15 Aug 2023 09:06 AM
ਪਟਿਆਲਾ ਵਿੱਚ ਸੁਤੰਤਰਤਾ ਦਿਵਸ ਦੇ ਪਵਿੱਤਰ ਤਿਊਹਾਰ ਨੂੰ ਮਣਾਉਣ ਦੀਆਂ ਤਿਆਰੀਆਂ ਮੁਕੰਮਲ ਹਨ
ਸਟੇਜ ਸੱਜ ਚੁੱਕਾ ਹੈ, ਮੁੱਖ ਮੰਤਰੀ ਥੋੜੀ ਹੀ ਦੇਰ ਬਾਅਦ ਇੱਥੇ ਤਿਰੰਗਾ ਲਹਿਰਾਉਣਗੇ
ਇਸ ਤੋਂ ਪਹਿਲਾਂ ਕੁਝ ਲੋਕਾਂ ਨੇ ਤਿਰੰਗਾ ਲਹਿਰਾ ਕੇ ਰਾਸ਼ਟਰੀ ਗਾਨ ਗਾਇਆ। ਲੋਕਾਂ ਨੇ ਤਿਰੰਗੇ ਦੇ ਰੰਗ ਦੇ ਗੁੱਬਾਰੇ ਹਵਾ ਵਿੱਚ ਛੱਡ ਕੇ ਦੇਸ਼ ਭਗਤੀ ਦਾ ਇਜ਼ਹਾਰ ਕੀਤਾ।
ਪਟਿਆਲਾ ਵਿੱਚ ਸੁਰੱਖਿਆ ਦੀ ਪੁਖ਼ਤਾ ਵਿਵਸਥਾ ਕੀਤੀ ਗਈ ਹੈ। ਚੱਪੇ-ਚੱਪੇ ਤੇ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਹਨ।
ਪੁਰਸ਼ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਮਹਿਲਾ ਜਵਾਨਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ।
ਅਟਾਰੀ ਬਾਰਡਰ ਤੇ ਵੀ ਦ੍ਰਿਸ਼ ਬਹੁਤ ਹੀ ਮਨਮੋਹਕ ਨਜ਼ਰ ਆ ਰਿਹਾ ਹੈ। ਬੀਐੱਸਐੱਫ ਦੇ ਜਵਾਨ ਪੂਰੀ ਤਰ੍ਹਾਂ ਨਾਲ ਆਜ਼ਾਦੀ ਦੇ ਰੰਗ ਵਿੱਚ ਰੰਗੇ ਹੋਏ ਹਨ।
ਬੀਐੱਸਐੱਫ ਦੇ ਜਵਾਨ ਫੁੱਲ ਡਰੈੱਸ ਵਿੱਚ ਅਟਾਰੀ ਬਾਰਡਰ ਤੇ ਮੁਸਤੈਦ ਹਨ ਅਤੇ ਬੜੇ ਹੀ ਉਤਸ਼ਾਹ ਨਾਲ ਆਜ਼ਾਦੀ ਦਿਹਾੜੇ ਦਾ ਤਿਊਹਾਰ ਮਣਾ ਰਹੇ ਹਨ।
ਬੀਐੱਸਐੱਫ ਦਾ ਬੈਂਡ ਆਪਣੀ ਖੂਬਸੂਰਤ ਪੇਸ਼ਕਾਰੀ ਨਾਲ ਇਸ ਪਵਿੱਤਰ ਦਿਨ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ। ਇਸ ਬੈਂਡ ਦੀਆਂ ਮਧੂਰ ਧੁੰਨਾਂ ਹਵਾ ਵਿੱਚ ਫੈਲ ਕੇ ਮੁਲਕ ਦੀ ਆਜ਼ਾਦ ਫਿਜ਼ਾ ਵਿੱਚ ਘੁੱਲ ਰਹੀਆਂ ਹਨ।