ਸੁਪ੍ਰਿਆ ਸੁਲੇ ਦੀ ਧੀ ਦੀ ਰਿਸੈਪਸ਼ਨ ਪਾਰਟੀ 'ਚ ਪਹੁੰਚੇ ਅਮਿਤ ਸ਼ਾਹ, ਰਾਹੁਲ ਗਾਂਧੀ ਸਮੇਤ ਕਈ ਦਿੱਗਜ, ਦੇਖੋ ਤਸਵੀਰਾਂ | Many dignitaries including Amit Shah, Rahul Gandhi arrived at the reception party of Supriya Sule's daughter, see pictures know in Punjabi - TV9 Punjabi

ਸੁਪ੍ਰਿਆ ਸੁਲੇ ਦੀ ਧੀ ਦੀ ਰਿਸੈਪਸ਼ਨ ਪਾਰਟੀ ‘ਚ ਪਹੁੰਚੇ ਅਮਿਤ ਸ਼ਾਹ, ਰਾਹੁਲ ਗਾਂਧੀ ਸਮੇਤ ਕਈ ਦਿੱਗਜ, ਦੇਖੋ ਤਸਵੀਰਾਂ

Updated On: 

11 Aug 2026 19:15 PM IST

Supriya Sule: ਸੁਪ੍ਰਿਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਅਮਿਤ ਸ਼ਾਹ ਦੇ ਨਾਲ-ਨਾਲ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੀ ਸ਼ਾਮਲ ਹੋਏ। ਇਸ ਦੌਰਾਨ ਸ਼ਰਦ ਪਵਾਰ ਨੇ ਸਾਰਿਆਂ ਦਾ ਬੜੇ ਹੀ ਆਤਮਿਕ ਭਾਵ ਨਾਲ ਸਵਾਗਤ ਕੀਤਾ।

1 / 5ਸ਼ਰਦ ਪਵਾਰ ਦੀ ਦੋਹਤੀ ਅਤੇ ਸੁਪ੍ਰਿਆ ਸੁਲੇ ਦੀ ਧੀ ਰੇਵਤੀ ਸੁਲੇ ਦੇ ਰਿਸੈਪਸ਼ਨ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਏ। ਉਨ੍ਹਾਂ ਨੇ ਰੇਵਤੀ ਅਤੇ ਉਦਯੋਗਪਤੀ ਸਾਰੰਗ ਲਖਾਨੀ ਨੂੰ ਆਸ਼ੀਰਵਾਦ ਦਿੱਤਾ।

ਸ਼ਰਦ ਪਵਾਰ ਦੀ ਦੋਹਤੀ ਅਤੇ ਸੁਪ੍ਰਿਆ ਸੁਲੇ ਦੀ ਧੀ ਰੇਵਤੀ ਸੁਲੇ ਦੇ ਰਿਸੈਪਸ਼ਨ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਏ। ਉਨ੍ਹਾਂ ਨੇ ਰੇਵਤੀ ਅਤੇ ਉਦਯੋਗਪਤੀ ਸਾਰੰਗ ਲਖਾਨੀ ਨੂੰ ਆਸ਼ੀਰਵਾਦ ਦਿੱਤਾ।

2 / 5

ਰਿਸੈਪਸ਼ਨ ਪਾਰਟੀ ਵਿੱਚ ਸ਼ਰਦ ਪਵਾਰ ਸਾਰੇ ਨੇਤਾਵਾਂ ਦਾ ਸਵਾਗਤ ਕਰਦੇ ਨਜ਼ਰ ਆਏ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸ਼ਰਦ ਪਵਾਰ ਨੇ ਕਾਫ਼ੀ ਦੇਰ ਤੱਕ ਆਪਸ ਵਿੱਚ ਗੱਲਬਾਤ ਵੀ ਕੀਤੀ।

3 / 5

ਦਿੱਲੀ ਵਿੱਚ ਸੁਪ੍ਰਿਆ ਸੁਲੇ ਦੀ ਧੀ ਰੇਵਤੀ ਸੁਲੇ ਦੀ ਰਿਸੈਪਸ਼ਨ ਪਾਰਟੀ ਵਿੱਚ ਕਾਂਗਰਸ ਦੇ ਕਈ ਵੱਡੇ ਨੇਤਾ ਸ਼ਾਮਲ ਹੋਏ। ਇਸ ਪਾਰਟੀ ਵਿੱਚ ਰਾਹੁਲ ਗਾਂਧੀ ਨੇ ਆਪਣੀ ਮਾਂ ਸੋਨੀਆ ਗਾਂਧੀ ਨਾਲ ਸਟੇਜ 'ਤੇ ਫੋਟੋ ਵੀ ਖਿਚਵਾਈ।

4 / 5

ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵੀ ਸੁਪ੍ਰਿਆ ਸੁਲੇ ਦੀ ਧੀ ਦੀ ਰਿਸੈਪਸ਼ਨ ਪਾਰਟੀ ਵਿੱਚ ਪਹੁੰਚੀ। ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਆਪਣੀ ਮਾਂ ਸੋਨੀਆ ਗਾਂਧੀ ਨਾਲ ਫੋਟੋ ਖਿਚਵਾਈ।

5 / 5

ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਵੀ ਸੁਪ੍ਰਿਆ ਸੁਲੇ ਦੀ ਧੀ ਰੇਵਤੀ ਸੁਲੇ ਦੀ ਰਿਸੈਪਸ਼ਨ ਪਾਰਟੀ ਵਿੱਚ ਸ਼ਿਰਕਤ ਕੀਤੀ। ਉਹ ਸ਼ਰਦ ਪਵਾਰ ਦੇ ਕੋਲ ਬੈਠੀ ਹੋਈ ਨਜ਼ਰ ਆਈ।

Loading...
Unable to load recommendations.
Follow Us
Tag :