ਪੰਜਾਬ 'ਚ ਪਸ਼ੂਆਂ ਦੇ ਸ਼ਿਕਾਰ ਲਈ ਬਦਲਿਆ ਹਥਿਆਰ, 315 ਬੋਰ ਦੀ ਰਾਈਫਲ ਦਾ ਇਸਤੇਮਾਲ ਫਸਲਾਂ ਨੂੰ ਬਚਾਉਣ ਲਈ ਹੋਵੇਗਾ | 315 bore rifle weapon will use for animal hunting in Punjab Punjabi news - TV9 Punjabi

ਪੰਜਾਬ ‘ਚ ਪਸ਼ੂਆਂ ਦੇ ਸ਼ਿਕਾਰ ਲਈ ਬਦਲਿਆ ਹਥਿਆਰ, 315 ਬੋਰ ਦੀ ਰਾਈਫਲ ਦਾ ਇਸਤੇਮਾਲ ਫਸਲਾਂ ਨੂੰ ਬਚਾਉਣ ਲਈ ਹੋਵੇਗਾ

Updated On: 

13 Sep 2023 15:06 PM

ਪੰਜਾਬ ਵਿੱਚ ਜਾਨਵਰਾਂ ਦਾ ਸ਼ਿਕਾਰ ਕਰਨ ਲਈ 315 ਬੋਰ ਦੀ ਰਾਈਫਲ ਦੀ ਵਰਤੋ ਕੀਤੀ ਜਾਵੇਗੀ। ਦੱਸ ਦਈਏ ਕਿ ਪਹਿਲਾਂ ਪਸ਼ੂਆਂ 'ਤੇ 12 ਬੋਰ ਦੇ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਸੀ। ਹੁਣ ਇਹ ਲਾਇਸੈਂਸ ਜ਼ਮੀਨ ਮਾਲਕ ਦੇ ਨਾਮ 'ਤੇ ਹੀ ਦਿੱਤਾ ਜਾਵੇਗਾ ਅਤੇ ਇਹ ਲਾਇਸੰਸ ਸਿਰਫ਼ ਇੱਕ ਸਾਲ ਲਈ ਵੈਧ ਹੋਵੇਗਾ।

ਪੰਜਾਬ ਚ ਪਸ਼ੂਆਂ ਦੇ ਸ਼ਿਕਾਰ ਲਈ ਬਦਲਿਆ ਹਥਿਆਰ, 315 ਬੋਰ ਦੀ ਰਾਈਫਲ ਦਾ ਇਸਤੇਮਾਲ ਫਸਲਾਂ ਨੂੰ ਬਚਾਉਣ ਲਈ ਹੋਵੇਗਾ
Follow Us On

ਪੰਜਾਬ ‘ਚ ਫਸਲਾਂ ਨੂੰ ਤਬਾਹ ਕਰਨ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰਾਂ ਵਿੱਚ ਸੋਧ ਕੀਤਾ ਗਿਆ ਹੈ। ਪੰਜਾਬ ਰਾਜ ਜੰਗਲੀ ਜੀਵ ਬੋਰਡ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਦੱਸ ਦਈਏ ਕਿ ਹੁਣ ਜਾਨਵਰਾਂ ਦਾ ਸ਼ਿਕਾਰ ਕਰਨ ਲਈ 315 ਬੋਰ ਦੀ ਰਾਈਫਲ ਦੀ ਵਰਤੋ ਕੀਤੀ ਜਾਵੇਗੀ। ਦੱਸ ਦਈਏ ਕਿ ਪਹਿਲਾਂ ਪਸ਼ੂਆਂ ‘ਤੇ 12 ਬੋਰ ਦੇ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਸੀ।

ਪੰਜਾਬ ਰਾਜ ਜੰਗਲੀ ਜੀਵ ਬੋਰਡ ਵੱਲੋਂ ਕੀਤੀ ਗਈ ਤਬਦੀਲੀ

315 ਬੋਰ ਰਾਈਫਲ ਸੰਬੰਧੀ ਜਾਰੀ ਕੀਤੇ ਗਏ ਅਸਲਾ ਲਾਇਸੈਂਸ ਨਾਲ ਸਬੰਧਤ ਨਿਯਮਾਂ ‘ਚ ਪੰਜਾਬ ਰਾਜ ਜੰਗਲੀ ਜੀਵ ਬੋਰਡ ਵੱਲੋਂ ਤਬਦੀਲੀ ਕੀਤੀ ਗਈ ਹੈ। ਦੱਸ ਦਈਏ ਕਿ ਹੁਣ ਲਾਇਸੈਂਸ ਜ਼ਮੀਨ ਮਾਲਕ ਦੇ ਨਾਮ ‘ਤੇ ਹੀ ਦਿੱਤਾ ਜਾਵੇਗਾ। ਇਹ ਲਾਇਸੰਸ ਸਿਰਫ਼ ਇੱਕ ਸਾਲ ਲਈ ਵੈਧ ਹੋਵੇਗਾ। ਇਹ ਸਪੱਸ਼ਟ ਹੈ ਕਿ ਜ਼ਿਮੀਦਾਰਾਂ ਨੂੰ ਹਰ ਸਾਲ ਆਪਣਾ ਲਾਇਸੈਂਸ ਰੀਨਿਊ ਕਰਨਾ ਹੋਵੇਗਾ। ਉਥੇ ਹੀ ਪੰਜਾਬ ਰਾਜ ਜੰਗਲੀ ਜੀਵ ਬੋਰਡ ਵਿਭਾਗ ਕੋਲ ਜ਼ਿਮੀਂਦਾਰ ਨੂੰ ਸ਼ਿਕਾਰ ਤੋਂ ਬਾਅਦ ਪਸ਼ੂ ਦੀ ਲਾਸ਼ ਜਮ੍ਹਾਂ ਕਰਵਾਉਣੀ ਪਵੇਗੀ।

ਸੂਰਾਂ ਤੇ ਨੀਲਗਾਈ ਫਸਲਾਂ ਦਾ ਕਰਦੀ ਹੈ ਨੁਕਸਾਨ

ਇਸ ਬਾਰੇ ਜਾਣਕਾਰੀ ਦਿੰਦਿਆਂ ਪਠਾਨਕੋਟ ਦੇ DFO ਪਰਮਜੀਤ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਫ਼ਸਲਾਂ ਦਾ ਸਭ ਤੋਂ ਵੱਧ ਨੁਕਸਾਨ ਨੀਲਗਾਵਾਂ ਤੇ ਸੂਰਾਂ ਕਾਰਨ ਹੁੰਦਾ ਹੈ। ਸਰਕਾਰ ਵੱਲੋਂ ਇਸ ਤੋਂ ਪਹਿਲਾਂ ਜ਼ਮੀਨ ਮਾਲਕਾਂ ਨੂੰ ਫ਼ਸਲਾਂ ਦੀ ਸੁਰੱਖਿਆ ਲਈ ਪਰਮਿਟ ਜਾਰੀ ਕੀਤਾ ਜਾਂਦਾ ਸੀ। ਇੱਥੇ ਇਹ ਵੀ ਦੱਸ ਦਈਏ ਕਿ ਕੋਈ ਵੀ ਅਧਿਕਾਰਤ ਵਿਅਕਤੀ ਸਬੰਧਤ ਵਿਅਕਤੀ ਦੇ ਆਧਾਰ ਤੇ ਇਹ ਪਰਮਿਟ ਹਾਸਿਲ ਕਰ ਸਕਦਾ ਸੀ ਪਰ ਪੰਜਾਬ ਸਰਕਾਰ ਨੇ ਹੁਣ ਨਿਯਮਾਂ ‘ਚ ਸੋਧ ਕਰ ਦਿੱਤੀ ਹੈ।

ਪੰਜਾਬ ਰਾਜ ਜੰਗਲੀ ਜੀਵ ਬੋਰਡ ਵਿਭਾਗ ਵੱਲੋਂ ਸੋਧੇ ਕੀਤੇ ਗਏ ਨਿਯਮਾਂ ਮੁਤਾਬਕ ਹੁਣ ਪਰਮਿਟ ਪ੍ਰਭਾਵਿਤ ਜ਼ਮੀਨ ਮਾਲਕ ਨੂੰ ਹੀ ਜਾਰੀ ਕੀਤਾ ਜਾਵੇਗਾ ਪਰ ਉਸ ਨੂੰ ਸ਼ਿਕਾਰ ਲਈ 12 ਬੋਰ ਦੀ ਬਜਾਏ 315 ਬੋਰ ਦੀ ਰਾਈਫਲ ਦੀ ਵਰਤੋਂ ਕਰਨੀ ਪਵੇਗੀ।

Exit mobile version