ਆਪੇਰਸ਼ਨ ਬਲੂ ਸਟਾਰ ਦਾ ਉਹ ਰਿਕਸ਼ੇਵਾਲਾ, ਜਿਹੜਾ ਅੱਜ ਹੈ ਪੀਐੱਮ ਮੋਦੀ ਦਾ ਸੱਜਾ ਹੱਥ, ਪੜੋ ਪੂਰੀ ਕਹਾਣੀ | Ajid Dobal played an important role in Operation Blue Star. Punjabi news - TV9 Punjabi

ਆਪੇਰਸ਼ਨ ਬਲੂ ਸਟਾਰ ਦਾ ਉਹ ਰਿਕਸ਼ੇਵਾਲਾ, ਜਿਹੜਾ ਅੱਜ ਹੈ ਪੀਐੱਮ ਮੋਦੀ ਦਾ ਸੱਜਾ ਹੱਥ, ਪੜੋ ਪੂਰੀ ਕਹਾਣੀ

Updated On: 

06 Jun 2023 11:34 AM

ਜੀ ਹਾਂ ਤੁਸੀ ਠੀਕ ਸੁਣਿਆ ਹੁਣ ਉਹ ਰਿਕਸ਼ੇਵਾਲਾ ਪੀਐੱਮ ਮੋਦੀ ਦਾ ਸੱਜਾ ਹੱਥਾ। ਇਹ ਹੋਰ ਕੋਈ ਵਿਅਕਤੀ ਨਹੀਂ ਬਲਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਹਨ,, ਜਿਨ੍ਹਾਂ ਅੰਮ੍ਰਿਤਸਰ ਵਿੱਚ ਆਪਰੇਸ਼ਨ ਬਲੂ ਸਟਾਰ ਦੌਰਾਨ ਇੱਕ ਰਿਕਸ਼ੇਵਾਲਾ ਬਣਕੇ ਅੱਤਵਾਦੀਆਂ ਦੀਆਂ ਅਹਿਮ ਜਾਣਕਾਰੀ ਲੈ ਲਈਆਂ ਸਨ। ਆਪਰੇਸ਼ਨ ਬਲੂ ਸਟਾਰ ਅਤੇ ਉਸ ਰਿਕਸ਼ੇ ਵਾਲੇ ਬਾਰੇ ਜਾਣਨ ਲਈ ਸਾਡੀ ਇਹ ਖਾਸ ਰਿਪੋਰਟ ਪੜੋ।

ਆਪੇਰਸ਼ਨ ਬਲੂ ਸਟਾਰ ਦਾ ਉਹ ਰਿਕਸ਼ੇਵਾਲਾ, ਜਿਹੜਾ ਅੱਜ ਹੈ ਪੀਐੱਮ ਮੋਦੀ ਦਾ ਸੱਜਾ ਹੱਥ, ਪੜੋ ਪੂਰੀ ਕਹਾਣੀ

ਹਰਿਮੰਦਰ ਸਾਹਿਬ ਦੇ ਅੰਦਰ ਲੁਕੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਆਪ੍ਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਕੀਤੀ ਗਈ ਸੀ। 3 ਅਤੇ 6 ਜੂਨ 1984 ਦੇ ਵਿਚਕਾਰ, ਫੌਜ ਨੇ ਹਰਿਮੰਦਰ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਕਾਰਵਾਈ ਕੀਤੀ ਸੀ। ਹਰਿਮੰਦਰ ਸਾਹਿਬ ਵਿੱਚ ਫੌਜ ਦੀ ਇਸ ਕਾਰਵਾਈ ਲਈ ਇੰਦਰਾ ਗਾਂਧੀ ਦੀ ਸਰਕਾਰ ਦੀ ਵੀ ਸਖ਼ਤ ਆਲੋਚਨਾ ਹੋਈ ਸੀ।

Follow Us On

ਅੰਮ੍ਰਿਤਸਰ। ਸਾਕਾ ਨੀਲਾ ਤਾਰਾ ਦਾ ਨਾਂ ਆਉਂਦੇ ਹੀ ਅੱਖਾਂ ਸਾਹਮਣੇ ਇਕ ਭਿਆਨਕ ਤਸਵੀਰ ਤੈਰਣ ਲੱਗ ਜਾਂਦੀ ਹੈ। ਇਹ 6 ਜੂਨ, 1984 ਦਾ ਦਿਨ ਸੀ ਜਦੋਂ ਅੰਮ੍ਰਿਤਸਰ (ਪੰਜਾਬ) ਦੇ ਹਰਿਮੰਦਰ ਸਾਹਿਬ (Harmandir Sahib) ਵਿੱਚ ਭਾਰਤੀ ਫੌਜ ਦੀ ਕਾਰਵਾਈ ਨੂੰ ਦੁਨੀਆ ‘ਸਾਕਾ ਨੀਲਾ ਤਾਰਾ’ ਦੇ ਨਾਂ ਨਾਲ ਜਾਣਦੀ ਸੀ। ਦੱਸ ਦੇਈਏ ਕਿ ਅੱਜ ਸਾਕਾ ਨੀਲਾ ਤਾਰਾ ਦੀ 39 ਵੀਂ ਬਰਸੀ ਹੈ।

ਅੰਮ੍ਰਿਤਸਰ (ਪੰਜਾਬ) ਸਥਿਤ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਖਾਲਿਸਤਾਨ ਸਮਰਥਕ ਜਨਰਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਆਜ਼ਾਦ ਕਰਾਉਣ ਦੇ ਉਦੇਸ਼ ਨਾਲ ਭਾਰਤੀ ਫੌਜ ਵੱਲੋਂ 3 ਤੋਂ 6 ਜੂਨ ਤੱਕ ਆਪਰੇਸ਼ਨ ਚਲਾਇਆ ਗਿਆ ਸੀ। ਭਿੰਡਰਾਂਵਾਲੇ ਦੀ ਅਗਵਾਈ ਹੇਠ ਵੱਖਵਾਦੀ ਤਾਕਤਾਂ ਨੂੰ ਪਾਕਿਸਤਾਨ ਤੋਂ ਲਗਾਤਾਰ ਸਮਰਥਨ ਮਿਲ ਰਿਹਾ ਸੀ।

31 ਮਈ 1984 ਸ਼ਾਮ ਨੂੰ ਹੋਇਆ ਸੀ ਆਪਰੇਸ਼ਨ ਸ਼ੁਰੂ

ਇਹ 31 ਮਈ 1984 ਦੀ ਸ਼ਾਮ ਨੂੰ ਸ਼ੁਰੂ ਹੋਇਆ, ਜਦੋਂ ਮੇਰਠ ਵਿੱਚ 9 ਇਨਫੈਂਟਰੀ ਡਿਵੀਜ਼ਨ ਦੇ ਕਮਾਂਡਰ ਮੇਜਰ ਜਨਰਲ ਕੁਲਦੀਪ ਬੁਲਬੁਲ ਬਰਾੜ ਆਪਣੀ ਪਤਨੀ ਨਾਲ ਦਿੱਲੀ ਜਾ ਰਹੇ ਸਨ, ਅਗਲੇ ਦਿਨ ਉਹ ਛੁੱਟੀਆਂ ਮਨਾਉਣ ਲਈ ਮਨੀਲਾ (Manila) ਲਈ ਰਵਾਨਾ ਹੋਣ ਵਾਲੇ ਸਨ। ਪਰ ਉਸ ਸਮੇਂ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਵੱਖਵਾਦ ਦੀ ਚੰਗਿਆੜੀ ਬਲ ਰਹੀ ਸੀ। ਪੰਜਾਬ ਨੂੰ ਭਾਰਤ ਤੋਂ ਵੱਖ ਕਰਕੇ ਖਾਲਿਸਤਾਨ ਬਣਾਉਣ ਦੀ ਮੰਗ ਤੇਜ਼ੀ ਨਾਲ ਜ਼ੋਰ ਫੜ ਰਹੀ ਸੀ।

ਬਰਾੜ ਦੀ ਛੁੱਟੀ ਕੀਤੀ ਗਈ ਸੀ ਰੱਦ

ਖਾਲਿਸਤਾਨੀ ਦੀ ਸੋਚ ਸੀ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਲਈ ਹਥਿਆਰਬੰਦ ਸੰਘਰਸ਼ ਲਈ ਤਿਆਰ ਰਹੋ। ਅਜਿਹੇ ਵਿੱਚ ਸਾਕਾ ਨੀਲਾ ਤਾਰਾ ਨੂੰ ਅੰਜਾਮ ਦੇਣ ਦੀ ਕਮਾਨ ਕਮਾਂਡਰ ਮੇਜਰ ਜਨਰਲ ਕੁਲਦੀਪ ਬੁਲਬੁਲ ਬਰਾੜ ਨੂੰ ਸੌਂਪੀ ਗਈ ਸੀ। ਬਰਾੜ ਦੀ ਛੁੱਟੀ ਰੱਦ ਕਰ ਦਿੱਤੀ ਗਈ ਅਤੇ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ (Amritsar) ਪਹੁੰਚਣ ਦੇ ਹੁਕਮ ਦਿੱਤੇ ਗਏ।

ਜੂਨ 1984 ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਅੰਮ੍ਰਿਤਸਰ ਪਹੁੰਚਣ ਵਾਲੀਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤੀ ਫੌਜ ਨੇ ਹਰਿਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਅਤੇ ਸ਼ਾਮ ਨੂੰ ਪੂਰੇ ਸ਼ਹਿਰ ‘ਚ ਕਰਫਿਊ ਲਗਾ ਦਿੱਤਾ ਗਿਆ।

83 ਫੌਜੀ ਹੋਏ ਸਨ ਸ਼ਹੀਦ

4 ਜੂਨ ਨੂੰ ਮੰਦਿਰ ‘ਚ ਲੁਕੇ ਅੱਤਵਾਦੀਆਂ ਦਾ ਟਿਕਾਣਾ ਜਾਣਨ ਲਈ ਫੌਜ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ 5 ਜੂਨ ਨੂੰ ਅੱਤਵਾਦੀਆਂ ਅਤੇ ਫੌਜ ਵਿਚਾਲੇ ਭਿਆਨਕ ਮੁਕਾਬਲਾ ਹੋਇਆ। ਚਾਰੇ ਪਾਸੇ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਭਾਰਤ ਸਰਕਾਰ ਮੁਤਾਬਕ ਇਸ ਮੁਕਾਬਲੇ ਵਿੱਚ 83 ਫੌਜੀ ਸ਼ਹੀਦ ਹੋਏ ਅਤੇ 249 ਜ਼ਖਮੀ ਹੋਏ।

ਸਿੱਖ ਕੌਮ ਇੰਦਰਾ ਗਾਂਧੀ ਤੋਂ ਹੋਈ ਸੀ ਨਾਰਾਜ਼

ਇਸ ਭਿਆਨਕ ਤਬਾਹੀ ਵਿਚ 493 ਅੱਤਵਾਦੀ ਮਾਰੇ ਗਏ ਅਤੇ 86 ਜ਼ਖਮੀ ਹੋ ਗਏ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਗਿਣਤੀ 1592 ਸੀ। ਹਾਲਾਂਕਿ ਇਹ ਅੰਕੜੇ ਵਿਵਾਦਿਤ ਹਨ। ਇਸ ਘਟਨਾ ਤੋਂ ਬਾਅਦ ਸਿੱਖ ਕੌਮ ਇੰਦਰਾ ਗਾਂਧੀ ਦੀ ਸਰਕਾਰ ਤੋਂ ਨਾਰਾਜ਼ ਹੋ ਗਈ ਕਿਉਂਕਿ ਹਰਿਮੰਦਰ ਸਾਹਿਬ ‘ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੁਖਦ ਨਤੀਜਾ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਦੇ ਰੂਪ ਵਿੱਚ ਸਾਹਮਣੇ ਆਇਆ।

ਹੁਣ ਪੜੋ ਉਸ ਰਿਕਸ਼ੇ ਵਾਲੇ ਦੀ ਪੂਰੀ ਕਹਾਣੀ

ਆਪ੍ਰੇਸ਼ਨ ਬਲੂ ਸਟਾਰ ਲਈ ਇੱਕ ਕਮਰੇ ਵਿੱਚ ਫੌਜ ਦੇ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ, ਜਦੋਂ ਇੱਕ ਛੋਟਾ ਜਿਹਾ ਰਿਕਸ਼ਾ ਚਾਲਕ ਉਸ ਕਮਰੇ ਵਿੱਚ ਦਾਖਲ ਹੁੰਦਾ ਹੈ ਅਤੇ ਅੱਤਵਾਦੀਆਂ ਵਿਰੁੱਧ ਇਕੱਠੀ ਕੀਤੀ ਜਾਣਕਾਰੀ ਦੇ ਕੇ ਜਾਸੂਸੀ ਦਾ ਵਿਸ਼ਵ ਪੱਧਰੀ ਆਗੂ ਬਣ ਜਾਂਦਾ ਹੈ। ਇਹ ਹੋਰ ਕਈ ਨਹੀਂ ਬਲਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਸਨ।

ਇਹ ਵਿਅਕਤੀ ਪਿਛਲੇ ਕਈ ਮਹੀਨਿਆਂ ਤੋਂ ਰਿਕਸ਼ਾ ਚਾਲਕ ਵਜੋਂ ਅੱਤਵਾਦੀਆਂ ਵਿਚਕਾਰ ਰਹਿ ਰਿਹਾ ਸੀ ਅਤੇ ਉਹ ਪੂਰੀ ਤਰ੍ਹਾਂ ਜਾਣਦਾ ਸੀ ਕਿ ਅੱਤਵਾਦੀਆਂ ਕੋਲ ਕਿਸ ਹੱਦ ਤੱਕ ਨੁਕਸਾਨਦੇਹ ਹਥਿਆਰ ਹਨ। ਇਸ ਵਿਅਕਤੀ ਨੇ ਪਾਕਿਸਤਾਨੀ ਜਾਸੂਸ ਦੀ ਭੂਮਿਕਾ ‘ਚ ‘ਆਪ੍ਰੇਸ਼ਨ ਬਲਿਊ ਸਟਾਰ’ ਤੋਂ ਪਹਿਲਾਂ ਖਾਲਿਸਤਾਨੀ ਅੱਤਵਾਦੀਆਂ ਤੋਂ ਅਹਿਮ ਜਾਣਕਾਰੀਆਂ ਇਕੱਠੀਆਂ ਕੀਤੀਆਂ ਸਨ।

ਅਜੀਤ ਡੋਬਾਲ ਕੋਲ ਹੈ ਅਰਥ ਸ਼ਾਸ਼ਤਰ ਦੀ ਡਿਗਰੀ

ਆਪ੍ਰੇਸ਼ਨ ਬਲੂ ਸਟਾਰ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਸ ਵਿਅਕਤੀ ਦਾ ਨਾਂ ਅਜੀਤ ਡੋਵਾਲ ਸੀ, ਜੋ ਇਸ ਸਮੇਂ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਡੋਵਾਲ 1968 ਬੈਚ ਦੇ ਆਈਪੀਐਸ ਅਧਿਕਾਰੀ ਹਨ ਅਤੇ ਉਨ੍ਹਾਂ ਕੋਲ ਅਰਥ ਸ਼ਾਸਤਰ ਵਿੱਚ ਮਾਸਟਰ ਡਿਗਰੀ ਹੈ।

ਨੌਕਰੀ ਦੌਰਾਨ ਸਿਰਫ਼ 7 ਸਾਲ ਪਾਈ ਪੁਲਿਸ ਦੀ ਵਰਦੀ

ਹੈਰਾਨੀ ਦੀ ਗੱਲ ਹੈ ਕਿ ਡੋਭਾਲ ਨੇ ਆਪਣੀ ਨੌਕਰੀ ਦੌਰਾਨ ਸਿਰਫ 7 ਸਾਲ ਵਰਦੀ ਪਾਈ ਸੀ ਕਿਉਂਕਿ ਉਹ ਜ਼ਿਆਦਾਤਰ ਆਪਣੇ ਖੁਫੀਆ ਮਿਸ਼ਨਾਂ ਲਈ ਦੇਸ਼ ਤੋਂ ਬਾਹਰ ਸੀ। ਨੌਕਰੀ ਸ਼ੁਰੂ ਕਰਨ ਤੋਂ 4 ਸਾਲ ਬਾਅਦ ਉਹ 1972 ‘ਚ ਆਈ.ਬੀ. ਉਸਨੂੰ 1988 ਵਿੱਚ ਭਾਰਤ ਦਾ ਸਰਵਉੱਚ ਸ਼ਾਂਤੀ ਕਾਲ ਬਹਾਦਰੀ ਪੁਰਸਕਾਰ ‘ਕੀਰਤੀ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ ਹੈ।

ਭਾਰਤ ਦਾ ਅਸਲ ਜੇਮਸ ਬਾਂਡ

ਹਾਲੀਵੁੱਡ ਦੇ ਮਸ਼ਹੂਰ ਕਿਰਦਾਰ ਜੇਮਸ ਬਾਂਡ (007) ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਉਸਨੂੰ ਰੀਲ ਲਾਈਫ ਵਿੱਚ ਜਾਸੂਸੀ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਮੰਨਿਆ ਜਾਂਦਾ ਹੈ। ਦੂਜੇ ਪਾਸੇ ਜੇਕਰ ਅਸਲ ਜ਼ਿੰਦਗੀ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਇੱਕ ਅਜਿਹਾ ਜੇਮਸ ਬਾਂਡ ਹੈ ਜਿਸ ਨੇ ਸਾਕਾ ਨੀਲਾ ਤਾਰਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜਿਸਦਾ ਨਾਂਆ ਹੈ ਅਜੀਤ ਡੋਬਾਲ ਇਹ ਭਾਰਤੀ ਜੇਮਸ ਬਾਂਡ ਨਾ ਤਾਂ ਕਾਰਾਂ ‘ਤੇ ਦੌੜਦਾ ਹੈ ਅਤੇ ਨਾ ਹੀ ਸੁੰਦਰੀਆਂ ਨਾਲ ਫਲਰਟ ਕਰਦਾ ਹੈ ਪਰ ਆਪਣੀ ਹਿੰਮਤ ਅਤੇ ਦਿਮਾਗ ਨਾਲ ਜਾਸੂਸੀ ਦੀ ਦੁਨੀਆ ਦਾ ਬਾਦਸ਼ਾਹ ਬਣ ਗਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version