ਸ੍ਰੀ ਹੇਮਕੁੰਟ ਸਾਹਿਬ ਦੀ 2026 ਦੀ ਸਾਲਾਨਾ ਯਾਤਰਾ 10 ਅਕਤੂਬਰ ਨੂੰ ਹੋਵੇਗੀ ਸਮਾਪਤ, ਜਾਣੋ ਹੁਣ ਤੱਕ ਕਿੰਨੀ ਸੰਗਤ ਨੇ ਕੀਤੇ ਦਰਸ਼ਨ | The 2026 annual pilgrimage of Sri Hemkunt Sahib will end on October 10, know how many devotees have visited till now know in punjabi - TV9 Punjabi

ਸ੍ਰੀ ਹੇਮਕੁੰਟ ਸਾਹਿਬ ਦੀ 2026 ਦੀ ਸਾਲਾਨਾ ਯਾਤਰਾ 10 ਅਕਤੂਬਰ ਨੂੰ ਹੋਵੇਗੀ ਸਮਾਪਤ, ਜਾਣੋ ਹੁਣ ਤੱਕ ਕਿੰਨੀ ਸੰਗਤ ਨੇ ਕੀਤੇ ਦਰਸ਼ਨ

Updated On: 

10 Aug 2026 17:24 PM IST

Hemkunt Sahib: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਐਲਾਨ ਕੀਤਾ ਹੈ ਕਿ ਸਾਲ 2026 ਦੀ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 10 ਅਕਤੂਬਰ 2026 ਨੂੰ ਰਸਮੀ ਤੌਰ 'ਤੇ ਸਮਾਪਤ ਹੋਵੇਗੀ। ਇਹ ਯਾਤਰਾ ਇਸ ਸਾਲ 23 ਮਈ ਨੂੰ ਕਪਾਟ ਖੁੱਲ੍ਹਣ ਨਾਲ ਸ਼ੁਰੂ ਹੋਈ ਸੀ ਜਿਸ ਦੌਰਾਨ ਹੁਣ ਤੱਕ 2.38 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ।

1 / 5ਉੱਤਰਾਖੰਡ ਵਿੱਚ ਸਤਿਕਾਰਯੋਗ ਸ਼੍ਰੀ ਹੇਮਕੁੰਟ ਸਾਹਿਬ ਤੀਰਥ ਸਥਾਨ ਦੀ ਸਾਲਾਨਾ ਯਾਤਰਾ ਰਸਮੀ ਤੌਰ 'ਤੇ 10 ਅਕਤੂਬਰ, 2026 ਨੂੰ ਸਮਾਪਤ ਹੋਵੇਗੀ, ਇਹ ਐਲਾਨ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਸੋਮਵਾਰ ਨੂੰ ਕੀਤਾ। ( Photo Credit: Social Media )

ਉੱਤਰਾਖੰਡ ਵਿੱਚ ਸਤਿਕਾਰਯੋਗ ਸ਼੍ਰੀ ਹੇਮਕੁੰਟ ਸਾਹਿਬ ਤੀਰਥ ਸਥਾਨ ਦੀ ਸਾਲਾਨਾ ਯਾਤਰਾ ਰਸਮੀ ਤੌਰ 'ਤੇ 10 ਅਕਤੂਬਰ, 2026 ਨੂੰ ਸਮਾਪਤ ਹੋਵੇਗੀ, ਇਹ ਐਲਾਨ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਸੋਮਵਾਰ ਨੂੰ ਕੀਤਾ। ( Photo Credit: Social Media )

2 / 5

ਸ੍ਰੀ ਹੇਮਕੁੰਟ ਸਾਹਿਬ ਸਮੁੰਦਰ ਤਲ ਤੋਂ 15,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਸੱਤ ਬਰਫ਼ੀਲੀਆਂ ਚੋਟੀਆਂ ਅਤੇ ਗਲੇਸ਼ੀਅਰ ਝੀਲ ਦੇ ਵਿਚਕਾਰ ਸਥਿਤ ਹੈ। ਸਿੱਖ ਇਤਿਹਾਸ ਵਿੱਚ ਇਸ ਪਵਿੱਤਰ ਅਸਥਾਨ ਦਾ ਵਿਸ਼ੇਸ਼ ਮਹੱਤਵ ਹੈ। ( Photo Credit: Social Media )

3 / 5

23 ਮਈ ਨੂੰ ਕਪਾਟ ਖੁੱਲ੍ਹਣ ਤੋਂ ਬਾਅਦ ਹੁਣ ਤੱਕ ਭਾਰਤ ਅਤੇ ਵਿਦੇਸ਼ਾਂ ਤੋਂ 2.38 ਲੱਖ ਤੋਂ ਵੱਧ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਪੂਰੀ ਯਾਤਰਾ ਦੌਰਾਨ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

4 / 5

ਇਸ ਸਮੇਂ ਹੇਮਕੁੰਟ ਘਾਟੀ ਵੱਖ-ਵੱਖ ਕਿਸਮਾਂ ਦੇ ਖਿੜੇ ਹੋਏ ਫੁੱਲਾਂ ਨਾਲ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਉੱਚ ਹਿਮਾਲਿਆਈ ਖੇਤਰ ਵਿੱਚ ਮਿਲਣ ਵਾਲਾ ਦੁਰਲੱਭ ਬ੍ਰਹਮ ਕਮਲ ਵੀ ਪੂਰੀ ਤਰ੍ਹਾਂ ਖਿੜਿਆ ਹੋਇਆ ਹੈ।

5 / 5

ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਉੱਤਰਾਖੰਡ ਸਰਕਾਰ, ਪ੍ਰਸ਼ਾਸਨ, ਪੁਲੀਸ, ਸੁਰੱਖਿਆ ਬਲਾਂ, ਫ਼ੌਜ, ਵਲੰਟੀਅਰਾਂ ਅਤੇ ਸੰਗਤ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ।

Loading...
Unable to load recommendations.
Follow Us
Tag :