TV Actress: ਦਿਸ਼ਾ ਪਰਮਾਰ ਤੋਂ ਲੈ ਕੇ ਗੌਹਰ ਖਾਨ ਤੱਕ, ਇਨ੍ਹਾਂ ਅਭਿਨੇਤਰੀਆਂ ਨੇ ਕੀਤਾ ਪ੍ਰੈਗਨੈਂਸੀ 'ਚ ਵੀ ਕੰਮ Punjabi news - TV9 Punjabi

PHOTOS: ਦਿਸ਼ਾ ਪਰਮਾਰ ਤੋਂ ਲੈ ਕੇ ਗੌਹਰ ਖਾਨ ਤੱਕ, ਇਨ੍ਹਾਂ ਅਭਿਨੇਤਰੀਆਂ ਨੇ ਕੀਤਾ ਪ੍ਰੈਗਨੈਂਸੀ ‘ਚ ਵੀ ਕੰਮ

Updated On: 

01 Jun 2023 12:49 PM

TV Actresses Worked In Pregnancy:ਅਕਸਰ ਐਕਟ੍ਰੈਸੇਸ ਆਪਣੀ ਪ੍ਰੈਗਨੈਂਸੀ ਐਕਸਪੀਰੀਅੰਸ ਸ਼ੇਅਰ ਕਰਦੀਆਂ ਰਹਿੰਦੀਆਂ ਹਨ। ਆਪਣੇ ਤਜਰਬਿਆਂ ਨਾਲ ਐਕਟ੍ਰੈਸੇਸ ਕਈ ਔਰਤਾਂ ਨੂੰ ਪ੍ਰੇਰਿਤਵੀ ਕਰਦੀਆਂ ਹਨ। ਕਈ ਟੀਵੀ ਐਕਟ੍ਰੈਸੇਸ ਹਨ ਜਿਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਵੀ ਕਾਫੀ ਕੰਮ ਕੀਤਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਪ੍ਰੈਗਨੈਂਸੀ ਦੌਰਾਨ ਕੰਮ ਕਰਨਾ ਕਰਦੇ ਰਹਿਣਾ ਹੀ ਬਿਹਤਰ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਐਕਟ੍ਰੈਸੇਸ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਕੰਮ ਕੀਤਾ।

1 / 5ਟੀਵੀ

ਟੀਵੀ ਅਦਾਕਾਰਾ ਦਿਸ਼ਾ ਪਰਮਾਰ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਉਨ੍ਹਾਂ ਨੇ ਹਾਲ ਹੀ 'ਚ ਮਾਂ ਬਣਨ ਦੀ ਖਬਰ ਸਾਰਿਆਂ ਨਾਲ ਸਾਂਝੀ ਕੀਤੀ ਹੈ। ਪਰ ਪ੍ਰੈਗਨੈਂਸੀ 'ਚ ਵੀ ਦਿਸ਼ਾ ਲਗਾਤਾਰ ਕੰਮ ਕਰ ਰਹੀ ਹੈ। ਉਹ ਨਵੇਂ ਸ਼ੋਅ 'ਬੜੇ ਅੱਛੇ ਲਗਤੇ ਹੈਂ 3' ਦੀ ਸ਼ੂਟਿੰਗ ਕਰ ਰਹੀ ਹੈ। (Pic Credit : Disha Parmar/Insta)

2 / 5

ਗੌਹਰ ਖਾਨ ਨੇ ਹਾਲ ਹੀ 'ਚ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਗੌਹਰ ਨੇ ਪਿਛਲੇ ਸਾਲ ਦਸੰਬਰ 'ਚ ਆਪਣੀ ਪ੍ਰੈਗਨੈਂਸੀ ਦੀ ਖਬਰ ਸਾਰਿਆਂ ਨਾਲ ਸਾਂਝੀ ਕੀਤੀ ਸੀ। ਗਰਭ ਅਵਸਥਾ ਦੌਰਾਨ ਵੀ, ਗੌਹਰ ਨੇ ਆਪਣੇ OTT ਪ੍ਰੋਜੈਕਟਾਂ 'ਤੇ ਕੰਮ ਕਰਨਾ ਜਾਰੀ ਰੱਖਿਆ। ਉਹ ਆਪਣੀ ਪ੍ਰੈਗਨੈਂਸੀ ਦੌਰਾਨ ਐਵਾਰਡ ਸ਼ੋਅ ਦੀ ਮੇਜ਼ਬਾਨੀ ਕਰਦੀ ਵੀ ਨਜ਼ਰ ਆਈ ਸੀ। (Pic Credit: Gauahar Khan/Insta)

3 / 5

ਕਾਮੇਡੀਅਨ ਭਾਰਤੀ ਸਿੰਘ ਦੀ ਪ੍ਰੈਗਨੈਂਸੀ ਕਿਸੇ ਤੋਂ ਲੁਕੀ ਨਹੀਂ ਹੈ। ਉਨ੍ਹਾਂ ਨੇ ਮਾਂ ਬਣਨ ਦੇ ਆਖਰੀ ਪਲਾਂ ਤੱਕ ਵੀ ਕੰਮ ਕੀਤਾ ਹੈ। ਲਾਫਟਰ ਕੁਈਨ ਪ੍ਰੈਗਨੈਂਸੀ ਦੌਰਾਨ ਲਗਾਤਾਰ ਰਿਐਲਿਟੀ ਸ਼ੋਅ ਹੋਸਟ ਕਰਦੀ ਨਜ਼ਰ ਆਈ ਸੀ। ਇਸ ਦੇ ਨਾਲ ਹੀ ਮਾਂ ਬਣਨ ਦੇ 2 ਹਫਤੇ ਬਾਅਦ ਹੀ ਉਹ ਕੰਮ 'ਤੇ ਵੀ ਵਾਪਸ ਆ ਗਈ। (Pic Credit: Bharti Singh/Insta)

4 / 5

'ਦੀਆ ਔਰ ਬਾਤੀ ਹਮ' ਦੀ ਮੀਨਾ ਯਾਨੀ ਕਨਿਕਾ ਮਹੇਸ਼ਵਰੀ ਨੇ ਗਰਭਵਤੀ ਹੋਣ ਤੋਂ ਬਾਅਦ ਵੀ ਲਗਾਤਾਰ ਸ਼ੂਟਿੰਗ ਜਾਰੀ ਰੱਖੀ। ਸ਼ੋਅ 'ਚ ਉਨ੍ਹਾਂ ਦੇ ਮਾਂ ਬਣਨ ਦਾ ਸੀਕਵੈਂਸ ਵੀ ਚੱਲ ਰਿਹਾ ਸੀ। ਕਨਿਕਾ ਮਹੇਸ਼ਵਰੀ ਮਾਂ ਬਣਨ ਤੋਂ ਬਾਅਦ ਜਲਦੀ ਹੀ ਸ਼ੋਅ ਵਿੱਚ ਵਾਪਸ ਵੀ ਆ ਗਈ ਸੀ। (Pic Credit: Kanika Maheshwari/Insta)

5 / 5

ਟੀਵੀ ਅਦਾਕਾਰਾ ਪੂਜਾ ਬੈਨਰਜੀ ਨੂੰ ਦੇਖ ਕੇ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਉਹ ਇੱਕ ਬੱਚੇ ਦੀ ਮਾਂ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ਸ਼ੋਅ ਬੜੇ ਅੱਛੇ ਲਗਤੇ ਹੈਂ 2 ਬੰਦ ਹੋ ਗਿਆ ਹੈ। ਪੂਜਾ ਨੇ ਇਸ ਸ਼ੋਅ ਤੋਂ ਵਾਪਸੀ ਕੀਤੀ ਸੀ। ਅਭਿਨੇਤਰੀ ਮਾਂ ਬਣਨ ਦੇ ਥਰਡ ਟ੍ਰਾਈਮੈਸਟਰ ਤੱਕ ਕੰਮ ਕਰਦੀ ਰਹੀ। (Pic Credit: Pooja Banerjii/Insta)

Follow Us On
Tag :
Related Gallery
Navjot Singh Sidhu Family Tree : ਕ੍ਰਿਕੇਟ ਦੇ ਮੈਦਾਨ ਤੋਂ ਸਿਆਸੀ ਅਖਾੜੇ ਤੱਕ, ਸਿੱਧੂ ਨੇ ਹਰ ਪਾਸੇ ਮਾਰੀਆਂ ਮੱਲਾਂ, ਮਿਲੋ ਪਰਿਵਾਰ ਨਾਲ
Arvind Kejriwal Family Tree: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਵਿੱਚ ਹੋਰ ਕੌਣ ਅਧਿਕਾਰੀ, ਮਿਲੋ IIT ਫੈਮਲੀ ਨਾਲ
ਪੀਐੱਮ ਮੋਦੀ ਨੂੰ ਮਿਲ ਰਿਹਾ ਸਿੱਖ ਭਾਈਚਾਰੇ ਦਾ ਸਾਥ, ਨੌਜਵਾਨਾਂ ਨੇ ਕੱਢੀ #SikhsWithModi ਬਾਈਕ ਰੈਲੀ
PM Modi in Patna Sahib: ਪੀਐਮ ਮੋਦੀ ਨੇ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ, ਬਣਾਈ ਦਾਲ ਵੇਲੀਆਂ ਰੋਟੀਆਂ ਤੇ ਵਰਤਾਇਆ ਲੰਗਰ
Happy Mother’s Day Wishes: ਕੌਮਾਂਤਰੀ ਮਾਂ ਦਿਵਸ ‘ਤੇ ਦੁਨਿਆ ਭਰ ਦਿਆਂ ਮਾਵਾਂ ਨੂੰ ਸਲਾਮ, ਦੇਖੋ ਸੈਲੀਬ੍ਰੇਟੀਜ ਅਤੇ ਸਿਆਸਤਦਾਨਾਂ ਨੇ ਕਿਵੇਂ ਕੀਤਾ ਆਪਣੀ ਮਾਵਾਂ ਅਤੇ ਪਤਨੀਆਂ ਨੂੰ Wish
ਟੀਮ ਹਾਰੀ ਤਾਂ 600 ਕਰੋੜ ਦੀ ਕਮਾਉਣ ਵਾਲੇ ਖਿਡਾਰੀ ਨੇ ਤੋੜਿਆ ਰਿਸ਼ਤਾ, ਹੁਣ ਫਾਈਨਲ ਵਿੱਚ ਪਹੁੰਚਣ ਵਾਲੇ ਕਲੱਬ ਨਾਲ ਜੋੜੇਗਾ ਰਿਸ਼ਤਾ!
Exit mobile version