ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਦਿਵਸ, ਪਟਿਆਲਾ ਦੇ ਗੁਰੂਆਰਾ ਮੋਤੀ ਬਾਗ ਸਾਹਿਬ 'ਚ ਵੇਖਣ ਨੂੰ ਮਿਲੀ ਰੌਣਕਾਂ Punjabi news - TV9 Punjabi

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਦਿਵਸ, ਪਟਿਆਲਾ ਦੇ ਗੁਰੂਆਰਾ ਮੋਤੀ ਬਾਗ ਸਾਹਿਬ ‘ਚ ਵੇਖਣ ਨੂੰ ਮਿਲੀ ਰੌਣਕਾਂ

Updated On: 

03 Oct 2023 17:08 PM

ਪਟਿਆਲਾ ਸ਼ਹਿਰ ਦੇ ਇਤਿਹਾਸਿਕ ਗੁਰੂਦਆਰਾ ਮੋਤੀ ਬਾਗ ਸਾਹਿਬ ਵਿਖੇ ਰੰਗ ਰੋਸ਼ਨੀ ਦੀ ਸਜਾਵਟ ਕੀਤੀ ਗਈ ਹੈ। ਤਸਵੀਰਾਂ ਵਿੱਚ ਵੇਖੋ ਮਨਮੋਹਕ ਦ੍ਰਿਸ਼।

1 / 5ਪਟਿਆਲਾ

ਪਟਿਆਲਾ ਸ਼ਹਿਰ ਦੇ ਇਤਿਹਾਸਿਕ ਗੁਰੂਦਆਰਾ ਮੋਤੀ ਬਾਗ ਸਾਹਿਬ ਵਿਖੇ 9ਵੇਂ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਦਿਵਸ ਮਨਾਇਆ ਜਾ ਰਿਹਾ ਹੈ।

2 / 5

ਇਸ ਮੌਕੇ ਗੁਰੂਦਵਾਰਾ ਸਾਹਿਬ ਵਿੱਚ ਰੰਗ ਰੋਸ਼ਨੀ ਦੀ ਸਜਾਵਟ ਕੀਤੀ ਗਈ ਹੈ। ਇਹ ਕਾਫੀ ਮਨਮੋਹਕ ਦ੍ਰਿਸ਼ ਹੈ। ਤਸਵੀਰਾਂ ਵਿੱਚ ਵੇਖੋ ਵੱਖ-ਵੱਖ ਰੰਗਾਂ ਦੀਆਂ ਰੋਸ਼ਨੀਆਂ ਵਿੱਚ ਗੁਰੂਦਆਰਾ ਸਾਹਿਬ ਕਿਵੇਂ ਜਗਮਗਾ ਰਿਹਾ ਹੈ।

3 / 5

ਦੱਸ ਦੇਈਏ ਕਿ ਮੁਗਲ ਬਾਦਸ਼ਾਹ ਔਰੰਗਜੇਬ ਨੂੰ ਮਿਲਣ ਲਈ ਦਿੱਲੀ ਜਾਣ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਦੇ ਦਿਨ ਹੀ ਪਟਿਆਲਾ ਵਿੱਚ ਪਧਾਰੇ ਸਨ।

4 / 5

ਗੁਰੂ ਸਾਹਿਬ ਨੇ ਥੋੜਾ ਸਮਾਂ ਪਟਿਆਲਾ ਦੇ ਮੋਤੀ ਰਾਮ ਨਾਂਅ ਦੇ ਸੇਵਕ ਦੇ ਬਾਗ 'ਚ ਆਰਾਮ ਕੀਤਾ ਸੀ। ਜਿੱਥੇ ਕਿ ਅੱਜ ਗੁਰੂਦਵਾਰਾ ਮੋਤੀ ਬਾਗ ਸਾਹਿਬ ਸੁਸ਼ੋਭਿਤ ਹੈ।

5 / 5

ਇਸ ਕਾਰਨ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਦਿਵਸ ਪਟਿਆਲਾ ਦੇ ਗੁਰੂਆਰਾ ਮੋਤੀ ਬਾਗ ਸਾਹਿਬ ਵਿੱਚ ਇੱਕ ਉਤਸਵ ਦੀ ਤਰ੍ਹਾਂ ਮਨਾਇਆ ਜਾਂਦਾ ਹੈ।

Follow Us On
Exit mobile version