Nita Ambani Navratri Look: ਨਰਾਤਿਆਂ ਵਿੱਚ ਨੀਤਾ ਅੰਬਾਨੀ ਦੇ ਇਹਨਾਂ ਲੁੱਕਸ ਨੂੰ ਕਾਪੀ ਕਰਨਾ ਹੈ ਸੌਖਾ, ਤੁਸੀਂ ਵੀ ਕਰੋ ਟ੍ਰਾਈ - TV9 Punjabi

Nita Ambani Navratri Look: ਨਰਾਤਿਆਂ ਵਿੱਚ ਨੀਤਾ ਅੰਬਾਨੀ ਦੇ ਇਹਨਾਂ ਲੁੱਕਸ ਨੂੰ ਕਾਪੀ ਕਰਨਾ ਹੈ ਬਹੁਤ ਹੀ ਸੌਖਾ, ਤੁਸੀਂ ਵੀ ਕਰੋ ਟ੍ਰਾਈ

Updated On: 

24 Sep 2025 14:24 PM IST

Nita Ambani Navratri Look: ਨੀਤਾ ਅੰਬਾਨੀ ਦਾ ਸਾੜੀ ਕੁਲੈਕਸ਼ਨ ਕਮਾਲ ਦਾ ਹੈ। ਉਹ ਆਪਣੇ ਹਰ ਆਊਟਫਿਟ ਨੂੰ ਬਹੁਤ ਹੀ ਗ੍ਰੇਸਫੁਲ ਤਰੀਕੇ ਨਾਲ ਕੈਰੀ ਕਰਦੇ ਹਨ। ਇਨ੍ਹਾਂ ਨਰਾਤਿਆਂ ਦੌਰਾਨ ਤੁਸੀਂ ਵੀ ਨੀਤਾ ਦੇ ਕੁਝ ਲੁੱਕਸ ਨੂੰ ਕਾਪੀ ਕਰਕੇ ਪਰਫੈਕਟ ਲੁੱਕ ਪਾ ਸਕਦੇ ਹੋ। ਆਓ ਅਸੀਂ ਤੁਹਾਨੂੰ ਨੀਤਾ ਅੰਬਾਨੀ ਦੇ ਕਲਾਸੀ, ਐਲੀਗੈਂਟ ਅਤੇ ਸਟਨਿੰਗ ਲੁੱਕਸ ਦੀਆਂ ਤਸਵੀਰਾਂ ਦਿਖਾਉਂਦੇ ਹਾਂ।

1 / 6ਨੀਤਾ ਅੰਬਾਨੀ ਨੇ ਬਨਾਰਸੀ ਬ੍ਰੋਕੇਡ ਤੋਂ ਬਣੀ ਨੌਂ ਰੰਗਾਂ ਦੀ ਲਹਿੰਗਾ-ਚੋਲੀ ਪਹਿਨੀ ਹੋਈ ਹੈ। ਨੌਂ ਵੱਖ-ਵੱਖ ਰੰਗ ਦੇਵੀ ਦੇ ਨੌਂ ਰੂਪਾਂ ਦਾ ਪ੍ਰਤੀਕ ਹਨ। ਉਨ੍ਹਾਂ ਨੇ ਇਸਨੂੰ ਟ੍ਰੇਡੀਸ਼ਨਲ ਕਾਰੀਗਰਾਂ ਦੁਆਰਾ ਤਿਆਰ ਕੀਤੇ ਗਏ ਲਹਿਰੀਆ ਦੁਪੱਟੇ ਨਾਲ ਪੇਅਰ ਕੀਤਾ ਹੈ।

ਨੀਤਾ ਅੰਬਾਨੀ ਨੇ ਬਨਾਰਸੀ ਬ੍ਰੋਕੇਡ ਤੋਂ ਬਣੀ ਨੌਂ ਰੰਗਾਂ ਦੀ ਲਹਿੰਗਾ-ਚੋਲੀ ਪਹਿਨੀ ਹੋਈ ਹੈ। ਨੌਂ ਵੱਖ-ਵੱਖ ਰੰਗ ਦੇਵੀ ਦੇ ਨੌਂ ਰੂਪਾਂ ਦਾ ਪ੍ਰਤੀਕ ਹਨ। ਉਨ੍ਹਾਂ ਨੇ ਇਸਨੂੰ ਟ੍ਰੇਡੀਸ਼ਨਲ ਕਾਰੀਗਰਾਂ ਦੁਆਰਾ ਤਿਆਰ ਕੀਤੇ ਗਏ ਲਹਿਰੀਆ ਦੁਪੱਟੇ ਨਾਲ ਪੇਅਰ ਕੀਤਾ ਹੈ।

2 / 6

ਨੀਤਾ ਅੰਬਾਨੀ ਦੇ ਸਾਰੇ ਲੁੱਕ ਕਮਾਲ ਦੇ ਹੁੰਦੇ ਹਨ। ਇਸ ਤਸਵੀਰ ਵਿੱਚ, ਨੀਤਾ ਅੰਬਾਨੀ ਗੁੰਝਲਦਾਰ ਗੁਜਰਾਤੀ ਕਢਾਈ ਵਾਲੀ ਬੰਧੇਜ ਸਾੜੀ ਪਹਿਨੀ ਹੋਈ ਦਿਖਾਈ ਦੇ ਰਹੀ ਹੈ। ਇਸ ਵਿੱਚ ਪਰਲ, ਮਿਰਰ ਅਤੇ ਮੈਟਲ ਸੀਕਵੈਂਸ ਦਾ ਵਰਕ ਹੈ। ਸਾੜੀ ਨੂੰ ਗੁਜਰਾਤੀ ਸਟਾਈਲ ਵਿੱਚ ਡ੍ਰੈਪ ਕੀਤਾ ਗਿਆ ਹੈ, ਜੋ ਕਾਫੀ ਸਟਲ ਅਤੇ ਐਲੀਗੈਂਟ ਲੁੱਕ ਦੇ ਰਹੀ ਹੈ। ਨਰਾਤਿਆਂ ਲਈ ਇਹ ਇੱਕ ਵਧੀਆ ਆਪਸ਼ਨ ਹੈ।

3 / 6

ਨੀਤਾ ਅੰਬਾਨੀ ਦਾ ਹਰ ਲੁੱਕ ਕਮਾਲ ਦਾ ਹੁੰਦਾ ਹੈ। ਇਸ ਤਸਵੀਰ ਵਿੱਚ, ਉਨ੍ਹਾਂ ਦਾ ਲੁੱਕ ਕਾਫ਼ੀ ਮਿਨੀਮਲ ਹੈ। ਨੀਤਾ ਨੇ ਪਿੰਕ ਕਲਰ ਦੀ ਮਦੁਰਾਈ ਕਾਟਨ ਦੀ ਘਰਚੋਲਾ ਸਾੜੀ ਪਾਈ ਹੋਈ ਹੈ। ਇਸਨੂੰ ਬਣਾਉਣ ਵਿੱਚ ਲਗਭਗ 10 ਮਹੀਨੇ ਲੱਗੇ ਹਨ। ਪਿੰਕ ਸਾੜੀ ਦੇ ਨਾਲ, ਨੀਤਾ ਨੇ ਫਿਰੋਜ਼ੀ ਬਲਾਊਜ਼ ਵੀਅਰ ਕੀਤਾ ਹੈ, ਜਿਸ ਵਿੱਚ ਅਸਲੀ ਜਰੀ ਅਤੇ ਹੱਥ ਦੀ ਕਢਾਈ ਹੈ। ਚੋਕਰ ਸੈੱਟ ਪਹਿਨ ਕੇ, ਨੀਤਾ ਦਾ ਲੁੱਕ ਬਹੁਤ ਹੀ ਸੇਫਸੇਟਿਕੇਟੇਡ ਲੱਗ ਰਿਹਾ ਹੈ।

4 / 6

ਜੇਕਰ ਤੁਸੀਂ ਨਰਾਤਿਆਂ ਲਈ ਲਾਈਟ ਅਤੇ ਕਲਾਸੀ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਨੀਤਾ ਅੰਬਾਨੀ ਦੇ ਇਸ ਲੁੱਕ ਨੂੰ ਕਾਪੀ ਕਰ ਸਕਦੇ ਹੋ। ਇਸ ਵਿੱਚ, ਨੀਤਾ ਨੇ ਮਨੀਸ਼ ਮਲਹੋਤਰਾ ਦੀ ਸਾੜੀ ਪਹਿਨੀ ਹੈ, ਜਿਸਦੇ ਨਾਲ ਲੇਸ ਡਿਟੇਲਿੰਗ ਵਾਲਾ ਬਲਾਊਜ਼ ਪੇਅਰਅੱਪ ਕੀਤਾ ਹੈ। ਸਾੜੀ ਦਾ ਬਾਰਡਰ ਵਿੱਚ ਸਵਾਰਵਸਕੀ ਕ੍ਰਿਸਟਲ ਨਾਲ ਲੱਗੇ ਹੋਏ ਹਨ। ਨੀਤਾ ਨੇ ਸਾੜੀ ਨੂੰ ਡਬਲ-ਲੇਅਰਡ ਹਾਰਟ ਸ਼ੇਪ ਨੈਕਲੈੱਸ ਪਾਇਆ ਹੋਇਆ ਹੈ, ਜੋ ਲੁੱਕ ਨੂੰ ਸਟਨਿੰਗ ਬਣਾ ਰਿਹਾ ਹੈ।

5 / 6

ਨੀਤਾ ਅੰਬਾਨੀ ਸਾੜੀਆਂ ਨੂੰ ਬਹੁਤ ਹੀ ਗ੍ਰੇਸਫੁਲੀ ਕੈਰੀ ਕਰਦੇ ਹਨ। ਇਸ ਫੋਟੋ ਵਿੱਚ, ਉਨ੍ਹਾਂ ਨੇ ਬ੍ਰਾਉਨ ਕਲਰ ਦੀ ਸਾੜੀ ਪਹਿਨੀ ਹੈ, ਜਿਸਦੇ ਨਾਲ ਥ੍ਰੈਡ, ਕ੍ਰਿਸਟਲ ਅਤੇ ਸੀਕਵੈਂਸ ਵਰਕ ਵਾਲਾ ਬਲਾਊਜ਼ ਕੈਰੀ ਕੀਤਾ ਹੈ। ਕੰਨਾਂ ਵਿੱਚ ਸਟੱਡ ਅਤੇ ਮੱਥੇ 'ਤੇ ਬਿੰਦੀ ਦੇ ਨਾਲ, ਨੀਤਾ ਦਾ ਲੁੱਕ ਸਿੰਪਲ ਅਤੇ ਮਾਡਰਨ ਲੱਗ ਰਿਹਾ ਹੈ।

6 / 6

ਨੀਤਾ ਅੰਬਾਨੀ ਇੱਕ ਸਿਲਕ ਦੀ ਜਾਮਨੀ ਪੇਠਾਨੀ ਸਾੜੀ ਵਿੱਚ ਨਜਰ ਆ ਰਹੇ ਹਨ, ਇਸਦੇ ਨਾਲ ਹੀ ਬਨਾਰਸੀ ਸ਼ੈਵਰੋਨ ਬਲਾਊਜ਼ ਪੇਅਰ ਕੀਤਾ ਹੈ। ਇਸ ਸਾੜੀ ਦਾ ਮਰਾਠਵਾੜਾ ਦੀ ਪੇਠਾਨੀ ਪਰੰਪਰਾ ਨਾਲ ਕੁਨੈਕਸ਼ਨ ਹੈ। ਨੀਤਾ ਦਾ ਲੁੱਕ ਬਹੁਤ ਬਿਊਟੀਫੁੱਲ ਅਤੇ ਗ੍ਰੇਸਫੁੱਲ ਹੈ, ਅਤੇ ਤੁਸੀਂ ਵੀ ਇਸਨੂੰ ਆਸਾਨੀ ਨਾਲ ਕਾਪੀ ਕਰ ਸਕਦੇ ਹੋ।

Follow Us On
Tag :