Shardiya Navratri 2025: ਨਰਾਤਿਆਂ ਦੀ ਡਾਈਟ ਚ ਸ਼ਾਮਲ ਕਰੋ ਇਹ ਗਲੂਟਨ-ਫਰੀ ਚੀਜ਼ਾਂ, ਬਣੀ ਰਹੇਗੀ ਸਿਹਤ | Best gluten free food for navratri food sabudana khichdi samak rice singare ka aata know full detail in punjabi - TV9 Punjabi

Shardiya Navratri 2025: ਨਰਾਤਿਆਂ ਦੀ ਡਾਈਟ ‘ਚ ਸ਼ਾਮਲ ਕਰੋ ਇਹ ਗਲੂਟਨ-ਫਰੀ ਚੀਜ਼ਾਂ, ਬਣੀ ਰਹੇਗੀ ਸਿਹਤ

Updated On: 

07 Oct 2025 15:09 PM IST

Healthy Diet of Navratri: ਨਰਾਤਿਆਂ ਦਾ ਪਵਿੱਤਰ ਮੌਕਾ ਚੱਲ ਰਿਹਾ ਹੈ। ਇਸ ਦੌਰਾਨ ਸ਼ਰਧਾਲੂ ਵਰਤ ਰੱਖਦੇ ਹਨ ਅਤੇ ਪੂਜਾ ਕਰਦੇ ਹਨ। ਵਰਤ ਦੌਰਾਨ ਸਾਤਵਿਕ ਭੋਜਨ ਖਾਣਾ ਰਵਾਇਤ ਹੈ। ਅਜਿਹੇ ਵਿੱਚ ਅੱਜ, ਅਸੀਂ ਪੰਜ ਗਲੂਟਨ-ਫਰੀ ਚੀਜ਼ਾਂ ਦੱਸਣ ਜਾ ਰਹੇ ਹਾਂ ਜੋ ਤੁਸੀਂ ਇਨ੍ਹਾਂ ਨਰਾਤਿਆਂ ਦੇ ਵਰਤ ਦੌਰਾਨ ਖਾ ਸਕਦੇ ਹੋ।

1 / 6ਸਾਬੂਦਾਣਾ ਇੱਕ ਗਲੂਟਨ-ਫਰੀ ਫੂਡ ਹੈ। ਵਰਤ ਦੌਰਾਨ ਸਾਬੂਦਾਣਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਨਾਲ ਹੀ ਕੈਲਸ਼ੀਅਮ, ਵਿਟਾਮਿਨ ਅਤੇ ਖਣਿਜ ਵੀ ਹੁੰਦੇ ਹਨ। ਤੁਸੀਂ ਸਾਬੂਦਾਣੇ ਦੀ ਖਿਚੜੀ ਬਣਾ ਕੇ ਵਰਤ ਦੌਰਾਨ ਖਾ ਸਕਦੇ ਹੋ। ਇਹ ਦਿਨ ਭਰ ਦੀ ਐਨਰਜੀ ਲਈ ਸਭ ਤੋਂ ਵਧੀਆ ਆਪਸ਼ਨ ਹੈ।

ਸਾਬੂਦਾਣਾ ਇੱਕ ਗਲੂਟਨ-ਫਰੀ ਫੂਡ ਹੈ। ਵਰਤ ਦੌਰਾਨ ਸਾਬੂਦਾਣਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਨਾਲ ਹੀ ਕੈਲਸ਼ੀਅਮ, ਵਿਟਾਮਿਨ ਅਤੇ ਖਣਿਜ ਵੀ ਹੁੰਦੇ ਹਨ। ਤੁਸੀਂ ਸਾਬੂਦਾਣੇ ਦੀ ਖਿਚੜੀ ਬਣਾ ਕੇ ਵਰਤ ਦੌਰਾਨ ਖਾ ਸਕਦੇ ਹੋ। ਇਹ ਦਿਨ ਭਰ ਦੀ ਐਨਰਜੀ ਲਈ ਸਭ ਤੋਂ ਵਧੀਆ ਆਪਸ਼ਨ ਹੈ।

2 / 6

ਸਮਕ ਜਾਂ ਸਵਾਂ ਦੇ ਚੌਲ, ਜਿਸਨੂੰ ਵਰਤ ਦੇ ਚੌਲ ਵੀ ਕਿਹਾ ਜਾਂਦਾ ਹੈ, ਵਰਤ ਦੌਰਾਨ ਖਾਧਾ ਜਾਣ ਵਾਲਾ ਇੱਕ ਗਲੂਟਨ-ਫਰੀ ਫੂਡ ਹੈ। ਇਸ ਵਿੱਚ ਪ੍ਰੋਟੀਨ, ਫਾਈਬਰ ਅਤੇ ਕਾਰਬੋਹਾਈਡਰੇਟ ਦੀ ਚੰਗੀ ਮਾਤਰਾ ਵੀ ਹੁੰਦੀ ਹੈ। ਇਸਦੇ ਘੱਟ ਗਲਾਈਸੈਮਿਕ ਇੰਡੈਕਸ ਦੇ ਕਾਰਨ, ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਨਹੀਂ ਵਧਾਉਂਦਾ। ਨਾਲ ਹੀ, ਫਾਈਬਰ ਨਾਲ ਭਰਪੂਰ ਹੋਣ ਕਰਕੇ, ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਤੁਸੀਂ ਇਸਨੂੰ ਪੁਲਾਓ ਬਣਾ ਕੇ ਖਾ ਸਕਦੇ ਹੋ।

3 / 6

ਮਖਾਣਾ ਕੁਦਰਤੀ ਤੌਰ 'ਤੇ ਗਲੂਟਨ-ਫਰੀ ਹੁੰਦਾ ਹੈ। ਇਸ ਵਿੱਚ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਪ੍ਰੋਟੀਨ ਅਤੇ ਖਣਿਜ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤ ਹੋਣ ਕਰਕੇ ਇਹ ਐਨਰਜੀ ਦਾ ਚੰਗਾ ਵਿਕਲਪ ਹੈ। ਤੁਸੀਂ ਮਖਾਣੇ ਨੂੰ ਕਈ ਤਰੀਕਿਆਂ ਨਾਲ ਖਾ ਸਕਦੇ ਹੋ, ਜਿਵੇਂ ਕਿ ਮਖਾਣਾ ਖੀਰ, ਮਖਾਣਾ ਨਮਕੀਨ, ਜਾਂ ਰੋਸਟ ਕਰਕੇ।

4 / 6

ਸਿੰਘਾੜੇ ਦਾ ਆਟਾ ਸਿੰਘਾੜੇ ਨੂੰ ਸੁਖਾ ਕੇ ਬਣਾਇਆ ਜਾਂਦਾ ਹੈ, ਜੋ ਵਰਤ ਲਈ ਇੱਕ ਵਧੀਆ ਗਲੂਟਨ-ਫਰੀ ਫੂਡ ਹੈ। ਇਹ ਕਾਰਬੋਹਾਈਡਰੇਟ ਦਾ ਵੀ ਚੰਗਾ ਸਰੋਤ ਹੈ। ਇਸ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨ ਬੀ6, ਅਤੇ ਕਾਪਰ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਵਰਤ ਦੌਰਾਨ ਸਿੰਘਾੜੇ ਦਾ ਵਿਆਪਕ ਤੌਰ 'ਤੇ ਖਾਧਾ ਜਾਂਦਾ ਹੈ। ਤੁਸੀਂ ਇਸ ਦੀਆਂ ਪੂਰੀਆਂ ਬਣਾ ਸਕਦੇ ਹੋ

5 / 6

ਸ਼ਕਰਕੰਦੀ ਵੀ ਕੁਦਰਤੀ ਤੌਰ 'ਤੇ ਗਲੂਟਨ-ਫਰੀ ਹੁੰਦੀ ਹੈ। ਇਹ ਵਰਤ ਲਈ ਇੱਕ ਹੈਲਦੀ ਅਤੇ ਟੈਸਟੀ ਆਪਸ਼ਨ ਹੈ। ਸ਼ਕਰਕੰਦੀ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ, ਇਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਹ ਵਿਟਾਮਿਨ ਸੀ, ਏ, ਅਤੇ ਬੀ6 ਨਾਲ ਭਰਪੂਰ ਹੁੰਦਾ ਹੈ, ਨਾਲ ਹੀ ਕਈ ਹੋਰ ਪੌਸ਼ਟਿਕ ਤੱਤ ਵੀ ਇਸ ਵਿੱਚ ਪਾਏ ਜਾਂਦੇ ਹਨ। ਸ਼ਕਰਕੰਦੀ ਖਾਣ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਰਹਿਣ ਵਿੱਚ ਮਦਦ ਮਿਲਦੀ ਹੈ ਅਤੇ ਐਨਰਜੀ ਮਿਲਦੀ ਹੈ। ਤੁਸੀਂ ਸ਼ਕਰਕੰਦੀ ਦੀ ਚਾਟ ਬਣਾ ਕੇ ਵੀ ਖਾ ਸਕਦੇ ਹੋ।

6 / 6

ਰਾਜਗੀਰਾ ਵੀ ਇੱਕ ਗਲੂਟਨ-ਫਰੀ ਫੂਡ ਦਾ ਵਧੀਆ ਵਿਕਲਪ ਹੈ। ਰਾਜਗੀਰਾ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਇਸ ਵਿੱਚ ਫਾਈਬਰ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਤੁਸੀਂ ਰਾਜਗਿਰਾ ਦੀ ਪੂਰੀ ਜਾਂ ਪਰਾਠਾ ਬਣਾ ਕੇ ਸਕਦੇ ਹੋ । ਇਹ ਤੁਹਾਨੂੰ ਲੰਬੇ ਸਮੇਂ ਤੱਕ ਚੱਲਣ ਵਾਲੀ ਊਰਜਾ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।

Follow Us On
Tag :