Punjab Govt: ਭਗਵੰਤ ਮਾਨ ਸਰਕਾਰ ਦਾ ਇੱਕ ਸਾਲ ਪੂਰਾ, ਮੁੱਖ ਮੰਤਰੀ ਨੇ ਇੱਕ ਸਾਲ ਪੰਜਾਬ ਦੇ ਨਾਲ ਦਾ ਦਿੱਤਾ ਨਾਅਰਾ

Updated On: 

16 Mar 2023 11:48 AM

Punjab Govt One Year Complete: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਪੂਰਾ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰ ਦਾ ਇੱਕ ਸਾਲ ਪੂਰ ਹੋਣ 'ਤੇ ਇੱਕ ਨਾਅਰਾ ਦਿੱਤਾ ਗਿਆ ਹੈ।

Punjab Govt: ਭਗਵੰਤ ਮਾਨ ਸਰਕਾਰ ਦਾ ਇੱਕ ਸਾਲ ਪੂਰਾ, ਮੁੱਖ ਮੰਤਰੀ ਨੇ ਇੱਕ ਸਾਲ ਪੰਜਾਬ ਦੇ ਨਾਲ ਦਾ ਦਿੱਤਾ ਨਾਅਰਾ

ਭਗਵੰਤ ਮਾਨ ਸਰਕਾਰ ਦਾ ਇੱਕ ਸਾਲ ਪੂਰਾ, ਮੁੱਖ ਮੰਤਰੀ ਨੇ ਇੱਕ ਸਾਲ ਪੰਜਾਬ ਦੇ ਨਾਲ ਦਾ ਦਿੱਤਾ ਨਾਅਰਾ।

Follow Us On

Punjab Govt: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਪੂਰਾ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Maan) ਵੱਲੋਂ ਸਰਕਾਰ ਦਾ ਇੱਕ ਸਾਲ ਪੂਰ ਹੋਣ ‘ਤੇ ਇੱਕ ਨਾਅਰਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੂਜੇ ਸਾਲ ਤਰੱਕੀ ਦੀ ਸਪੀਡ ਹੋਰ ਵਧੇਗੀ। ਇਸ ਦੌਰਾਨ ਸੀਐੱਮ ਨੇ ਕਿਹਾ ਕਿ ਦੂਜੇ ਸਾਲ ਵਿਕਾਸ ਦਾ ਦੂਜਾ ਗੇਅਰ ਹੈ। ਸਰਕਾਰ ਨੇ ਇੱਕ ਸਾਲ ਵਿੱਚ ਬਹੁਤ ਕੰਮ ਕੀਤੇ ਹਨ। ਸੀਐੱਮ ਮਾਨ ਨੇ ਪੰਜਾਬ ਨੂੰ ਰੰਗਲਾਂ ਬਣਾਉਣ ਦੀ ਗੱਲ ਵੀ ਆਖੀ।

ਇੱਕ ਸਾਲ ਪੂਰਾ ਹੋਣ ‘ਤੇ ਕੀ ਬੋਲੇ CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸਰਾਕਰ ਦਾ ਇੱਕ ਸਾਲ ਪੂਰਾ ਹੋਣ ‘ਤੇ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਕੀਤਾ 600 ਯੂਨਿਟ ਵਾਲਾ ਬਿਜਲੀ ਦਾ ਵਾਅਦਾ ਪੂਰਾ ਕੀਤਾ। ਪੰਜਾਬ ਵਿੱਚ ਸਰਕਾਰ ਨੇ ਕੱਚੇ ਮੁਲਾਜ਼ਮਾ ਨੂੰ ਪੱਕਾ ਕੀਤਾ। ਸਰਕਾਰ ਨੇ ਸਿੱਖਿਆ ਵਿਭਾਗ (Education Department) ਵਿੱਚ 14 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਅੱਜ ਦੇ ਹੀ ਦਿਨ ਪੰਜਾਬ ਦੇ ਲੋਕਾਂ ਲਈ ਨਵੀਂ ਉਮੀਦਾਂ ਲਈ ਸਹੂੰ ਚੁੱਕੀ ਸੀ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਟਵੀਟ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਇੱਕ ਸਾਲ ਪਹਿਲਾਂ ਅੱਜ ਦੇ ਦਿਨ ਪੰਜਾਬ ਦੇ ਲੋਕਾਂ ਦੀਆਂ ਨਵੀਆਂ ਉਮੀਦਾਂ ਲਈ ਸਹੁੰ ਚੁੱਕੀ ਸੀ। ‘ਆਪ’ ‘ਤੇ ਪੰਜਾਬ ਦੀ ਉਮੀਦ ਹੁਣ ਭਰੋਸਾ ਬਣ ਗਈ ਹੈ। ਇਸ ਦੌਰਾਨ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਇਸ ਇੱਕ ਸਾਲ ਵਿੱਚ ਜਨਤਾ ਨਾਲ ਕੀਤੇ ਕਈ ਵਾਅਦੇ ਪੂਰੇ ਕੀਤੇ ਗਏ, ਕੁਝ ਆਉਣ ਵਾਲੇ ਸਾਲਾਂ ਵਿੱਚ ਕੀਤੇ ਜਾਣਗੇ। ਇਨ੍ਹਾਂ 5 ਸਾਲਾਂ ਵਿੱਚ ਅਸੀਂ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ। ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ