ਆਮ ਆਦਮੀ ਕਲੀਨਿਕ ਵਟਸਐਪ ਨਾਲ ਹੋਵੇਗਾ ਲਿੰਕ, ਦਵਾਈ, ਰਿਪੋਰਟ ਤੇ ਹੋਰ ਜਾਣਕਾਰੀ ਮੋਬਾਇਲ ‘ਤੇ ਹੋਵੇਗੀ ਉਪਲਬਧ
ਹੁਣ ਲੋਕਾਂ ਨੂੰ ਘਰ ਬੈਠੇ ਹੀ ਵਟਸਐਪ 'ਤੇ ਪਤਾ ਚੱਲ ਜਾਵੇਗਾ ਕਿ ਕਿਹੜੀ ਦਵਾਈ ਕਿਸ ਟਾਈਮ ਖਾਣੀ ਹੈ, ਮੈਡਿਕਲ ਰਿਪੋਰਟ ਦੀ ਜਾਣਕਾਰੀ ਕੀ ਹੈ ਤੇ ਕਲੀਨਿਕ 'ਚ ਚੈਕਅਪ ਲਈ ਕਦੋਂ ਜਾਣਾ ਹੈ, ਇਸ ਸਭ ਦੀ ਜਾਣਕਾਰੀ ਮੋਬਾਇਲ 'ਤੇ ਹੀ ਮਿਲ ਜਾਵੇਗੀ।
CM ਭਗਵੰਤ ਮਾਨ ਅਤੇ ਆਮ ਆਦਮੀ ਕਲੀਨਿਕ ਦੀ ਪੁਰਾਣੀ ਤਸਵੀਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਮ ਆਦਮੀ ਕਲੀਨਿਕ ਵਟਸਐਪ ਇੰਟੀਗ੍ਰੇਸ਼ਨ ਸਿਸਟਮ ਦੀ ਸ਼ੁਰੂਆਤ ਕੀਤੀ। ਆਮ ਆਦਮੀ ਕਲੀਨਿਕ ਦੀਆਂ ਸੁਵਿਧਾਵਾਂ ਲੋਕਾਂ ਤੱਕ ਪਹੁੰਚਾਉਣ ਲਈ ਇਹ ਇੱਕ ਵੱਡ ਕਦਮ ਹੈ। ਹੁਣ ਲੋਕਾਂ ਨੂੰ ਘਰ ਬੈਠੇ ਹੀ ਵਟਸਐਪ ‘ਤੇ ਪਤਾ ਚੱਲ ਜਾਵੇਗਾ ਕਿ ਕਿਹੜੀ ਦਵਾਈ ਕਿਸ ਟਾਈਮ ਖਾਣੀ ਹੈ, ਮੈਡਿਕਲ ਰਿਪੋਰਟ ਦੀ ਜਾਣਕਾਰੀ ਕੀ ਹੈ ਤੇ ਕਲੀਨਿਕ ‘ਚ ਚੈਕਅਪ ਲਈ ਕਦੋਂ ਜਾਣਾ ਹੈ, ਇਸ ਸਭ ਦੀ ਜਾਣਕਾਰੀ ਮੋਬਾਇਲ ‘ਤੇ ਹੀ ਮਿਲ ਜਾਵੇਗੀ।
ਇਹ ਵੀ ਪੜ੍ਹੋ
ਇਸ ਦੇ ਨਾਲ ਵਟਸਐਪ ‘ਤੇ ਹੀ ਦਵਾਈਆਂ ਦੀ ਪਰਚੀ (ਪ੍ਰੈਸਕ੍ਰਿਪਸ਼ਨ) ਪਹੁੰਚ ਜਾਵੇਗੀ। ਇਸ ਤੋਂ ਬਾਅਦ ਪਰਚੀ ਸਿਸਟਮ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਦੱਸ ਦੇਈਏ ਕਿ ਆਦਮ ਕਲੀਨਿਕ ‘ਚ ਲੋਕਾਂ ਦਾ ਮੁਫ਼ਤ ਇਲਾਜ਼ ਤੇ ਕਈ ਪ੍ਰਕਾਰ ਦੇ ਮੈਡਿਕਲ ਟੈਸਟ ਵੀ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।
ਕਿਵੇਂ ਮਿਲੇਗੀ ਸੁਵਿਧਾ?
- ਨਵੇਂ ਸਿਸਟਮ ਤਹਿਤ ਮਰੀਜ਼ਾਂ ਨੂੰ ਕਲੀਨਿਕ ਜਾ ਕੇ, ਉੱਥੇ ਸੇਵਾ ਨਿਭਾ ਰਹੇ ਕਲੀਨਿਕ ਅਸੀਟੈਂਟ ਨੂੰ ਮਿਲਣਾ ਹੋਵੇਗਾ ਤੇ ਖੁਦ ਨੂੰ ਰਜਿਸਟਰ ਕਰਵਾਉਣਾ ਹੋਵੇਗਾ।
- ਕਲੀਨਿਕ ਤੋਂ ਮਰੀਜ਼ ਦੀ ਜਾਣਕਾਰੀ ਤੇ ਪੁਰਾਣੀ ਹਿਸਟਰੀ ਡਾਕਟਰ ਕੋਲ ਪਹੁੰਚੇਗੀ।
- ਇਸ ਤੋਂ ਬਾਅਦ ਡਾਕਟਰ ਮਰੀਜ਼ ਨੂੰ ਦੇਖ ਕੇ ਫਾਰਮਾਸਿਸਟ ਤੇ ਕਲੀਨਿਕ ਅਸਿਟੇਂਟ ਨੂੰ ਜਾਣਕਾਰੀ ਭੇਜਣਗੇ।
- ਕਲੀਨਿਕ ਅਸਿਸਟੈਂਟ ਲੈਬ ਟੈਸਟ ਕਰਵਾਏਗਾ ਤੇ ਫਾਰਮਾਸਿਸਟ ਮਰੀਜ਼ ਨੂੰ ਦਵਾਈ ਦੇਵੇਗਾ।
- ਇਸ ਤੋਂ ਬਾਅਦ ਸਾਰੀ ਜਾਣਕਾਰੀ ਮਰੀਜ਼ ਦੇ ਵਟਸਐਪ ‘ਤੇ ਆ ਜਵੇਗੀ। ਇਸ ‘ਚ ਦੋਬਾਰਾ ਚੈਕਅਪ ਕਦੋਂ ਕਰਵਾਉਣਾ ਹੈ, ਟੈਸਟ ਰਿਪੋਰਟ, ਦਵਾਈ ਲੈਣ ਦਾ ਸਮਾਂ ਤੇ ਹੋਰ ਵੀ ਜਾਣਕਾਰੀ ਮਿਲੇਗੀ।
