13 Apr 2023 17:02 PM
ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਦੇਵ ਖਰੋੜ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਫਿਲਮ ਦੀ ਪੂਰੀ ਟੀਮ ਵੀ ਹਾਜਰ ਸੀ। ਦੇਵ ਵਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਖਰੋੜ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਪਰਮਾਤਮਾ ਦੇ ਇਸ ਦਰ ਤੇ ਆਉਂਦੇ ਰਹਿੰਦੇ ਹਨ। ਉਨ੍ਹਾਂ ਨੇ ਇਸ ਦਰ ਤੋਂ ਸਭ ਕੁਝ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਦਰ ਤੋਂ ਬਿਨਾਂ ਬੰਦੇ ਦਾ ਕਿਤੇ ਵੀ ਗੁਜ਼ਾਰਾ ਨਹੀਂ ਹੈ।
ਨਵੀਂ ਫਿਲਮ ਸ਼ਰੁ ਕਰਨੀ ਹੋਵੇ ਜਾਂ ਫਿਰ ਕਿਸੇ ਫਿਲਮ ਦੀ ਰਿਲੀਜ ਹੋਵੇ, ਉਹ ਹਰ ਮੌਕੇ ਤੇ ਇੱਥੇ ਆਉਂਦੇ ਹਨ ਅਤੇ ਸਾਰਿਆਂ ਦੀ ਭਲਾਈ ਦੀ ਅਰਦਾਸ ਕਰਦੇ ਹਨ। ਅੱਜ ਵੀ ਉਨ੍ਹਾਂ ਨੇ ਇਥੇ ਆਕੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ ਹੈ।
ਆਪਣੇ ਫੈਨਜ਼ ਲਈ ਖਾਸ ਸੰਦੇਸ਼ ਦਿੰਦਿਆਂ ਦੇਵ ਖਰੋੜ ਨੇ ਕਿਹਾ ਕਿ ਉਹ ਆਪਣੇ ਫੈਨਜ਼ ਨੂੰ ਬਹੁਤ ਪਿਆਰ ਕਰਦੇ ਹਨ, ਇਸ ਲਈ ਉਨ੍ਹਾਂ ਦੇ ਫੈਨਜ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ।
ਦੇਵ ਖਰੋੜ ਇੰਨੀਂ ਦਿਨੀਂ ਆਪਣੀ ਅਪਕਮਿੰਗ ਫ਼ਿਲਮ `ਬਲੈਕੀਆ 2` ਕਾਰਨ ਕਾਫ਼ੀ ਚਰਚਾ ਵਿੱਚ ਹਨ।ਇਸ ਫ਼ਿਲਮ ਲਈ ਦੇਵ ਘੁੜਸਵਾਰੀ ਵੀ ਸਿੱਖ ਰਹੇ ਹਨ। ਦੇਵ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਕੈਪਸ਼ਨ `ਚ ਲਿਖਿਆ ਸੀ, "ਮੇਰਾ ਕੰਮ ਵੀ ਅਜੀਬ ਹੈ, ਭਾਵੇਂ ਤੁਸੀਂ ਕੋਈ ਚੀਜ਼ ਨਹੀਂ ਕਰਨਾ ਚਾਹੁੰਦੇ, ਤਾਂ ਵੀ ਉਹ ਤੁਹਾਨੂੰ ਸਿੱਖਣੀ ਪੈਂਦੀ ਹੈ।" ਅੱਗੇ ਖਰੌੜ ਨੇ ਘੋੜੇ ਦੀ ਇਮੋਜੀ ਬਣਾਈ। ਜਿਸ ਦਾ ਮਤਲਬ ਹੈ ਕਿ ਉਹ ਘੁੜਸਵਾਰੀ ਸਿੱਖ ਰਹੇ ਹਨ।