ਜਨਮਾਸ਼ਟਮੀ 'ਤੇ ਇਨ੍ਹਾਂ ਚੀਜ਼ਾਂ ਨਾਲ ਸਜਾਓ ਘਰ, ਦੇਖਣ ਵਾਲੇ ਕਰਦੇ ਰਹਿ ਜਾਣਗੇ ਤਾਰੀਫ਼ | Janmashtami Decoration Ideas: Decorate your home with these things on Janmashtami, onlookers will keep praising you know in Punjabi - TV9 Punjabi

ਜਨਮਾਸ਼ਟਮੀ ‘ਤੇ ਇਨ੍ਹਾਂ ਚੀਜ਼ਾਂ ਨਾਲ ਸਜਾਓ ਘਰ, ਦੇਖਣ ਵਾਲੇ ਕਰਦੇ ਰਹਿ ਜਾਣਗੇ ਤਾਰੀਫ਼

Updated On: 

31 Aug 2026 16:16 PM IST

ਜੇ ਤੁਸੀਂ ਜਨਮਾਸ਼ਟਮੀ 'ਤੇ ਆਪਣੇ ਘਰ ਨੂੰ ਸਜਾਉਣ ਦਾ ਪਲਾਨ ਬਣਾ ਰਹੇ ਹੋ ਤਾਂ ਲਾਈਟਾਂ ਦੀ ਬਜਾਏ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰੋ, ਜੋ ਕਾਨ੍ਹਾ ਥੀਮ ਬਣਾਉਣ ਵਿੱਚ ਮਦਦ ਕਰਨ। ਤਾਂ ਆਓ ਜਾਣਦੇ ਹਾਂ ਜਨਮਾਸ਼ਟਮੀ 'ਤੇ ਘਰ ਦੀ ਸਜਾਵਟ ਕਰਨ ਦੇ ਕੁਝ ਟਿਪਸ।

1 / 5ਜਨਮਾਸ਼ਟਮੀ 'ਤੇ ਆਪਣੇ ਘਰ ਨੂੰ ਫੁੱਲਾਂ ਨਾਲ ਜ਼ਰੂਰ ਸਜਾਓ। ਇਸ ਨਾਲ ਘਰ ਵਿੱਚ ਪਰਫੈਕਟ ਤਿਉਹਾਰੀ ਮਾਹੌਲ ਬਣਦਾ ਹੈ। ਇਸ ਤੋਂ ਇਲਾਵਾ ਫੁੱਲਾਂ ਦੇ ਨਾਲ ਤੁਸੀਂ ਕੇਲੇ ਦੇ ਪੱਤਿਆਂ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਇਸ ਤਸਵੀਰ ਵਿੱਚ ਦਿਖਾਏ ਗਏ ਤਰੀਕੇ ਤੋਂ ਵੀ ਸਜਾਵਟ ਲਈ ਆਈਡੀਆ ਲੈ ਸਕਦੇ ਹੋ। (Images:Pexels)

ਜਨਮਾਸ਼ਟਮੀ 'ਤੇ ਆਪਣੇ ਘਰ ਨੂੰ ਫੁੱਲਾਂ ਨਾਲ ਜ਼ਰੂਰ ਸਜਾਓ। ਇਸ ਨਾਲ ਘਰ ਵਿੱਚ ਪਰਫੈਕਟ ਤਿਉਹਾਰੀ ਮਾਹੌਲ ਬਣਦਾ ਹੈ। ਇਸ ਤੋਂ ਇਲਾਵਾ ਫੁੱਲਾਂ ਦੇ ਨਾਲ ਤੁਸੀਂ ਕੇਲੇ ਦੇ ਪੱਤਿਆਂ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਇਸ ਤਸਵੀਰ ਵਿੱਚ ਦਿਖਾਏ ਗਏ ਤਰੀਕੇ ਤੋਂ ਵੀ ਸਜਾਵਟ ਲਈ ਆਈਡੀਆ ਲੈ ਸਕਦੇ ਹੋ। (Images:Pexels)

2 / 5

ਮਟਕੀਆਂ ਨਾਲ ਘਰ ਦੀ ਸਜਾਵਟ ਕਰਨ ਨਾਲ ਜਨਮਾਸ਼ਟਮੀ ਦਾ ਪਰਫੈਕਟ ਮਾਹੌਲ ਬਣੇਗਾ। ਤੁਸੀਂ ਆਪਣੇ ਘਰ ਵਿੱਚ ਥਾਂ-ਥਾਂ ਛੋਟੀਆਂ-ਛੋਟੀਆਂ ਰੰਗ-ਬਿਰੰਗੀਆਂ ਮਟਕੀਆਂ ਫੁੱਲਾਂ ਦੀਆਂ ਲੜੀਆਂ ਦੇ ਨਾਲ ਲਟਕਾ ਸਕਦੇ ਹੋ। ਇਨ੍ਹਾਂ ਵਿੱਚ ਰੂਈ ਦੀ ਮਦਦ ਨਾਲ ਮੱਖਣ ਦਾ ਇਲਿਊਜ਼ਨ ਵੀ ਕ੍ਰੀਏਟ ਕਰ ਸਕਦੇ ਹੋ। (Images:Pexels)

3 / 5

ਜਨਮਾਸ਼ਟਮੀ ਦੀ ਸਜਾਵਟ ਵਿੱਚ ਮੋਰ ਪੰਖਾਂ ਦੀ ਵਰਤੋਂ ਕਰੋ। ਤੁਸੀਂ ਘਰ ਵਿੱਚ ਥਾਂ-ਥਾਂ ਕੰਧਾਂ 'ਤੇ ਮੋਰ ਪੰਖ ਲਗਾ ਸਕਦੇ ਹੋ। ਇਸ ਦੇ ਨਾਲ ਹੀ ਛੋਟੇ-ਛੋਟੇ ਗਮਲਿਆਂ ਵਿੱਚ ਮੋਰ ਪੰਖ ਲਗਾ ਕੇ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਰੱਖ ਸਕਦੇ ਹੋ। ਖਾਸ ਤੌਰ 'ਤੇ ਘਰ ਦੇ ਮੰਦਰ ਵਿੱਚ ਮੋਰ ਪੰਖ ਜ਼ਰੂਰ ਲਗਾਓ। (Images:Pexels)

4 / 5

ਜਨਮਾਸ਼ਟਮੀ 'ਤੇ ਚੌਕੀ ਸਜਾਉਣ ਲਈ ਬੈਕਗ੍ਰਾਊਂਡ ਬਣਾਉਣਾ ਹੈ ਤਾਂ ਇਸ ਵਿੱਚ ਘਰ ਵਿੱਚ ਪਈਆਂ ਹਰੇ, ਲਾਲ ਅਤੇ ਸੰਤਰੀ ਰੰਗ ਦੀਆਂ ਬੰਧੇਜ ਸਾੜੀਆਂ ਅਤੇ ਦੁਪੱਟਿਆਂ ਦੀ ਵਰਤੋਂ ਪਰਦਿਆਂ ਵਾਂਗ ਕਰੋ। ਇਨ੍ਹਾਂ ਦੀਆਂ ਪਲੀਟਸ ਬਣਾ ਕੇ ਲਗਾਓ। ਇਸ ਨਾਲ ਸਜਾਵਟ ਵਿੱਚ ਬਿਲਕੁਲ ਰਵਾਇਤੀ ਟੱਚ ਮਿਲੇਗਾ। (Images:Pexels)

5 / 5

ਜਨਮਾਸ਼ਟਮੀ ਦੇ ਮੌਕੇ 'ਤੇ ਤੁਸੀਂ ਆਪਣੇ ਘਰ ਦੇ ਵਿਹੜੇ ਜਾਂ ਫਿਰ ਦਰਵਾਜ਼ੇ 'ਤੇ ਇੱਕ ਖੂਬਸੂਰਤ ਰੰਗੋਲੀ ਜ਼ਰੂਰ ਬਣਾਓ। ਚਾਹੋ ਤਾਂ ਇਸ ਵਿੱਚ ਤੁਸੀਂ ਰੰਗਾਂ ਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਰੰਗ-ਬਿਰੰਗੇ ਫੁੱਲਾਂ ਨਾਲ ਰੰਗੋਲੀ ਬਣਾ ਸਕਦੇ ਹੋ। (Images:Pexels)

Loading...
Unable to load recommendations.
Follow Us
Tag :