Paris Olympics 2024: ਹਰਿਆਣਾ ਦੀ ਮਨੂ ਭਾਕਰ ਨੇ ਸ਼ੂਟਿੰਗ ‘ਚ ਕੀਤਾ ਕਮਾਲ, ਜਿੱਤਿਆ ਪਹਿਲਾ ਮੈਡਲ Punjabi news - TV9 Punjabi

Paris Olympics 2024: ਹਰਿਆਣਾ ਦੀ ਮਨੂ ਭਾਕਰ ਨੇ ਸ਼ੂਟਿੰਗ ਚ ਕੀਤਾ ਕਮਾਲ, ਜਿੱਤਿਆ ਪਹਿਲਾ ਮੈਡਲ

Updated On: 

29 Jul 2024 10:39 AM

Paris Olympics 2024: ਭਾਰਤ ਦੀ ਸ਼ੂਟਿੰਗ ਸਟਾਰ ਮਨੂ ਭਾਕਰ ਪੂਰੀ ਤਰ੍ਹਾਂ ਭਾਰਤੀਆਂ ਦੀਆਂ ਉਮੀਦਾਂ ਤੇ ਖਰੀ ਉਤਰੀ ਹੈ। ਉਹ ਦੇਸ਼ ਲਈ ਪਹਿਲਾ ਤਮਗਾ ਦਿਵਾਉਣ ਚ ਸਫਲ ਰਹੇ ਹਨ। ਮਨੂ ਭਾਕਰ ਨੇ Bronze Medal ਜਿੱਤ ਕੇ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਮਨੂ ਨੇ ਇਹ ਤਮਗਾ 10 ਮੀਟਰ ਏਅਰ ਪਿਸਟਲ ਵਿੱਚ ਜਿੱਤਿਆ ਹੈ।

1 / 5ਹਰਿਆਣਾ

ਹਰਿਆਣਾ ਦੀ ਸ਼ੂਟਿੰਗ ਗਰਲ ਮਨੂ ਭਾਕਰ ਦੇਸ਼ ਲਈ ਪਹਿਲਾ ਤਮਗਾ ਦਿਵਾਉਣ ‘ਚ ਸਫਲ ਰਹੇ ਹਨ। ਉਨ੍ਹਾਂ ਨੇ Bronze Medal ਜਿੱਤ ਕੇ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਇਹ ਤਮਗਾ ਉਨ੍ਹਾਂ ਨੇ 10 ਮੀਟਰ ਏਅਰ ਪਿਸਟਲ ਵਿੱਚ ਜਿੱਤਿਆ ਹੈ। ( Pic Credit: PTI)

2 / 5

ਹਰਿਆਣਾ ਦੇ ਝੱਜਰ ਵਿੱਚ ਜਨਮੀ ਮਨੂ ਭਾਕਰ ਨੂੰ ਬਚਪਨ ਤੋਂ ਹੀ ਖੇਡਾਂ ਵਿੱਚ ਰੁਚੀ ਸੀ। ਉਹ ਅਕਸਰ ਟੈਨਿਸ ਤੋਂ ਲੈ ਕੇ ਸਕੇਟਿੰਗ ਅਤੇ ਬਾਕਸਿੰਗ ਤੱਕ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਸੀ। ( Pic Credit: Instagram)

3 / 5

ਸਾਲ 2017 ‘ਚ ਮਨੂ ਭਾਕਰ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ‘ਚ ਹਿੱਸਾ ਲੈ ਕੇ ਹੈਰਾਨ ਕਰ ਦੇਣ ਵਾਲਾ ਪ੍ਰਦਰਸ਼ਨ ਕੀਤਾ ਸੀ। ਮਨੂ ਨੇ 10 ਮੀਟਰ ਏਅਰ ਪਿਸਟਲ ਦੇ ਫਾਈਨਲ ਵਿੱਚ ਓਲੰਪੀਅਨ ਅਤੇ ਵਿਸ਼ਵ ਦੀ ਸਾਬਕਾ ਨੰਬਰ-1 ਖਿਡਾਰਨ ਹੀਨਾ ਸਿੱਧੂ ਨੂੰ ਹਰਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 2017 ਵਿਚ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ( Pic Credit: Instagram)

4 / 5

ਮਨੂ ਭਾਕਰ ਨੇ ਮੈਕਸੀਕੋ ਦੇ ਗੁਆਡਾਲਜਾਰਾ ਵਿੱਚ ਅੰਤਰਰਾਸ਼ਟਰੀ ਖੇਡ ਨਿਸ਼ਾਨੇਬਾਜ਼ੀ ਫੈਡਰੇਸ਼ਨ ਵਿਸ਼ਵ ਕੱਪ ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ ਆਪਣੇ ਪਹਿਲੇ ਮੈਚ ਵਿੱਚ ਹੀ ਵਿਸ਼ਵ ਰਿਕਾਰਡ ਬਣਾਇਆ। 10 ਮੀਟਰ ਏਅਰ ਪਿਸਟਲ ਦੇ ਮਹਿਲਾ ਫਾਈਨਲ ਵਿੱਚ ਉਨ੍ਹਾਂ ਨੇ ਓਲੰਪਿਕ ਸੋਨ ਤਮਗਾ ਜੇਤੂ ਅਤੇ ਵਿਸ਼ਵ ਕੱਪ ਜੇਤੂ ਨੂੰ ਪਿੱਛੇ ਛੱਡ ਦਿੱਤਾ ਸੀ। ( Pic Credit: Instagram)

5 / 5

ਸਿਰਫ਼ 16 ਸਾਲ ਦੀ ਉਮਰ ਵਿੱਚ, ਉਹ ISSF ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਬਣ ਗਈ। ਉਦੋਂ ਤੋਂ ਉਨ੍ਹਾਂ ਦੀ ਜਿੱਤ ਦਾ ਸਿਲਸਿਲਾ ਰੁਕਿਆ ਨਹੀਂ ਹੈ ਅਤੇ ਹੁਣ ਉਨ੍ਹਾਂ ਨੇ ਪੈਰਿਸ ਓਲੰਪਿਕ ਵਿੱਚ ਵੀ ਆਪਣਾ ਝੰਡਾ ਲਹਿਰਾਇਆ ਹੈ। ( Pic Credit: PTI)

Follow Us On
Tag :
Exit mobile version