ਅਜਨਾਲਾ: ਪਿੰਡ ਗੁੱਝਾਪੀਰ ‘ਚ ਦੇਰ ਰਾਤ ਨਕਾਬਪੋਸ਼ ਚੋਰਾਂ ਨੇ ਹੱਥ ਕੀਤੇ ਸਾਫ਼, ਦੋ ਸਕੇ ਭਰਾਵਾਂ ਦੇ ਘਰਾਂ ‘ਚ ਵੱਡੀ ਚੋਰੀ

Published: 

18 Jul 2026 12:19 PM IST

ਘਟਨਾ ਸਮੇਂ ਦੋਵੇਂ ਪਰਿਵਾਰ ਆਪਣੇ-ਆਪਣੇ ਘਰਾਂ 'ਚ ਸੁੱਤੇ ਹੋਏ ਸਨ। ਇਸ ਦਾ ਫਾਇਦਾ ਚੁੱਕਦਿਆਂ ਨਕਾਬਪੋਸ਼ ਚੋਰ ਚੁੱਪਚਾਪ ਘਰਾਂ 'ਚ ਦਾਖਲ ਹੋਏ ਤੇ ਕੀਮਤੀ ਸੋਨੇ ਦੇ ਗਹਿਣਿਆਂ ਦੇ ਨਾਲ-ਨਾਲ ਨਕਦੀ ਵੀ ਚੋਰੀ ਕਰਕੇ ਫਰਾਰ ਹੋ ਗਏ। ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਦੀ ਅੱਖ ਖੁੱਲ੍ਹੀ ਤਾਂ ਘਰ ਦਾ ਸਾਮਾਨ ਖਿਲਰਿਆ ਹੋਇਆ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਜਾਂਚ ਕਰਨ 'ਤੇ ਪਤਾ ਲੱਗਾ ਕਿ ਘਰ 'ਚ ਰੱਖਿਆ ਕੀਮਤੀ ਸਾਮਾਨ ਗਾਇਬ ਸੀ।

ਅਜਨਾਲਾ: ਪਿੰਡ ਗੁੱਝਾਪੀਰ ਚ ਦੇਰ ਰਾਤ ਨਕਾਬਪੋਸ਼ ਚੋਰਾਂ ਨੇ ਹੱਥ ਕੀਤੇ ਸਾਫ਼, ਦੋ ਸਕੇ ਭਰਾਵਾਂ ਦੇ ਘਰਾਂ ਚ ਵੱਡੀ ਚੋਰੀ

ਅਜਨਾਲਾ: ਪਿੰਡ ਗੁੱਝਾਪੀਰ 'ਚ ਦੇਰ ਰਾਤ ਨਕਾਬਪੋਸ਼ ਚੋਰਾਂ ਨੇ ਹੱਥ ਕੀਤੇ ਸਾਫ਼

ਅੰਮ੍ਰਿਤਸਰ ਦੇ ਅਜਨਾਲਾ ਹਲਕੇ ਅਧੀਨ ਪੈਂਦੇ ਪਿੰਡ ਗੁੱਝਾਪੀਰ ‘ਚ ਦੇਰ ਰਾਤ ਨਕਾਬਪੋਸ਼ ਚੋਰਾਂ ਨੇ ਦੋ ਸਕੇ ਭਰਾਵਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਘਰਾਂ ‘ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਜਾਣਕਾਰੀ ਅਨੁਸਾਰ, ਘਟਨਾ ਸਮੇਂ ਦੋਵੇਂ ਪਰਿਵਾਰ ਆਪਣੇ-ਆਪਣੇ ਘਰਾਂ ‘ਚ ਸੁੱਤੇ ਹੋਏ ਸਨ। ਇਸ ਦਾ ਫਾਇਦਾ ਚੁੱਕਦਿਆਂ ਨਕਾਬਪੋਸ਼ ਚੋਰ ਚੁੱਪਚਾਪ ਘਰਾਂ ‘ਚ ਦਾਖਲ ਹੋਏ ਤੇ ਕੀਮਤੀ ਸੋਨੇ ਦੇ ਗਹਿਣਿਆਂ ਦੇ ਨਾਲ-ਨਾਲ ਨਕਦੀ ਵੀ ਚੋਰੀ ਕਰਕੇ ਫਰਾਰ ਹੋ ਗਏ। ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਦੀ ਅੱਖ ਖੁੱਲ੍ਹੀ ਤਾਂ ਘਰ ਦਾ ਸਾਮਾਨ ਖਿਲਰਿਆ ਹੋਇਆ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਘਰ ‘ਚ ਰੱਖਿਆ ਕੀਮਤੀ ਸਾਮਾਨ ਗਾਇਬ ਸੀ।

ਚੋਰਾਂ ਦੀਆਂ ਸਾਰੀਆਂ ਹਰਕਤਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈਆਂ। ਫੁਟੇਜ ‘ਚ ਨਕਾਬਪੋਸ਼ ਵਿਅਕਤੀ ਘਰਾਂ ‘ਚ ਦਾਖਲ ਹੁੰਦੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਨਿਕਲਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ। ਇਹ ਫੁਟੇਜ ਹੁਣ ਪੁਲਿਸ ਦੀ ਜਾਂਚ ਦਾ ਅਹਿਮ ਹਿੱਸਾ ਬਣ ਚੁੱਕੀ ਹੈ।

ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਤੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ। ਫੋਰੈਂਸਿਕ ਤੇ ਹੋਰ ਤਕਨੀਕੀ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।

ਪੀੜਤ ਪਰਿਵਾਰ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਸਾਲਾਂ ਦੀ ਕਮਾਈ ‘ਤੇ ਹੱਥ ਸਾਫ਼ ਕਰਕੇ ਫ਼ਰਾਰ ਹੋ ਗਏ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਚੋਰੀ ਹੋਇਆ ਸੋਨਾ ਤੇ ਨਕਦੀ ਬਰਾਮਦ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।

ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਪੱਖਾਂ ਤੋਂ ਤਫ਼ਤੀਸ਼ ਜਾਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਘੇਰੇ ‘ਚ ਲਿਆਂਦਾ ਜਾਵੇਗਾ।

Follow Us