ਬਚਪਨ ਦੇ ਪਿਆਰ ਨਾਲ ਸੁਖਨ ਵਰਮਾ ਨੇ ਸ਼ੇਅਰ ਕੀਤੀ ਫੋਟੋਆਂ, ਜਾਣੋ ਕੌਣ ਹੈ ਹਾਈ ਸਕੂਲ ਸਵੀਟ ਹਾਰਟ - TV9 Punjabi

ਬਚਪਨ ਦੇ ਪਿਆਰ ਨਾਲ ਸੁਖਨ ਵਰਮਾ ਨੇ ਸ਼ੇਅਰ ਕੀਤੀ ਫੋਟੋਆਂ, ਜਾਣੋ ਕੌਣ ਹੈ ਹਾਈ ਸਕੂਲ ਸਵੀਟ ਹਾਰਟ

Published: 

24 Nov 2023 14:57 PM IST

ਪਹਿਲਾਂ ਸੁਖਨ ਵਰਮਾ ਨੂੰ ਉਨ੍ਹਾਂ ਦੇ ਭਰਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਟੈਲੇਂਟ ਨਾਲ ਲੋਕਾਂ ਨੂੰ ਆਪਣਾ ਫੈਨ ਬਣਾ ਲਿਆ ਹੈ। ਹਾਲ ਹੀ ਵਿੱਚ ਸੁਖਨ ਦਾ ਇੱਕ ਪੰਜਾਬੀ ਗੀਤ ਵੀ ਰਿਲੀਜ਼ ਹੋਇਆ ਸੀ। ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੁਖਨ ਨੇ ਆਪਣੀ ਲਵ ਲਾਈਫ ਨੂੰ ਵੀ ਆਪਣੇ ਫੈਨਸ ਨਾਲ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਲਵ ਲਾਈਫ ਕਿਸੇ ਸਵੀਟ ਸਕੂਲ ਲਵ ਤੋਂ ਘੱਟ ਨਹੀਂ ਹੈ।

1 / 5ਪੰਜਾਬੀ ਇੰਡਸਟਰੀ ਦੇ ਪਾਪੁਲਰ ਕਲਾਕਾਰਾਂ ਵਿੱਚੋਂ ਇੱਕ ਹਨ ਪਰਮੀਸ਼ ਵਰਮਾ। ਉਨ੍ਹਾਂ ਦੀ ਫੈਮਲੀ ਵੀ ਪਾਪੁਲੈਰੀਟੀ ਵਿੱਚ ਕੋਈ ਘੱਟ ਨਹੀਂ ਹੈ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਰਮੀਸ਼ ਦੀ ਸਕਸੈਸ ਨਾਲ ਉਨ੍ਹਾਂ ਦੀ ਫੈਮਲੀ ਨੂੰ ਵੀ ਕਾਫੀ ਫਾਇਦਾ ਮਿਲੀਆ ਹੈ।

ਪੰਜਾਬੀ ਇੰਡਸਟਰੀ ਦੇ ਪਾਪੁਲਰ ਕਲਾਕਾਰਾਂ ਵਿੱਚੋਂ ਇੱਕ ਹਨ ਪਰਮੀਸ਼ ਵਰਮਾ। ਉਨ੍ਹਾਂ ਦੀ ਫੈਮਲੀ ਵੀ ਪਾਪੁਲੈਰੀਟੀ ਵਿੱਚ ਕੋਈ ਘੱਟ ਨਹੀਂ ਹੈ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਰਮੀਸ਼ ਦੀ ਸਕਸੈਸ ਨਾਲ ਉਨ੍ਹਾਂ ਦੀ ਫੈਮਲੀ ਨੂੰ ਵੀ ਕਾਫੀ ਫਾਇਦਾ ਮਿਲੀਆ ਹੈ।

2 / 5

ਇਹ ਜਗਜਾਹਿਰ ਹੈ ਕਿ ਪਰਮੀਸ਼ ਆਪਣੇ ਛੋਟੇ ਭਰਾ ਨੂੰ ਕਿਨ੍ਹਾਂ ਪਿਆਰ ਕਰਦੇ ਹਨ। ਉਨ੍ਹਾਂ ਦੇ ਹੱਥ 'ਤੇ ਵੀ ਆਪਣੇ ਛੋਟੇ ਭਰਾ ਸੁਖਨ ਦੇ ਨਾਮ ਦਾ ਟੈਟੂ ਬਣਿਆ ਹੋਇਆ ਹੈ। ਕਈ ਇੰਟਰਵਿਊ ਦੌਰਾਨ ਵੀ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਆਪਣੇ ਭਰਾ ਦੇ ਬਹੁਤ ਕਲੋਜ ਹਨ।

3 / 5

ਹੁਣ ਸੁਖਨ ਵਰਮਾ ਨੇ ਵੀ ਪੰਜਾਬੀ ਇੰਡਸਟਰੀ ਵਿੱਚ ਸਿੰਗਰ ਵਜੋਂ ਐਂਟਰੀ ਕਰ ਲਈ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ਗੀਤ ਪੈਰਾਡਾਇਸ ਰਿਲੀਜ਼ ਹੋਇਆ ਸੀ ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ ਅਤੇ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਇਆ ਸੀ।

4 / 5

ਸੁਖਨ ਆਪਣੀ ਲਵ ਲਾਈਵ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਹਨ। ਸੁਖਨ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਆਫੀਸ਼ਅਲੀ ਆਪਣੇ ਫੈਨਸ ਨਾਲ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਆਪਣੇ ਗੀਤ ਤੇ ਇੱਕ ਰੀਲ ਬਣਾ ਕੇ ਇੰਸਟਾ 'ਤੇ ਸ਼ੇਅਰ ਕੀਤੀ ਹੈ।

5 / 5

ਇੰਸਟਾ ਵੀਡੀਓ ਵਿੱਚ ਸੁਖਨ ਨੇ ਦੋਵਾਂ ਦੀ ਪੁਰਾਣੀ ਫੋਟੋਆਂ ਅਤੇ ਵੀਡੀਓਜ਼ ਤੋਂ ਲੈ ਕੇ ਹੁਣ ਤੱਕ ਦੀ ਫੋਟੋਆਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- "ਛੋਟੇ ਹੁੰਦੇ ਤੋਂ ਵੱਡੇ ਹੋਣ ਤੱਕ ਅੱਜ ਵੀ ਪਿਆਰ ਵਿੱਚ ਹਾਂ। ਰੱਬ ਕਰੇ ਜਿਵੇਂ ਇਨ੍ਹੇ ਸਾਲ ਹੱਸਦੇ ਲੰਘੇ ਹਨ ਹੋਰ ਵੀ ਇੱਕ-ਦੂਜੇ ਨਾਲ ਹੱਸਦੇ-ਹੱਸਦੇ ਲੰਘ ਜਾਣ।"

Follow Us On