Suhana Khan Birthday: 23 ਸਾਲ ਦੀ ਸੁਹਾਨਾ ਖਾਨ ਦੀਆਂ 5 ਵਾਇਰਲ ਤਸਵੀਰਾਂ, ਇਸ ਫੋਟੋ 'ਤੇ ਹੋ ਗਿਆ ਸੀ ਹੰਗਾਮਾ Punjabi news - TV9 Punjabi

Suhana Khan Birthday: 23 ਸਾਲ ਦੀ ਸੁਹਾਨਾ ਖਾਨ ਦੀਆਂ 5 ਵਾਇਰਲ ਤਸਵੀਰਾਂ, ਇਸ ਫੋਟੋ ‘ਤੇ ਹੋ ਗਿਆ ਸੀ ਹੰਗਾਮਾ

Updated On: 

22 May 2023 11:48 AM

Suhana Khan Birthday: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਬੇਟੀ ਸੁਹਾਨਾ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਦੇਖੋ ਇਸ ਖਾਸ ਮੌਕੇ 'ਤੇ ਸੁਹਾਨਾ ਖਾਨ ਦੀਆਂ 5 ਵਾਇਰਲ ਤਸਵੀਰਾਂ। ਜਿਸ ਨੇ ਇੰਟਰਨੈੱਟ 'ਤੇ ਹੰਗਾਮਾ ਮਚਾ ਦਿੱਤਾ ਹੈ।

1 / 6ਬਾਲੀਵੁੱਡ

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਪਿਆਰੀ ਬੇਟੀ ਸੁਹਾਨਾ ਖਾਨ ਅੱਜ ਆਪਣਾ 23ਵਾਂ ਜਨਮਦਿਨ ਮਨਾ ਰਹੀ ਹੈ। ਸੁਹਾਨਾ ਖਾਨ ਨੇ ਭਾਵੇਂ ਅਜੇ ਬਾਲੀਵੁੱਡ ਦੀ ਦੁਨੀਆ 'ਚ ਕਦਮ ਨਹੀਂ ਰੱਖਿਆ ਹੈ, ਪਰ ਗਲੈਮਰ ਦੀ ਦੁਨੀਆ 'ਚ ਉਨ੍ਹਾਂ ਦਾ ਸਿੱਕਾ ਪਹਿਲਾਂ ਹੀ ਜਮ ਚੁੱਕਾ ਹੈ। (Pic Credit: Suhana Khan/Insta)

2 / 6

ਸੁਹਾਨਾ ਖਾਨ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਸਨਸਨੀ ਮਚਾਉਂਦੀਆਂ ਨਜ਼ਰ ਆਉਂਦੀਆਂ ਹਨ। ਸ਼ਾਹਰੁਖ ਦੀ ਲਾਡਲੀ ਦੇ ਕਿਲਰ ਲੁੱਕ ਸਾਹਮਣੇ ਵੱਡੀਆਂ-ਵੱਡੀਆਂ ਅਭਿਨੇਤਰੀਆਂ ਵੀ ਫੇਲ੍ਹ ਹਨ। ਹਾਲਾਂਕਿ ਸੁਹਾਨਾ ਸੋਸ਼ਲ ਮੀਡੀਆ 'ਤੇ ਘੱਟ ਐਕਟਿਵ ਰਹਿੰਦੀ ਹੈ। ਪਰ ਉਨ੍ਹਾਂ ਦੀਆਂ ਗਲੈਮਰਸ ਤਸਵੀਰਾਂ ਇੰਸਟਾਗ੍ਰਾਮ 'ਤੇ ਮੌਜੂਦ ਹਨ। (Pic Credit: Suhana Khan/Insta)

3 / 6

ਹਾਲਾਂਕਿ ਇਕ ਵਾਰ ਸੁਹਾਨਾ ਖਾਨ ਨੇ ਬਿਕਨੀ 'ਚ ਤਸਵੀਰ ਸ਼ੇਅਰ ਕੀਤੀ ਸੀ। ਜਿਸ ਲਈ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਯੂਜ਼ਰਸ ਨੇ ਸੁਹਾਨਾ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ। ਯੂਜ਼ਰਸ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਇੱਜ਼ਤ ਖਰਾਬ ਕਰ ਦਿੱਤੀ ਹੈ। ਵਧਦੀ ਟ੍ਰੋਲਿੰਗ ਨੂੰ ਦੇਖਦੇ ਹੋਏ ਸੁਹਾਨਾ ਨੇ ਇਹ ਤਸਵੀਰ ਡਿਲੀਟ ਕਰ ਦਿੱਤੀ ਸੀ।(Pic Credit: Suhana Khan/Insta)

4 / 6

ਗੌਰੀ ਖਾਨ ਦੀ ਬੇਟੀ ਨੇ ਪਿਛਲੇ ਕੁਝ ਸਾਲਾਂ 'ਚ ਸ਼ਾਨਦਾਰ ਟ੍ਰਾਂਸਫੋਰਮੇਸ਼ਨ ਕੀਤਾ ਹੈ। ਜਿਵੇਂ-ਜਿਵੇਂ ਸੁਹਾਨਾ ਵੱਡੀ ਹੁੰਦੀ ਜਾ ਰਹੀ ਹੈ, ਉਹ ਹੋਰ ਵੀ ਖੂਬਸੂਰਤ ਦਿਖਣ ਲੱਗੀ ਹੈ। ਕਿੰਗ ਖਾਨ ਦੀ ਬੇਟੀ ਆਪਣਾ ਐਕਟਿੰਗ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੈ। ((Pic Credit: Suhana Khan/Insta)

5 / 6

ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਕਈ ਵਾਰ ਖੁਦ ਸ਼ਾਹਰੁਖ ਖਾਨ ਵੀ ਆਪਣੀ ਬੇਟੀ ਦੀ ਗਲੈਮਰਸ ਲੁੱਕ ਨੂੰ ਦੇਖ ਕੇ ਉਨ੍ਹਾਂ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ ਹਨ। ਸੁਹਾਨਾ ਖਾਨ ਵੀ ਐਕਟਿੰਗ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।(Pic Credit: Suhana Khan/Insta)

6 / 6

ਸੁਹਾਨਾ ਜਲਦ ਹੀ OTT 'ਤੇ ਡੈਬਿਊ ਕਰਨ ਜਾ ਰਹੀ ਹੈ। ਉਹ ਜ਼ੋਇਆ ਅਖਤਰ ਦੀ ਸੀਰੀਜ਼ 'ਦ ਆਰਚੀਜ਼' 'ਚ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਇਹ ਉਨ੍ਹਾਂ ਦਾ OTT ਡੈਬਿਊ ਵੀ ਹੈ। ਇਸ ਸਾਲ ਇਹ ਸੀਰੀਜ਼ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਸੁਹਾਨਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਐਕਟਿੰਗ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਹਨ।(Pic Credit: Suhana Khan/Insta)

Follow Us On
Exit mobile version