15 Aug 2023 10:18 AM
ਦੇਸ਼ 77 ਵਾਂ ਅਜ਼ਾਦੀ ਦਾ ਦਿਹਾੜ ਮਨਾ ਰਿਹਾ ਹੈ। ਸੁਤੰਤਰਤਾ ਦਿਹਾੜੇ ਮੌਕੇ ਪੰਜਾਬ ਸਰਕਾਰ ਦਾ ਸੂਬਾ ਪੱਧਰੀ ਪ੍ਰੋਗਰਾਮ ਪਟਿਆਲਾ ਵਿੱਚ ਪ੍ਰਬੰਧਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਰੰਗਾ ਲਹਿਰਾਇਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਤਿਰੰਗਾ ਲਹਿਰਾਉਣ ਤੋਂ ਬਾਅਦ ਦੇਸ਼ ਪ੍ਰਤੀ ਸਨਮਾਨ ਪ੍ਰਗਟ ਕਰਦਿਆਂ ਤਿਰੰਗੇ ਨੂੰ ਸਲਾਮ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਜ਼ਾਦੀ ਕੋਈ ਸੌਖੀ ਨਹੀਂ ਮਿਲੀ। ਇਸ ਲਈ ਬਹੁਤ ਕੁਰਬਾਣੀਆਂ ਦਿੱਤੀਆਂ। ਜਿਸ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਹੈ।
ਤਿਰੰਗਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗਾਨ ਗਾਇਆ ਗਿਆ। ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਮੌਜੂਦ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਪਰੇਡ ਦੀ ਸਲਾਮੀ ਲਈ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਪ੍ਰਤੀ ਸਨਮਾਨ ਪ੍ਰਗਟ ਕੀਤਾ।
ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਚਿੱਟੇ ਖਿਲਾਫ ਵੱਡੀ ਪਲਾਨਿੰਗ ਨਾਲ ਲੜਾਈ ਲੜਾਂਗੇ। ਚਿੱਟੇ ਦੇ ਨਸ਼ੇੜਿਆਂ ਨੂੰ ਇਲਾਜ ਦੇਵਾਂਗੇ। ਸਾਡੀ ਸਰਕਾਰ ਚਿੱਟਾ ਵੇਚਣ ਵਾਲਿਆਂ ‘ਤੇ ਹੁਣ ਜ਼ਬਰਦਸਤ ਐਕਸ਼ਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ‘ਤੇ ਲੱਗਿਆ ਚਿੱਟੇ ਦਾ ਕੰਲਕ ਧੋ ਦੇਵਾਂਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਰੱਪਸ਼ਨ ਫ੍ਰੀ ਪੰਜਾਬ ਦੀ ਨੀਂਹ ਰੱਖੀ ਹੈ। ਬਾਕੀ ਸਰਕਾਰਾਂ ਸਿਰਫ 6 ਮਹੀਨੇ ਕੰਮ ਕਰਦਿਆਂ ਹਨ। ਸੂਬੇ ਦੇ ਲੋਕਾਂ ਨੂੰ 4 ਸਾਲ ਲੁੱਟ ਕੇ 6 ਮਹੀਨੇ ਕੰਮ ਕਰਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ। ਸੀਐਮ ਮਾਨ ਨੇ ਕਿਹਾ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਅੰਗਰੇਜ਼ਾਂ ਨਾਲ ਸਨ। ਮੁਗਲਾਂ ਵੇਲੇ, ਮੁਗਲਾਂ ਨਾਲ ਤੇ ਹੁਣ ਬੀਜੇਪੀ ਦੇ ਨਾਲ ਹਨ। ਹੁਣ ਮਾਹਾਰਾਜਿਆਂ ਵਾਲਾ ਸਮਾਂ ਨਿਕਲ ਗਿਆ