ‘ਚ ਜਿਸ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਗਲਤ ਯੂ-ਟਰਨ ਲੈਣ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਉਸ ਦੇ ਰਿਸ਼ਤੇਦਾਰ ਦਾ ਬਿਆਨ ਸਾਹਮਣੇ ਆਇਆ ਹੈ। ਹਰਜਿੰਦਰ ਸਿੰਘ ਤਰਨਤਾਰਨ ਦੇ ਪਿੰਡ ਰਟੌਲ ਦਾ ਰਹਿਣ ਵਾਲਾ ਹੈ। ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਅਜੇ ਸਦਮੇ ‘ਚ ਹੈ ਤੇ ਉਨ੍ਹਾਂ ਦੀ ਸਥਿਤੀ ਸਹੀ ਨਹੀਂ ਹੈ।
ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਹਰਜਿੰਦਰ ਸਿੰਘ ਦਾ ਪਰਿਵਾਰ ਅਜੇ ਤੱਕ ਕੁੱਝ ਬੋਲਣ ਦੇ ਯੋਗ ਨਹੀਂ, ਪਰਿਵਾਰ ਦੀ ਸਥਿਤੀ ਅਜੇ ਬਹੁੱਤ ਖਰਾਬ ਹੈ। ਉਨ੍ਹਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਬਹੁੱਤ ਹੀ ਸ਼ਰੀਫ ਲੜਕਾ ਹੈ, ਪਿੰਡ ਦੇ ਲੋਕਾਂ ਦੇ ਵੀ ਬਿਆਨ ਜਾਰੀ ਹੋਏ ਹਨ। ਸੋਸ਼ਲ ਮੀਡੀਆ ‘ਤੇ ਇਹ ਮੁੱਦਾ ਕਾਫੀ ਭੱਖਿਆ ਹੋਇਆ ਹੈ। ਜਿਹੜਾ ਦੁੱਖ ਸਾਨੂੰ ਹਰਜਿੰਦਰ ਸਿੰਘ ਦਾ ਹੋ ਰਿਹਾ ਹੈ, ਉਨ੍ਹਾਂ ਹੀ ਸਾਨੂੰ ਇਸ ਹਾਦਸੇ ‘ਚ ਗਈਆਂ ਤਿੰਨ ਜਾਨਾਂ ਦਾ ਵੀ ਹੋ ਰਿਹਾ ਹੈ।
ਰਿਸ਼ਤੇਦਾਰ ਬੋਲਿਆ- ਹਰਜਿੰਦਰ ਨੂੰ ਮਿਲੇ ਇਨਸਾਫ਼
ਉਨ੍ਹਾਂ ਨੇ ਕਿਹਾ ਪਹਿਲਾਂ ਲੋਕਾਂ ਨੇ ਹਰਜਿੰਦਰ ਸਿੰਘ ਦੀ ਵੀਡੀਓ ਵਾਇਰਲ ਕਰ ਦਿੱਤੀ, ਹੁਣ ਲੋਕ ਉਸ ਦੇ ਪੱਖ ‘ਚ ਵੀ ਆ ਰਹੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਆ ਚੁੱਕੀਆਂ ਹਨ। ਪਹਿਲਾਂ ਜਦੋਂ ਅਜਿਹੀਆਂ ਘਟਨਾਵਾਂ ਹੋਈਆਂ, ਜਦੋਂ ਗੋਰੇ (ਅੰਗਰੇਜ਼) ਵੱਲੋਂ ਅਜਿਹਾ ਕੀਤਾ ਗਿਆ ਤਾਂ ਉਸ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ।
ਹਰਜਿੰਦਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਾਨੂੰ ਵਿਦੇਸ਼ ਤੋਂ ਕਾਲ ਆਈ ਕਿ 174 ਦੇ ਕਰੀਬ ਪੇਜ਼ਾਂ ਵੱਲੋਂ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ, ਪਰ ਪਰਿਵਾਰ ਵੱਲੋਂ ਅਜੇ ਤੱਕ ਕੋਈ ਬਿਆਨ ਜਾਂ ਅਕਾਊਂਟ ਨੰਬਰ ਨਹੀਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ
ਸਰਕਾਰ ਤੇ ਸਿੱਖ ਜਥੇਬੰਦੀਆਂ ਨੂੰ ਅਪੀਲ
ਹਰਜਿੰਦਰ ਦੇ ਰਿਸ਼ਤੇਦਾਰ ਨੇ ਪਟੀਸ਼ਨ ਲਿੰਕ ‘ਤੇ ਕਿਹਾ ਕਿ ਇਹ ਵੀ ਵਿਦੇਸ਼ ਤੋਂ ਸਾਨੂੰ ਲਿੰਕ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਲਿੰਕ ਸੋਸ਼ਲ ਮੀਡੀਆ ‘ਤੇ ਵਾਇਰਲ ਰੋਹ ਰਹੇ ਹਨ ਤੇ ਲੋਕ ਸਮਰਥਨ ਕਰ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਹਰਜਿੰਦਰ ਦੇ ਹੱਕ ‘ਚ ਖੜ੍ਹੇ ਹੋਵੋ। ਸਰਕਾਰ ਨੂੰ ਅਪੀਲ ਕਰੀਏ ਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰੀਏ। ਜੇਕਰ ਹਰਜਿੰਦਰ ਨੂੰ 45 ਸਾਲ ਦੀ ਸਜ਼ਾ ਹੋ ਜਾਂਦੀ ਹੈ ਤੇ ਉਸ ਦੇ ਪਰਿਵਾਰ, ਭੈਣ-ਭਰਾਵਾਂ ਦਾ ਘਰ ਉੱਜੜ ਜਾਵੇਗਾ। ਜ਼ਮੀਨ ਤੇ ਕਰਜ਼ਾ ਲੈ ਕੇ ਉਹ ਵਿਦੇਸ਼ ਗਿਆ ਸੀ ਤੇ ਉਸ ਨੂੰ ਇਹ ਸਜ਼ਾ ਹੋ ਜਾਂਦੀ ਹੈ ਤਾਂ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੋ ਜਾਵੇਗਾ।
