PHOTOS: ਪੰਜਾਬ ਦਾ ਘਿਓ, ਉੱਤਰਾਖੰਡ ਦੇ ਚਾਵਲ ਅਤੇ ਮਹਾਰਾਸ਼ਟਰ ਦਾ ਗੁੜ, ਪੀਐੱਮ ਮੋਦੀ ਨੇ ਜੋਅ ਅਤੇ ਜਿਲ ਬਾਈਡੇਨ ਨੂੰ ਦਿੱਤੇ ਸ਼ਾਨਦਾਰ ਤੋਹਫੇ, ਵੇਖੋ ਤਸਵੀਰਾਂ Punjabi news - TV9 Punjabi

PHOTOS: ਪੰਜਾਬ ਦਾ ਘਿਓ, ਉੱਤਰਾਖੰਡ ਦੇ ਚਾਵਲ ਅਤੇ ਮਹਾਰਾਸ਼ਟਰ ਦਾ ਗੁੜ, ਪੀਐੱਮ ਮੋਦੀ ਨੇ ਜੋਅ ਅਤੇ ਜਿਲ ਬਾਈਡੇਨ ਨੂੰ ਦਿੱਤੇ ਸ਼ਾਨਦਾਰ ਤੋਹਫੇ, ਵੇਖੋ ਤਸਵੀਰਾਂ

Updated On: 

22 Jun 2023 12:46 PM

ਅਮਰੀਕਾ ਦੇ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪ੍ਰਥਮ ਮਹਿਲਾ ਜਿਲ ਬਾਈਡੇਨ ਨੂੰ ਕਈ ਸ਼ਾਨਦਾਰ ਚੀਜ਼ਾਂ ਗਿਫਟ ਕੀਤੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਤੋਹਫ਼ਿਆਂ ਬਾਰੇ।

1 / 7ਅਮਰੀਕਾ ਦੌਰੇ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹਾਈਟ ਹਾਊਸ 'ਚ ਡਿਨਰ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਪ੍ਰਥਮ ਮਹਿਲਾ ਜਿਲ ਬਾਈਡੇਨ ਨੂੰ ਕਈ ਤੋਹਫੇ ਦਿੱਤੇ ਹਨ। ਆਓ ਜਾਣਦੇ ਹਾਂ ਇਨ੍ਹਾਂ ਤੋਹਫ਼ਿਆਂ ਵਿੱਚ ਕੀ-ਕੀ ਸ਼ਾਮਲ ਹਨ। (Photo Credit-PTI)

ਅਮਰੀਕਾ ਦੌਰੇ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹਾਈਟ ਹਾਊਸ 'ਚ ਡਿਨਰ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਪ੍ਰਥਮ ਮਹਿਲਾ ਜਿਲ ਬਾਈਡੇਨ ਨੂੰ ਕਈ ਤੋਹਫੇ ਦਿੱਤੇ ਹਨ। ਆਓ ਜਾਣਦੇ ਹਾਂ ਇਨ੍ਹਾਂ ਤੋਹਫ਼ਿਆਂ ਵਿੱਚ ਕੀ-ਕੀ ਸ਼ਾਮਲ ਹਨ। (Photo Credit-PTI)

2 / 7

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਦ ਟੇਨ ਪ੍ਰਿੰਸੀਪਲ ਉਪਨਿਸ਼ਦਸ ਨਾਮ ਦੀ ਕਿਤਾਬ ਦਾ ਪਹਿਲਾ ਐਡੀਸ਼ਨ ਗਿਫਟ ਕੀਤਾ ਹੈ। ਕਿਤਾਬ ਨੂੰ ਲੰਡਨ ਦੀ ਫੈਬਰ ਐਂਡ ਫੈਬਰ ਲਿਮਟਿਡ ਨੇ ਪ੍ਰਕਾਸ਼ਿਤ ਕੀਤਾ ਹੈ, ਜਦਕਿ ਯੂਨੀਵਰਸਿਟੀ ਪ੍ਰੈੱਸ ਗਲਾਸਗੋ ਨੇ ਇਸ ਨੂੰ ਛਾਪਿਆ ਹੈ। (Photo Credit-PTI)

3 / 7

ਰਾਸ਼ਟਰਪਤੀ ਜੋਅ ਬਾਈਡੇਨ ਨੂੰ ਚੰਦਨ ਦੀ ਲੱਕੜ ਦਾ ਬਣਿਆ ਇੱਕ ਵਿਸ਼ੇਸ਼ ਬਕਸਾ ਤੋਹਫ਼ੇ ਵਿੱਚ ਦਿੱਤਾ ਗਿਆ ਹੈ। ਇਹ ਜੈਪੁਰ ਦੇ ਇੱਕ ਮਾਸਟਰ ਕਾਰੀਗਰ ਦੁਆਰਾ ਹੱਥੀਂ ਬਣਾਇਆ ਗਿਆ ਹੈ। ਮੈਸੂਰ ਤੋਂ ਲਿਆਂਦੀ ਚੰਦਨ ਦੀ ਲੱਕੜ ਵਿੱਚ ਸੁੰਦਰ ਨੱਕਾਸ਼ੀ ਵੀ ਕੀਤੀ ਗਈ ਹੈ। (Photo Credit-PTI)

4 / 7

ਬਕਸੇ ਦੇ ਅੰਦਰ ਭਗਵਾਨ ਗਣੇਸ਼ ਦੀ ਮੂਰਤੀ ਹੈ, ਜਿਸ ਨੂੰ ਕੋਲਕਾਤਾ ਦੇ ਪੰਜਵੀਂ ਪੀੜ੍ਹੀ ਦੇ ਚਾਂਦੀ ਦੇ ਕਾਰੀਗਰਾਂ ਦੇ ਪਰਿਵਾਰ ਦੁਆਰਾ ਤਿਆਰ ਕੀਤਾ ਗਿਆ ਹੈ। ਬਕਸੇ ਵਿੱਚ ਇੱਕ ਚਾਂਦੀ ਦਾ ਦੀਆ ਵੀ ਹੈ, ਜਿਸ ਨੂੰ ਕਾਰੀਗਰਾਂ ਦੁਆਰਾ ਹੱਥੀਂ ਬਣਾਇਆ ਗਿਆ ਹੈ। (Photo Credit-PTI)

5 / 7

ਪੀਐਮ ਮੋਦੀ ਦੁਆਰਾ ਬਾਈਡੇਨ ਨੂੰ ਤੋਹਫੇ ਵਿੱਚ ਦਿੱਤੇ ਗਏ ਬਾਕਸ ਵਿੱਚ 10 ਦਾਨ ਦੀਆਂ ਛੋਟੀਆਂ ਡੱਬੀਆਂ ਹਨ। ਇਨ੍ਹਾਂ ਡੱਬਿਆਂ ਵਿੱਚ ਤਿਲ ਤੋਂ ਲੈ ਕੇ ਸੋਨੇ ਦੇ ਸਿੱਕੇ ਤੱਕ ਸ਼ਾਮਲ ਹਨ। ਇਹ ਬਾਈਡੇਨ ਨੂੰ ਧਾਰਮਿਕ ਵਿਸ਼ਵਾਸਾਂ ਦੇ ਆਧਾਰ 'ਤੇ ਤੋਹਫੇ ਵਜੋਂ ਦਿੱਤਾ ਗਿਆ ਹੈ। ਡੱਬੇ ਦੇ ਅੰਦਰਲੇ ਛੋਟੇ-ਛੋਟੇ ਡੱਬਿਆਂ ਵਿੱਚ ਪੰਜਾਬ ਦਾ ਘਿਓ, ਝਾਰਖੰਡ ਦਾ ਰੇਸ਼ਮ, ਉੱਤਰਾਖੰਡ ਦਾ ਚਾਵਲ ਅਤੇ ਮਹਾਰਾਸ਼ਟਰ ਦਾ ਗੁੜ ਵੀ ਸ਼ਾਮਲ ਹੈ। ਇਨ੍ਹਾਂ ਡੱਬਿਆਂ ਵਿੱਚ ਰੱਖ ਕੇ 99.5 ਫੀਸਦੀ ਸ਼ੁੱਧ ਚਾਂਦੀ ਦਾ ਸਿੱਕਾ ਅਤੇ ਗੁਜਰਾਤ ਦਾ ਨਮਕ ਵੀ ਤੋਹਫ਼ੇ ਵਿੱਚ ਦਿੱਤਾ ਗਿਆ ਹੈ। (Photo Credit-PTI)

6 / 7

ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੀ ਪ੍ਰਥਮ ਮਹਿਲਾ ਡਾਕਟਰ ਜਿਲ ਬਾਈਡੇਨ ਨੂੰ 7.5 ਕੈਰੇਟ ਦਾ ਹਰਾ ਹੀਰਾ ਤੋਹਫਾ ਦਿੱਤਾ ਹੈ। ਇਹ ਹੀਰਾ ਧਰਤੀ ਤੋਂ ਪੁੱਟੇ ਗਏ ਹੀਰਿਆਂ ਦੀਆਂ ਰਸਾਇਣਕ ਅਤੇ ਆਪਟੀਕਲ ਵਿਸ਼ੇਸ਼ਤਾਵਾਂ ਨੂੰ ਦਰਸਾਉਂਦਾ ਹੈ। (Photo Credit-PTI)

7 / 7

ਇਹ ਉਹ ਬਾਕਸ ਹੈ ਜਿਸ ਵਿੱਚ ਹਰੇ ਹੀਰੇ ਨੂੰ ਤੋਹਫ਼ੇ ਵਿੱਚ ਦਿੱਤਾ ਗਿਆ ਹੈ। ਇਸ ਨੂੰ ਕਾਰ-ਏ-ਕਲਮਦਾਨੀ ਕਿਹਾ ਜਾਂਦਾ ਹੈ। ਕਸ਼ਮੀਰ ਵਿੱਚ ਬਣਿਆ ਇਹ ਵਿਸ਼ੇਸ਼ ਬਕਸਾ ਪੇਪਰ ਮਾਚ ਅਤੇ ਨੱਕਾਸ਼ੀ ਨਾਲ ਬਣਾਇਆ ਗਿਆ ਹੈ। (Photo Credit-PTI)

Follow Us On