ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਦੇ ਚੇਅਰਮੈਨ ਮਿਥੁਨ ਮਨਹਾਸ ਦੇ ਪਰਿਵਾਰ ਵਿੱਚ ਕੌਣ-ਕੌਣ ਹੈ?ਜਾਣੋ ... | Who is in the family of Mithun Manhas, the chairman of the world's richest cricket board Know in Punjabi - TV9 Punjabi

ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਦੇ ਚੇਅਰਮੈਨ ਮਿਥੁਨ ਮਨਹਾਸ ਦੇ ਪਰਿਵਾਰ ਵਿੱਚ ਕੌਣ-ਕੌਣ ਹੈ?ਜਾਣੋ …

Published: 

01 Oct 2025 15:45 PM IST

ਮਿਥੁਨ ਮਨਹਾਸ BCCI ਦੇ ਨਵੇਂ ਪ੍ਰਧਾਨ ਬਣ ਗਏ ਹਨ। ਮਿਥੁਨ ਨੇ ਸਿਰਫ਼ 12 ਸਾਲ ਦੀ ਉਮਰ ਵਿੱਚ ਸਟੇਡੀਅਮ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਜਾਣੋ ਮਿਥੁਨ ਮਨਹਾਸ ਦੀ ਸਿੱਖਿਆ ਅਤੇ ਉਨ੍ਹਾਂ ਦੇ ਕਰੀਅਰ ਬਾਰੇ ਦਿਲਚਸਪ ਗੱਲਾਂ।

1 / 13ਜੰਮੂ ਵਿੱਚ ਜਨਮੇ 45 ਸਾਲਾ ਮਿਥੁਨ ਮਨਹਾਸ ਨੇ ਕਦੇ ਵੀ ਭਾਰਤ ਲਈ ਇੱਕ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ। ਹਾਲਾਂਕਿ, ਉਨ੍ਹਾਂ ਨੇ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 157 ਫਸਟ-ਕਲਾਸ ਮੈਚ, 130 ਲਿਸਟ ਏ ਮੈਚ ਅਤੇ 91 ਟੀ-20 ਮੈਚ ਖੇਡੇ ਹਨ।

ਜੰਮੂ ਵਿੱਚ ਜਨਮੇ 45 ਸਾਲਾ ਮਿਥੁਨ ਮਨਹਾਸ ਨੇ ਕਦੇ ਵੀ ਭਾਰਤ ਲਈ ਇੱਕ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ। ਹਾਲਾਂਕਿ, ਉਨ੍ਹਾਂ ਨੇ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 157 ਫਸਟ-ਕਲਾਸ ਮੈਚ, 130 ਲਿਸਟ ਏ ਮੈਚ ਅਤੇ 91 ਟੀ-20 ਮੈਚ ਖੇਡੇ ਹਨ।

2 / 13

ਮਿਥੁਨ ਮਨਹਾਸ ਦਾ ਜਨਮ 12 ਅਕਤੂਬਰ, 1979 ਨੂੰ ਜੰਮੂ ਵਿੱਚ ਹੋਇਆ ਸੀ। ਉਨ੍ਹਾਂ ਨੇ ਮਹਾਂਵੀਰ ਜੈਨ ਹਾਇਰ ਸੈਕੰਡਰੀ ਸਕੂਲ ਤੋਂ 12ਵੀਂ ਜਮਾਤ ਪੂਰੀ ਕਰਨ ਤੋਂ ਪਹਿਲਾਂ ਆਰਆਰਐਲ ਸਕੂਲ ਅਤੇ ਪ੍ਰੈਜ਼ੈਂਟੇਸ਼ਨ ਕਾਨਵੈਂਟ ਤੋਂ ਪੜ੍ਹਾਈ ਕੀਤੀ।

3 / 13

ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਦੇ ਚੇਅਰਮੈਨ ਮਿਥੁਨ ਮਨਹਾਸ ਦੇ ਪਰਿਵਾਰ ਵਿੱਚ ਕੌਣ-ਕੌਣ ਹੈ?ਜਾਣੋ ...

4 / 13

ਮਿਥੁਨ ਮਨਹਾਸ ਦੇ ਪਰਿਵਾਰ ਵਿਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦਾ ਇੱਕ ਭਰਾ ਹੈ। ਮਿਥੁਨ ਮਨਹਾਸ ਦੀ ਪਤਨੀ ਦਾ ਨਾਂ ਦਿਵਿਆ ਮਨਹਾਸ ਹੈ। ਮਿਥੁਨ ਮਨਹਾਸ 2 ਬੇਟੇ ਆਰਵ ਮਨਹਾਸ ਅਤੇ ਆਦਿਤਿਆ ਮਨਹਾਸ ਦੇ ਪਿਤਾ ਹੈ।

5 / 13

ਮਨਹਾਸ ਬਚਪਨ ਤੋਂ ਹੀ ਖੇਡਾਂ ਵਿੱਚ ਐਕਟਿਵ ਰਹੇ ਹਨ। ਉਨ੍ਹਾਂਦੇ ਮਾਮਾ ਜੀ ਵੀ ਕ੍ਰਿਕਟਰ ਸਨ, ਅਤੇ ਮਿਥੁਨ ਕ੍ਰਿਕਟ ਵਿੱਚ ਕਰੀਅਰ ਬਣਾਉਣ ਦਾ ਸੁਪਨਾ ਦੇਖਦੇ ਸਨ। ਉਨ੍ਹਾਂ ਨੇ ਸਾਰੇ ਫਾਰਮੈਟਸ ਵਿੱਚ ਲਗਭਗ 15,000 ਦੌੜਾਂ ਬਣਾਈਆਂ ਹਨ। ਮਿਥੁਨ ਮਨਹਾਸ ਨੇ ਜੰਮੂ ਅਤੇ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (JKCA) ਅਤੇ ਸਥਾਨਕ ਕ੍ਰਿਕਟ ਵਿੱਚ ਐਕਟਿਵ ਭੂਮਿਕਾ ਨਿਭਾਈ ਹੈ।

6 / 13

ਤੁਹਾਨੂੰ ਦੱਸ ਦੇਈਏ ਕਿ ਬੀਸੀਸੀਆਈ (BCCI) ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਅਣਕੈਪਡ ਖਿਡਾਰੀ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਦਾ ਪ੍ਰਧਾਨ ਬਣਿਆ ਹੈ। ਮਿਥੁਨ ਮਨਹਾਸ ਸਾਬਕਾ ਕ੍ਰਿਕਟਰ ਹਨ ਜੋ ਸਤੰਬਰ 2025 ਤੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ।

7 / 13

ਮਨਹਾਸ ਦਿੱਲੀ ਟੀਮ ਦੇ ਕਪਤਾਨ ਰਹੇ ਹਨ । 2007-08 ਵਿੱਚ ਜਦੋਂ ਦਿੱਲੀ ਨੇ ਆਪਣੀ ਚੈਂਪੀਅਨਸ਼ਿਪ ਹਾਸਲ ਕੀਤੀ ਤਾਂ ਉਹ ਕਪਤਾਨ ਸਨ। ਸਤੰਬਰ 2015 ਵਿੱਚ, ਮਨਹਾਸ 2015-16 ਰਣਜੀ ਟਰਾਫੀ ਸੀਜ਼ਨ ਲਈ ਜੰਮੂ ਅਤੇ ਕਸ਼ਮੀਰ ਕ੍ਰਿਕਟ ਟੀਮ ਵਿੱਚ ਸ਼ਾਮਲ ਹੋਏ।

8 / 13

ਮਨਹਾਸ ਨੇ ਦਿੱਲੀ ਅਤੇ ਜੰਮੂ-ਕਸ਼ਮੀਰ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਖੇਡੀ। ਮਿਥੁਨ ਮਨਹਾਸ ਆਪਣੇ ਆਈਪੀਐਲ ਕਰੀਅਰ ਦੌਰਾਨ ਕਈ ਟੀਮਾਂ ਲਈ ਖੇਡ ਚੁੱਕੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੇਨਈ ਸੁਪਰ ਕਿੰਗਜ਼, ਪੁਣੇ ਵਾਰੀਅਰਜ਼ ਇੰਡੀਆ ਅਤੇ ਦਿੱਲੀ ਡੇਅਰਡੇਵਿਲਜ਼ ਲਈ ਖੇਡ ਚੁੱਕੇ ਹਨ।

9 / 13

ਮਨਹਾਸ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਦਿੱਲੀ ਡੇਅਰਡੇਵਿਲਜ਼ ਵੱਲੋਂ ਖੇਡੇ। ਆਈਪੀਐਲ ਦੇ ਚੌਥੇ ਸੀਜ਼ਨ ਵਿੱਚ ਉਹ ਪੁਣੇ ਵਾਰੀਅਰਜ਼ ਟੀਮ ਵਿੱਚ ਸ਼ਾਮਲ ਹੋਏ। ਇੰਡੀਅਨ ਪ੍ਰੀਮੀਅਰ ਲੀਗ ਦੇ ਸੱਤਵੇਂ ਸੀਜ਼ਨ ਵਿੱਚ, ਉਨ੍ਹਾਂ ਨੂੰ ਚੇਨਈ ਸੁਪਰ ਕਿੰਗਜ਼ ਨੇ ਟੀਮ ਵਿੱਚ ਸ਼ਾਮਲ ਕੀਤਾ ਗਿਆ।

10 / 13

ਫਰਵਰੀ 2017 ਵਿੱਚ, ਮਨਹਾਸ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੀਮ ਕਿੰਗਜ਼ ਇਲੈਵਨ ਪੰਜਾਬ ਦਾ ਸਹਾਇਕ ਕੋਚ ਨਿਯੁਕਤ ਗਿਆ ਸੀ।

11 / 13

ਅਕਤੂਬਰ 2017 ਵਿੱਚ, ਮਨਹਾਸ ਨੂੰ ਬੰਗਲਾਦੇਸ਼ ਅੰਡਰ-19 ਟੀਮ ਦਾ ਬੱਲੇਬਾਜ਼ੀ ਐਡਵਾਈਜਰ ਐਲਾਨਿਆ ਗਿਆ ਸੀ। ਉਹ 2019 ਤੱਕ ਬੱਲੇਬਾਜ਼ੀ ਦੇ ਸਲਾਹਕਾਰ ਰਹੇ ।

12 / 13

ਮਨਹਾਸ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਨੇ 2019 ਦੇ ਆਈਪੀਐਲ ਲਈ ਆਪਣੇ ਸਹਾਇਕ ਕੋਚ ਵਜੋਂ ਨਿਯੁਕਤ ਗਿਆ ਸੀ । 2022 ਵਿੱਚ ਮਨਹਾਸ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੀਮ ਗੁਜਰਾਤ ਟਾਈਟਨਜ਼ ਦਾ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਸੀ।

13 / 13

ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ, ਮਨਹਾਸ ਨੇ ਕੋਚਿੰਗ ਵਿੱਚ ਆਪਣਾ ਹੱਥ ਅਜ਼ਮਾਇਆ। ਬੀਸੀਸੀਆਈ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਮਨਹਾਸ ਨੇ ਗੁਜਰਾਤ ਟਾਈਟਨਸ ਦੇ ਸਹਾਇਕ ਕੋਚ ਵਜੋਂ ਸੇਵਾ ਨਿਭਾ ਰਹੇ ਸਨ। ਹੁਣ, ਉਨ੍ਹਾਂ ਕੋਲ ਭਾਰਤੀ ਕ੍ਰਿਕਟ ਨੂੰ ਹੋਰ ਉਚਾਈਆਂ 'ਤੇ ਲਿਜਾਣ ਦੀ ਜ਼ਿੰਮੇਵਾਰੀ ਹੈ।

Follow Us On
Tag :