Saree Fashion: ਮੁੜ ਸ਼ਿਫੋਨ ਸਾੜੀਆਂ ਦਾ ਆਇਆ ਟ੍ਰੈਂਡ, ਹਰ ਜਗ੍ਹਾ ਲਈ ਹੈ ਪਰਫੈਕਟ Punjabi news - TV9 Punjabi

Saree Fashion: ਮੁੜ ਸ਼ਿਫੋਨ ਸਾੜੀਆਂ ਦਾ ਆਇਆ ਟ੍ਰੈਂਡ, ਹਰ ਜਗ੍ਹਾ ਲਈ ਹੈ ਪਰਫੈਕਟ

Published: 

11 Aug 2024 11:18 AM

Chiffon Saree Looks: ਜੇਕਰ ਤੁਸੀਂ ਰੱਖੜੀ 'ਤੇ ਮਹਿੰਗੀ ਹੈਵੀ ਸਾੜ੍ਹੀ ਨਹੀਂ ਪਹਿਨਣਾ ਚਾਹੁੰਦੇ ਤਾਂ ਤੁਸੀਂ ਆਪਣੇ ਲਈ ਹਲਕੀ ਸ਼ਿਫੋਨ ਸਾੜ੍ਹੀ ਖਰੀਦ ਸਕਦੇ ਹੋ। ਇਸ ਦੇ ਲਈ ਤੁਸੀਂ ਬਾਲੀਵੁੱਡ ਅਭਿਨੇਤਰੀਆਂ ਦੇ ਕੁਝ ਲੁੱਕ ਤੋਂ Ideas ਲੈ ਸਕਦੇ ਹੋ। ਆਓ ਅਸੀਂ ਤੁਹਾਨੂੰ ਉਨ੍ਹਾਂ ਦੇ ਲੁੱਕਸ ਦਿਖਾਉਂਦੇ ਹਾਂ।

1 / 5 Chiffon Saree Looks: ਸਾੜ੍ਹੀ ਦਾ ਦੌਰ ਹੁੰਦਾ ਸੀ। ਜਿਵੇਂ-ਜਿਵੇਂ ਫੈਸ਼ਨ ਬਦਲਦਾ ਹੈ, ਬਹੁਤ ਸਾਰੇ ਹੋਰ ਪਹਿਰਾਵੇ ਰੁਝਾਨ ਵਿੱਚ ਆ ਰਹੇ ਹਨ। ਪਰ ਕਹਿੰਦੇ ਹਨ ਨਾ ਕਿ ਓਲਡ ਇਜ਼ ਗੋਲਡ - ਇਹੀ ਗੱਲ ਸਾੜੀਆਂ 'ਤੇ ਵੀ ਲਾਗੂ ਹੁੰਦੀ ਹੈ। ਅੱਜ ਕੱਲ੍ਹ ਇੰਡੋ-ਵੈਸਟਰਨ ਸਾੜੀਆਂ ਦਾ ਦੌਰ ਹੈ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਸਦੇ ਲਈ ਤੁਸੀਂ ਸ਼ਿਫੋਨ ਸਾੜੀ ਪਹਿਨ ਸਕਦੇ ਹੋ।

Chiffon Saree Looks: ਸਾੜ੍ਹੀ ਦਾ ਦੌਰ ਹੁੰਦਾ ਸੀ। ਜਿਵੇਂ-ਜਿਵੇਂ ਫੈਸ਼ਨ ਬਦਲਦਾ ਹੈ, ਬਹੁਤ ਸਾਰੇ ਹੋਰ ਪਹਿਰਾਵੇ ਰੁਝਾਨ ਵਿੱਚ ਆ ਰਹੇ ਹਨ। ਪਰ ਕਹਿੰਦੇ ਹਨ ਨਾ ਕਿ ਓਲਡ ਇਜ਼ ਗੋਲਡ - ਇਹੀ ਗੱਲ ਸਾੜੀਆਂ 'ਤੇ ਵੀ ਲਾਗੂ ਹੁੰਦੀ ਹੈ। ਅੱਜ ਕੱਲ੍ਹ ਇੰਡੋ-ਵੈਸਟਰਨ ਸਾੜੀਆਂ ਦਾ ਦੌਰ ਹੈ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਸਦੇ ਲਈ ਤੁਸੀਂ ਸ਼ਿਫੋਨ ਸਾੜੀ ਪਹਿਨ ਸਕਦੇ ਹੋ।

2 / 5

ਅਦਿਤੀ ਰਾਓ ਹੈਦਰੀ ਨੇ ਲਾਲ ਰੰਗ ਦੀ ਸਾੜੀ ਪਾਈ ਹੈ, ਜੋ ਪੂਰੀ ਤਰ੍ਹਾਂ ਸ਼ਿਫੋਨ ਫੈਬਰਿਕ ਦੀ ਬਣੀ ਹੋਈ ਹੈ। ਸਾੜ੍ਹੀ ਦੇ ਬਾਰਡਰ ਨੂੰ ਗੋਲਡਨ ਲੇਸ ਨਾਲ ਸਜਾਇਆ ਗਿਆ ਹੈ। ਸਾੜ੍ਹੀ ਨੂੰ Rich ਅਤੇ Royal ਦਿੱਖ ਦੇਣ ਲਈ, ਅਦਿਤੀ ਰਾਓ ਹੈਦਰੀ ਨੇ ਮਲਟੀ-ਪ੍ਰਿੰਟਿਡ ਸਟ੍ਰਿਪਡ ਬਲਾਊਜ਼ ਪਹਿਨਿਆ ਹੈ।

3 / 5

ਆਥੀਆ ਸ਼ੈੱਟੀ ਨੇ ਨੇਵੀ ਬਲੂ ਪ੍ਰੀ-ਡਰੈਪਡ ਸ਼ਿਫੋਨ ਸਾੜ੍ਹੀ ਪਹਿਨੀ ਹੋਈ ਹੈ। ਉਨ੍ਹਾਂ ਨੇ ਇਸ ਪਲੇਨ ਸਾੜੀ ਨੂੰ ਮੋਤੀ ਅਤੇ ਬੀਡਸ ਵਾਲੇ ਬਲਾਊਜ਼ ਨਾਲ ਪੇਅਰ ਕੀਤਾ ਹੈ। ਤੁਸੀਂ ਇਸ ਨੂੰ ਤਿਉਹਾਰਾਂ ਦੇ ਮੌਸਮ 'ਚ ਵੀ ਕੈਰੀ ਕਰ ਸਕਦੇ ਹੋ।

4 / 5

ਅਭਿਨੇਤਰੀ ਕਾਜੋਲ ਗੋਲਡਨ ਬਾਰਡਰ ਅਤੇ ਹਾਫ ਸਲੀਵ ਵੀ-ਨੇਕ ਬਲਾਊਜ਼ ਦੇ ਨਾਲ ਕਰੀਮ ਰੰਗ ਦੀ ਸ਼ੀਅਰ ਸਾੜ੍ਹੀ ਵਿੱਚ ਬਹੁਤ ਸੁੰਦਰ ਲੱਗ ਰਹੀ ਹੈ। ਮੱਥੇ 'ਤੇ ਬਿੰਦੀ ਅਤੇ ਕੰਨਾਂ 'ਚ ਝੁਮਕੇ ਲੁੱਕ ਨੂੰ ਬਿਲਕੁੱਲ ਪਰਫੈਕਟ ਬਣਾ ਰਹੇ ਹਨ। ਕਾਜੋਲ ਦੇ ਪਹਿਰਾਵੇ 'ਚ ਗੋਲਡਨ ਪੈਚ ਵਰਕ ਡਿਟੇਲਿੰਗ ਵੀ ਹੈ।

5 / 5

ਪੀਲੇ ਰੰਗ ਦੀ ਸਾੜੀ 'ਚ ਸਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਨੂੰ ਸਮੋਕੀ ਆਈਜ਼ ਮੇਕਅਪ ਅਤੇ ਗਲੋਸੀ ਲਿਪ ਸ਼ੇਡ ਨਾਲ ਮੈਚ ਕਰਦੇ ਹੋਏ, ਸਾਰਾ ਨੇ ਆਪਣੇ ਵਾਲਾਂ ਵਿੱਚ ਬਰੇਡ ਵਾਲਾ ਹੇਅਰ ਸਟਾਈਲ ਬਣਾਇਆ ਹੈ, ਜੋ ਕਾਫੀ ਸੂਟ ਕਰ ਰਿਹਾ ਹੈ।

Follow Us On
Tag :
Exit mobile version