Marriage Season Style Tips: ਵਿਆਹ ਦੇ ਸੀਜ਼ਨ ਲਈ ਸ਼ਨਾਇਆ ਕਪੂਰ ਤੋਂ ਲਓ ਸਟਾਈਲ ਟਿਪਸ, ਹਰ ਲੁੱਕ ਲੱਗੇਗਾ ਪਰਫੈਕਟ - TV9 Punjabi

Marriage Season Style Tips: ਵਿਆਹ ਦੇ ਸੀਜ਼ਨ ਲਈ ਸ਼ਨਾਇਆ ਕਪੂਰ ਤੋਂ ਲਓ ਸਟਾਈਲ ਟਿਪਸ, ਹਰ ਲੁੱਕ ਲੱਗੇਗਾ ਪਰਫੈਕਟ

isha-sharma
Published: 

23 Sep 2023 17:28 PM

ਸੈਲੇਬਸ ਸਟਾਈਲ: ਸ਼ਨਾਇਆ ਕਪੂਰ ਐਥਨਿਕ ਤੋਂ ਲੈ ਕੇ ਇੰਡੀਅਨ Attire ਤੱਕ ਹਰ ਪਹਿਰਾਵੇ ਵਿੱਚ ਕਾਫੀ ਖੂਬਸੂਰਤ ਲੱਗਦੀ ਹੈ। ਤੁਸੀਂ ਵੀ ਵਿਆਹ ਦੇ ਸੀਜ਼ਨ ਲਈ ਸ਼ਨਾਇਆ ਦੇ ਸਟਾਇਲ ਨੂੰ ਕਰ ਸਕਦੇ ਹੋ ਫੋਲੋ।

1 / 5ਸ਼ਨਾਇਆ ਕਪੂਰ ਆਪਣੇ ਫੈਸ਼ਨ ਸੈਂਸ ਲਈ ਇੰਟਰਨੈੱਟ ਤੇ ਚਰਚਾ ਵਿਚ ਬਣੀ ਹੋਈ ਹੈ। ਅਦਾਕਾਰਾ ਇਹ ਵੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਆਪਣੇ ਲੁੱਕ ਨਾਲ ਕਿਵੇਂ ਇੰਪਰੈਸ ਕਰਨਾ ਹੁੰਦਾ ਹੈ। ਸ਼ਨਾਇਆ ਕਪੂਰ Gen Z ਲਈ ਕਿਸੇ ਫੈਸ਼ਨ ਆਈਕਨ ਤੋਂ ਘੱਟ ਨਹੀਂ ਹੈ। ਸ਼ਨਾਇਆ ਐਥਨਿਕ ਤੋਂ ਲੈ ਕੇ ਇੰਡੀਅਨ ਤੱਕ ਹਰ ਲੁੱਕ ਵਿੱਚ ਗਲੈਮਰਸ ਲੱਗਦੀ ਹੈ। ਤੁਸੀਂ ਵੀ ਵਿਆਹ ਵਾਲੇ ਸੀਜ਼ਨ ਲਈ ਇਹ ਲੁੱਕ ਕਰ ਸਕਦੇ ਹੋ ਕੈਰੀ। (Instagram-shanayakapoor02)

ਸ਼ਨਾਇਆ ਕਪੂਰ ਆਪਣੇ ਫੈਸ਼ਨ ਸੈਂਸ ਲਈ ਇੰਟਰਨੈੱਟ ਤੇ ਚਰਚਾ ਵਿਚ ਬਣੀ ਹੋਈ ਹੈ। ਅਦਾਕਾਰਾ ਇਹ ਵੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਆਪਣੇ ਲੁੱਕ ਨਾਲ ਕਿਵੇਂ ਇੰਪਰੈਸ ਕਰਨਾ ਹੁੰਦਾ ਹੈ। ਸ਼ਨਾਇਆ ਕਪੂਰ Gen Z ਲਈ ਕਿਸੇ ਫੈਸ਼ਨ ਆਈਕਨ ਤੋਂ ਘੱਟ ਨਹੀਂ ਹੈ। ਸ਼ਨਾਇਆ ਐਥਨਿਕ ਤੋਂ ਲੈ ਕੇ ਇੰਡੀਅਨ ਤੱਕ ਹਰ ਲੁੱਕ ਵਿੱਚ ਗਲੈਮਰਸ ਲੱਗਦੀ ਹੈ। ਤੁਸੀਂ ਵੀ ਵਿਆਹ ਵਾਲੇ ਸੀਜ਼ਨ ਲਈ ਇਹ ਲੁੱਕ ਕਰ ਸਕਦੇ ਹੋ ਕੈਰੀ। (Instagram-shanayakapoor02)

2 / 5ਸਲੀਵਲੇਸ ਕੁੜਤਾ,ਮੈਚਿੰਗ ਪੈਂਟ ਅਤੇ ਕਢਾਈ ਵਾਲਾ ਦੁਪੱਟਾ ਵੀ ਵਿਆਹ ਦੇ ਸੀਜ਼ਨ ਲਈ ਵਧੀਆ ਪਹਿਰਾਵਾ ਹੋ ਸਕਦਾ ਹੈ। ਸ਼ਨਾਇਆ ਦੇ ਸਲੇਟੀ ਰੰਗ ਦੇ ਕੁੜਤੇ ਵਿੱਚ ਪੀਲੀ ਕਢਾਈ ਦਾ ਕੰਮ ਲੁੱਕ ਨੂੰ ਕੰਪਲੀਟ ਕਰ ਰਿਹਾ ਹੈ। ਅਦਾਕਾਰਾ ਦਾ ਲਾਈਟ ਮੇਕਅੱਪ ਬਹੁਤ ਖੂਬਸੂਰਤ ਲੱਗ ਰਿਹਾ ਹੈ। (Instagram-shanayakapoor02)

ਸਲੀਵਲੇਸ ਕੁੜਤਾ,ਮੈਚਿੰਗ ਪੈਂਟ ਅਤੇ ਕਢਾਈ ਵਾਲਾ ਦੁਪੱਟਾ ਵੀ ਵਿਆਹ ਦੇ ਸੀਜ਼ਨ ਲਈ ਵਧੀਆ ਪਹਿਰਾਵਾ ਹੋ ਸਕਦਾ ਹੈ। ਸ਼ਨਾਇਆ ਦੇ ਸਲੇਟੀ ਰੰਗ ਦੇ ਕੁੜਤੇ ਵਿੱਚ ਪੀਲੀ ਕਢਾਈ ਦਾ ਕੰਮ ਲੁੱਕ ਨੂੰ ਕੰਪਲੀਟ ਕਰ ਰਿਹਾ ਹੈ। ਅਦਾਕਾਰਾ ਦਾ ਲਾਈਟ ਮੇਕਅੱਪ ਬਹੁਤ ਖੂਬਸੂਰਤ ਲੱਗ ਰਿਹਾ ਹੈ। (Instagram-shanayakapoor02)

3 / 5

ਸ਼ਨਾਇਆ ਲਾਈਟ ਗੁਲਾਬੀ ਲਹਿੰਗੇ ਵਿੱਚ ਬਹੁਤ ਹੀ ਸ਼ਾਨਦਾਰ ਲੱਗ ਰਹੀ ਹੈ। ਉਸਦਾ ਲੋਟਸ ਲਹਿੰਗਾ ਕੱਚੇ ਰੇਸ਼ਮ ਤੋਂ ਬਣਾਇਆ ਗਿਆ ਹੈ। ਹੈਵੀ ਲਹਿੰਗੇ ਦੇ ਨਾਲ ਕਢਾਈ ਵਾਲਾ ਦੁਪੱਟਾ ਲੁੱਕ ਨੂੰ ਪੂਰਾ ਕਰ ਰਿਹਾ ਹੈ। (Instagram-shanayakapoor02)

4 / 5

ਸ਼ਨਾਇਆ ਕਪੂਰ ਸਫੈਦ ਸ਼ਿਅਰ ਸਾੜ੍ਹੀ ਵਿੱਚ ਕਾਫੀ ਖੂਬਸੂਰਤ ਅਪਸਰਾ ਲੱਗ ਰਹੀ ਹੈ। ਨੈਕਲਾਈਨ ਤੇ ਸੀਕੁਇਨ ਦਾ ਕੰਮ ਕੀਤਾ ਗਿਆ ਹੈ। ਸ਼ਨਾਇਆ ਨੇ ਸਾੜ੍ਹੀ ਨਾਲ ਮੈਚ ਮੋਤੀ ਅਤੇ ਕ੍ਰਿਸਟਲ ਨੇਕਲੈਸ ਕੈਰੀ ਕੀਤਾ ਹੈ। (Instagram-shanayakapoor02)

5 / 5

ਸ਼ਨਾਇਆ ਕਪੂਰ ਲਾਲ ਸਾੜੀ ਵਿੱਚ ਬੇਹੱਦ ਗਲੈਮਰਸ ਲੱਗ ਰਹੀ ਹੈ। ਸ਼ਨਾਇਆ ਨੇ ਫੁੱਲ ਸਲੀਵ ਬੈਕਲੈੱਸ ਬਲਾਊਜ਼ ਪਾਇਆ ਹੈ। ਲਾਈਟ ਮੇਕਅੱਪ ਅਤੇ ਸਲੀਕ ਹੇਅਰ ਸਟਾਈਲ ਨੇ ਲੁੱਕ ਨੂੰ ਚਾਰ-ਚੰਨ ਲਗਾਏ। (Instagram-shanayakapoor02)

Follow Us On