ਮਾਨਸੂਨ 'ਚ ਚਮੜੀ ਦੀਆਂ ਸਮੱਸਿਆਵਾਂ ਤੋਂ ਹੋ ਪਰੇਸ਼ਾਨ? ਇਹ 5 ਹਰੇ ਪੱਤੇ ਚਿਹਰੇ ਨੂੰ ਬਣਾਉਣਗੇ ਬਿਲਕੁਲ ਸਾਫ਼ | natural skincare tips for glowing skin in monsoon neem aloe vera tulsi know in Punjabi - TV9 Punjabi

ਮਾਨਸੂਨ ‘ਚ ਚਮੜੀ ਦੀਆਂ ਸਮੱਸਿਆਵਾਂ ਤੋਂ ਹੋ ਪਰੇਸ਼ਾਨ? ਇਹ 5 ਹਰੇ ਪੱਤੇ ਚਿਹਰੇ ਨੂੰ ਬਣਾਉਣਗੇ ਬਿਲਕੁਲ ਸਾਫ਼

Published: 

20 Sep 2026 18:10 PM IST

ਮਾਨਸੂਨ ਦੌਰਾਨ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਨਿੰਮ, ਐਲੋਵੇਰਾ, ਤੁਲਸੀ, ਪੁਦੀਨਾ ਅਤੇ ਗ੍ਰੀਨ ਟੀ ਬੇਹੱਦ ਲਾਹੇਵੰਦ ਹਨ। ਨਿੰਮ ਅਤੇ ਤੁਲਸੀ ਕਿੱਲ-ਮੁਹਾਸੇ ਅਤੇ ਬੈਕਟੀਰੀਆ ਖ਼ਤਮ ਕਰਦੇ ਹਨ, ਜਦਕਿ ਐਲੋਵੇਰਾ ਖਿੱਚੀ ਚਮੜੀ ਨੂੰ ਨਮੀ ਦਿੰਦਾ ਹੈ। ਪੁਦੀਨਾ ਵਾਧੂ ਤੇਲ ਰੋਕ ਕੇ ਤਾਜ਼ਗੀ ਦਿੰਦਾ ਹੈ ਅਤੇ ਗ੍ਰੀਨ ਟੀ ਡਾਰਕ ਸਰਕਲਜ਼ ਤੇ ਟੈਨਿੰਗ ਦੂਰ ਕਰਦੀ ਹੈ।

1 / 5ਮਾਨਸੂਨ ਦੌਰਾਨ ਚਮੜੀ ਦੀ ਦੇਖਭਾਲ ਲਈ ਨਿੰਮ ਸਭ ਤੋਂ ਪਹਿਲੇ ਨੰਬਰ 'ਤੇ ਆਉਂਦੀ ਹੈ। ਇਹ ਚਿਹਰੇ 'ਤੇ ਹੋਣ ਵਾਲੇ ਕਿੱਲ-ਮੁਹਾਸਿਆਂ ਤੋਂ ਤਾਂ ਬਚਾਅ ਕਰਦੀ ਹੀ ਹੈ, ਇਸ ਤੋਂ ਇਲਾਵਾ ਫੋੜੇ-ਫਿਨਸੀਆਂ ਅਤੇ ਉੱਲੀ ਦੀ ਲਾਗ ਵਰਗੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਵਿੱਚ ਵੀ ਮਦਦਗਾਰ ਸਾਬਤ ਹੁੰਦੀ ਹੈ। ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਚਮੜੀ 'ਤੇ ਲਗਾਇਆ ਜਾ ਸਕਦਾ ਹੈ। ਇਸ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਇਸ਼ਨਾਨ ਕੀਤਾ ਜਾ ਸਕਦਾ ਹੈ, ਜਦਕਿ ਇਸ ਦੀ ਛਿੱਲੜ ਅਤੇ ਫਲ ਵੀ ਬਹੁਤ ਕੰਮ ਆਉਂਦੇ ਹਨ। (ਤਸਵੀਰਾਂ: Pexels)

ਮਾਨਸੂਨ ਦੌਰਾਨ ਚਮੜੀ ਦੀ ਦੇਖਭਾਲ ਲਈ ਨਿੰਮ ਸਭ ਤੋਂ ਪਹਿਲੇ ਨੰਬਰ 'ਤੇ ਆਉਂਦੀ ਹੈ। ਇਹ ਚਿਹਰੇ 'ਤੇ ਹੋਣ ਵਾਲੇ ਕਿੱਲ-ਮੁਹਾਸਿਆਂ ਤੋਂ ਤਾਂ ਬਚਾਅ ਕਰਦੀ ਹੀ ਹੈ, ਇਸ ਤੋਂ ਇਲਾਵਾ ਫੋੜੇ-ਫਿਨਸੀਆਂ ਅਤੇ ਉੱਲੀ ਦੀ ਲਾਗ ਵਰਗੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਵਿੱਚ ਵੀ ਮਦਦਗਾਰ ਸਾਬਤ ਹੁੰਦੀ ਹੈ। ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਚਮੜੀ 'ਤੇ ਲਗਾਇਆ ਜਾ ਸਕਦਾ ਹੈ। ਇਸ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਇਸ਼ਨਾਨ ਕੀਤਾ ਜਾ ਸਕਦਾ ਹੈ, ਜਦਕਿ ਇਸ ਦੀ ਛਿੱਲੜ ਅਤੇ ਫਲ ਵੀ ਬਹੁਤ ਕੰਮ ਆਉਂਦੇ ਹਨ। (ਤਸਵੀਰਾਂ: Pexels)

2 / 5

ਬਰਸਾਤ ਦੇ ਮੌਸਮ ਵਿੱਚ ਜੇਕਰ ਤੁਹਾਡੀ ਚਮੜੀ ਬੇਜਾਨ ਅਤੇ ਖਿੱਚੀ-ਖਿੱਚੀ ਮਹਿਸੂਸ ਹੋ ਰਹੀ ਹੋਵੇ, ਤਾਂ ਤੁਹਾਡੇ ਲਈ ਐਲੋਵੇਰਾ ਸਭ ਤੋਂ ਉੱਤਮ ਰਹੇਗਾ। ਇਸ ਦਾ ਜੈੱਲ ਤੁਸੀਂ ਸਿੱਧਾ ਚਿਹਰੇ 'ਤੇ ਲਗਾ ਸਕਦੇ ਹੋ ਜਾਂ ਫਿਰ ਇਸ ਵਿੱਚ ਵਿਟਾਮਿਨ ਈ ਦਾ ਕੈਪਸੂਲ, ਹਲਦੀ, ਗੁਲਾਬ ਜਲ ਅਤੇ ਸ਼ਹਿਦ ਵਰਗੀਆਂ ਚੀਜ਼ਾਂ ਵੀ ਮਿਲਾ ਸਕਦੇ ਹੋ। ਇਹ ਚਮੜੀ ਨੂੰ ਚਮਕਦਾਰ ਅਤੇ ਮੁਲਾਇਮ ਬਣਾਉਂਦਾ ਹੈ। ਇਸ ਦੇ ਨਾਲ ਹੀ ਚਮੜੀ ਨੂੰ ਸ਼ਾਂਤ ਰੱਖ ਕੇ ਕਿੱਲ-ਮੁਹਾਸਿਆਂ ਤੋਂ ਵੀ ਬਚਾਉਂਦਾ ਹੈ।

3 / 5

ਤੁਲਸੀ ਵਿੱਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਹ ਚਮੜੀ ਦੇ ਬੈਕਟੀਰੀਆ ਨੂੰ ਨਸ਼ਟ ਕਰਕੇ ਮੁਹਾਸਿਆਂ ਨੂੰ ਰੋਕਣ ਅਤੇ ਘਟਾਉਣ ਵਿੱਚ ਮਦਦ ਕਰਦੀ ਹੈ। ਤੁਲਸੀ ਡੂੰਘਾਈ ਨਾਲ ਸਫ਼ਾਈ ਕਰਕੇ ਚਿਹਰੇ ਦਾ ਬੇਜਾਨਪਣ ਦੂਰ ਕਰਦੀ ਹੈ, ਜਿਸ ਨਾਲ ਚਿਹਰਾ ਚਮਕਦਾਰ ਨਜ਼ਰ ਆਉਣ ਲੱਗਦਾ ਹੈ। ਇਹ ਚਮੜੀ ਦੇ ਦਾਗ਼-ਧੱਬੇ ਅਤੇ ਛਾਹੀਆਂ ਘਟਾਉਣ ਵਿੱਚ ਵੀ ਮਦਦਗਾਰ ਹੈ। ਤੁਸੀਂ ਇਸ ਦਾ ਪੇਸਟ ਬਣਾ ਕੇ ਚਮੜੀ 'ਤੇ ਲਗਾ ਸਕਦੇ ਹੋ ਜਾਂ ਫਿਰ ਇਸ ਨੂੰ ਪਾਣੀ ਵਿੱਚ ਉਬਾਲ ਕੇ ਟੋਨਰ ਵਜੋਂ ਵਰਤ ਸਕਦੇ ਹੋ।

4 / 5

ਪੁਦੀਨੇ ਦੇ ਪੱਤੇ ਚਮੜੀ ਦੀ ਖਾਰਸ਼ ਅਤੇ ਜਲਣ ਨੂੰ ਘੱਟ ਕਰਦੇ ਹਨ ਅਤੇ ਚਮੜੀ 'ਤੇ ਜ਼ਿਆਦਾ ਤੇਲ ਬਣਨ ਤੋਂ ਰੋਕਦੇ ਹਨ। ਇਸ ਨਾਲ ਮੁਹਾਸੇ ਨਹੀਂ ਨਿਕਲਦੇ। ਇਸ ਦੇ ਨਾਲ ਹੀ ਚਿਹਰੇ 'ਤੇ ਤਾਜ਼ਗੀ ਬਣੀ ਰਹਿੰਦੀ ਹੈ। ਪੁਦੀਨੇ ਦੇ ਪੱਤਿਆਂ ਦੇ ਪਾਣੀ ਨੂੰ ਤੁਸੀਂ ਟੋਨਰ ਵਜੋਂ ਲਗਾ ਸਕਦੇ ਹੋ ਜਾਂ ਫਿਰ ਦਹੀਂ ਦੇ ਨਾਲ ਇਸ ਦੇ ਪੱਤਿਆਂ ਦਾ ਪੇਸਟ ਤਿਆਰ ਕਰਕੇ ਲਗਾ ਸਕਦੇ ਹੋ।

5 / 5

ਗ੍ਰੀਨ ਟੀ ਵੀ ਤੁਹਾਡੀ ਚਮੜੀ 'ਤੇ ਕਮਾਲ ਦਾ ਅਸਰ ਦਿਖਾਉਂਦੀ ਹੈ। ਇਹ ਚਮੜੀ ਨੂੰ ਫ੍ਰੀ ਰੈਡੀਕਲਸ ਅਤੇ ਪ੍ਰਦੂਸ਼ਣ ਦੇ ਨੁਕਸਾਨ ਤੋਂ ਬਚਾਉਂਦੀ ਹੈ। ਇਸ ਦੇ ਨਾਲ ਹੀ ਮ੍ਰਿਤ ਚਮੜੀ ਨੂੰ ਹਟਾਉਣ ਵਿੱਚ ਵੀ ਮਦਦ ਕਰਦੀ ਹੈ। ਇਹ ਅੱਖਾਂ ਦੇ ਹੇਠਾਂ ਪੈਣ ਵਾਲੇ ਕਾਲੇ ਘੇਰਿਆਂ ਅਤੇ ਟੈਨਿੰਗ ਨੂੰ ਘੱਟ ਕਰਨ ਵਿੱਚ ਵੀ ਸਹਾਈ ਸਿੱਧ ਹੁੰਦੀ ਹੈ। ਗ੍ਰੀਨ ਟੀ ਵਿੱਚ ਮੌਜੂਦ ਤੱਤ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖ਼ਤਮ ਕਰਦੇ ਹਨ। ਗ੍ਰੀਨ ਟੀ ਨੂੰ ਉਬਾਲ ਕੇ ਉਸ ਵਿੱਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਰੋਜ਼ਾਨਾ ਚਿਹਰੇ 'ਤੇ ਲਗਾਉਣਾ ਚਾਹੀਦਾ ਹੈ।

Loading...
Unable to load recommendations.
Follow Us
Tag :