ਵਿੱਕੀ ਕੌਸ਼ਲ ਦੀ ਲਵ ਲਾਈਫ ਦਾ ਅੱਜ ਹੈ ਜਨਮਦਿਨ, ਮਿਲੋ ਕੈਟ ਦੇ ਪੇਕੇ ਅਤੇ ਸਹੁਰੇ ਪਰਿਵਾਰ ਨਾਲ Punjabi news - TV9 Punjabi

ਵਿੱਕੀ ਕੌਸ਼ਲ ਦੀ ਲਵ ਲਾਈਫ ਦਾ ਅੱਜ ਹੈ ਜਨਮਦਿਨ, ਮਿਲੋ ਕੈਟ ਦੇ ਪੇਕੇ ਅਤੇ ਸਹੁਰੇ ਪਰਿਵਾਰ ਨਾਲ

Updated On: 

16 Jul 2024 16:34 PM

ਅੱਜ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦਾ ਜਨਮਦਿਨ ਹੈ। ਉਹ 41 ਸਾਲ ਦੇ ਹੋ ਗਏ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਦੱਸਾਂਗੇ। ਜਨਮਦਿਨ ਮੌਕੇ ਇੰਡਸਟਰੀ ਦੇ ਸਾਰੇ ਸਿਤਾਰੇ ਅਤੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਕੈਫ ਦੇ ਪਤੀ ਵਿੱਕੀ ਨੇ ਵੀ ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ Unseen ਤਸਵੀਰਾਂ ਸ਼ੇਅਰ ਕੀਤੀਆਂ ਹਨ।

1 / 7ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਅੱਜ 41 ਸਾਲ ਦੇ ਹੋ ਗਏ ਹਨ। 16 ਜੁਲਾਈ 1983 ਨੂੰ ਜਨਮੀ ਕੈਟਰੀਨਾ ਕੈਫ ਦਾ ਅਸਲੀ ਨਾਮ ਕੈਟਰੀਨਾ ਟੋਰਚੇਟੀ ਹੈ। ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਮਾਡਲਿੰਗ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜੇਕਰ ਕੈਟਰੀਨਾ ਕੈਫ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 'ਹੋਮ ਸਕੂਲਿੰਗ' ਤੋਂ ਹੋਈ। ਉਨ੍ਹਾਂ ਨੂੰ ਮਾਂ ਅਤੇ ਹੋਰ ਅਧਿਆਪਕਾਂ ਦੁਆਰਾ ਘਰ ਵਿੱਚ ਹੀ ਪੜ੍ਹਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਕੋਰੈਸਪੌਂਡੈਂਸ ਕੋਰਸ’ ਰਾਹੀਂ ਆਪਣੀ ਸਿੱਖਿਆ ਹਾਸਲ ਕੀਤੀ। 14 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਹਵਾਈ ਵਿੱਚ ਆਯੋਜਿਤ ਇੱਕ ਬਿਊਟੀ ਪੈਜੇਂਟ ਜਿੱਤਿਆ। ਕੈਟਰੀਨਾ ਨੇ ਲੰਡਨ ਵਿਚ ਹੀ ਮਾਡਲਿੰਗ ਕਰੀਅਰ ਚੁਣਿਆ ਅਤੇ ਇਸ ਵਿਚ ਆਪਣੀ ਪਛਾਣ ਬਣਾਈ। ( Pic Credit: Instagram)

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਅੱਜ 41 ਸਾਲ ਦੇ ਹੋ ਗਏ ਹਨ। 16 ਜੁਲਾਈ 1983 ਨੂੰ ਜਨਮੀ ਕੈਟਰੀਨਾ ਕੈਫ ਦਾ ਅਸਲੀ ਨਾਮ ਕੈਟਰੀਨਾ ਟੋਰਚੇਟੀ ਹੈ। ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਮਾਡਲਿੰਗ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜੇਕਰ ਕੈਟਰੀਨਾ ਕੈਫ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 'ਹੋਮ ਸਕੂਲਿੰਗ' ਤੋਂ ਹੋਈ। ਉਨ੍ਹਾਂ ਨੂੰ ਮਾਂ ਅਤੇ ਹੋਰ ਅਧਿਆਪਕਾਂ ਦੁਆਰਾ ਘਰ ਵਿੱਚ ਹੀ ਪੜ੍ਹਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਕੋਰੈਸਪੌਂਡੈਂਸ ਕੋਰਸ’ ਰਾਹੀਂ ਆਪਣੀ ਸਿੱਖਿਆ ਹਾਸਲ ਕੀਤੀ। 14 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਹਵਾਈ ਵਿੱਚ ਆਯੋਜਿਤ ਇੱਕ ਬਿਊਟੀ ਪੈਜੇਂਟ ਜਿੱਤਿਆ। ਕੈਟਰੀਨਾ ਨੇ ਲੰਡਨ ਵਿਚ ਹੀ ਮਾਡਲਿੰਗ ਕਰੀਅਰ ਚੁਣਿਆ ਅਤੇ ਇਸ ਵਿਚ ਆਪਣੀ ਪਛਾਣ ਬਣਾਈ। ( Pic Credit: Instagram)

2 / 7

ਆਪਣੇ ਮਾਤਾ-ਪਿਤਾ ਤੋਂ ਇਲਾਵਾ, ਕੈਟਰੀਨਾ ਕੈਫ ਦੇ ਪਰਿਵਾਰ ਵਿੱਚ ਸੱਤ ਭੈਣ-ਭਰਾ ਹਨ। ਕੈਟਰੀਨਾ ਕੈਫ ਦੇ ਪਿਤਾ ਮੁਹੰਮਦ ਕੈਫ ਕਸ਼ਮੀਰੀ ਹਨ, ਪਰ ਉਨ੍ਹਾਂ ਕੋਲ ਬ੍ਰਿਟਿਸ਼ ਨਾਗਰਿਕਤਾ ਹੈ ਅਤੇ ਉਹ ਉੱਥੋਂ ਦੇ ਸਫਲ ਕਾਰੋਬਾਰੀ ਹਨ। ਆਪਣੇ ਸੱਤ ਭੈਣ-ਭਰਾਵਾਂ ਵਿੱਚੋਂ, ਉਨ੍ਹਾਂ ਦੀਆਂ ਤਿੰਨ ਵੱਡੀਆਂ ਭੈਣਾਂ ਹਨ ਜਿਨ੍ਹਾਂ ਦਾ ਨਾਮ ਸਟੈਫਨੀ ਹੈ ਜੋ ਸਭ ਤੋਂ ਵੱਡੀ ਭੈਣ ਹੈ ਫਿਰ ਕ੍ਰਿਸਟੀਨ ਅਤੇ ਨਤਾਸ਼ਾ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਤਿੰਨ ਛੋਟੀਆਂ ਭੈਣਾਂ ਮੇਲਿਸਾ, ਸੋਨੀਆ ਅਤੇ ਇਜ਼ਾਬੇਲ ਹਨ। ਮਾਈਕਲ ਨਾਮ ਦਾ ਇੱਕ ਵੱਡਾ ਭਰਾ ਹੈ। ( Pic Credit: Instagram)

3 / 7

ਕੈਟਰੀਨਾ ਦਾ ਪਰਿਵਾਰ ਲੰਡਨ ਵਿਚ ਰਹਿੰਦਾ ਹੈ। ਵਿਆਹ ਤੋਂ ਪਹਿਲਾਂ ਕੈਟ ਆਪਣੀ ਭੈਣ ਇਜ਼ਾਬੇਲ ਕੈਫ ਨਾਲ ਭਾਰਤ 'ਚ ਰਹਿੰਦੇ ਸਨ। ਕੈਟ ਦੇ ਵਿਆਹ ਲਈ ਉਨ੍ਹਾਂ ਦਾ ਪੂਰਾ ਪਰਿਵਾਰ ਭਾਰਤ ਆਇਆ ਸੀ। ਕੈਟਰੀਨਾ ਕੈਫ ਅਤੇ ਅਭਿਨੇਤਾ ਵਿੱਕੀ ਕੌਸ਼ਲ ਨੇ 09 ਦਸੰਬਰ 2021 ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿਖੇ 120 ਮਹਿਮਾਨਾਂ ਦੇ ਸਾਹਮਣੇ ਵਿਆਹ ਕਰਵਾਇਆ ਸੀ। ( Pic Credit: Instagram)

4 / 7

ਕੈਟਰੀਨਾ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਕੈਫ ਨੇ ਆਪਣੇ ਕਰੀਅਰ 'ਚ 'ਅਜਬ ਪ੍ਰੇਮ ਕੀ ਗਜ਼ਬ ਕਹਾਣੀ', 'ਨਮਸਤੇ ਲੰਡਨ', 'ਵੈਲਕਮ', 'ਪਾਰਟਨਰ', 'ਰੇਸ', ਸਿੰਘ ਇਜ਼ ਕਿੰਗ, ਰਾਜਨੀਤੀ ਅਤੇ ਜ਼ਿੰਦਗੀ ਨਾ ਮਿਲਗੀ ਦੋਬਾਰਾ ਨੇ ਹਿੱਟ ਫਿਲਮਾਂ ਦਿੱਤੀਆਂ ਹਨ। ਜਿਸ ਕਾਰਨ ਉਨ੍ਹਾਂ ਨੇ ਇੰਡਸਟਰੀ 'ਚ ਨਾ ਸਿਰਫ ਆਪਣੀ ਵੱਖਰੀ ਪਛਾਣ ਬਣਾਈ ਹੈ ਸਗੋਂ ਕਾਫੀ ਕਮਾਈ ਵੀ ਕੀਤੀ ਹੈ। ( Pic Credit: Instagram)

5 / 7

ਖਬਰਾਂ ਦੀ ਮੰਨੀਏ ਤਾਂ ਕੈਟਰੀਨਾ ਕੈਫ ਇਕ ਫਿਲਮ ਲਈ 15 ਕਰੋੜ ਤੋਂ 20 ਕਰੋੜ ਰੁਪਏ ਚਾਰਜ ਕਰਦੇ ਹਨ। ਇਸ ਤੋਂ ਇਲਾਵਾ ਅਦਾਕਾਰਾ ਇਸ਼ਤਿਹਾਰਾਂ ਤੋਂ ਵੀ ਕਮਾਈ ਕਰਦੇ ਹਨ। ਅਦਾਕਾਰਾ ਇੱਕ ਇਸ਼ਤਿਹਾਰ ਲਈ 6 ਕਰੋੜ ਰੁਪਏ ਚਾਰਜ ਕਰਦੇ ਹਨ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਇਕ ਪੋਸਟ ਕਰਨ ਲਈ ਬ੍ਰਾਂਡਾਂ ਅਤੇ ਕੰਪਨੀਆਂ ਤੋਂ ਲਗਭਗ 1 ਕਰੋੜ ਰੁਪਏ ਚਾਰਜ ਕਰਦੇ ਹਨ। ( Pic Credit: Instagram)

6 / 7

ਇਸ ਤੋਂ ਇਲਾਵਾ ਕੈਟਰੀਨਾ ਕੈਫ ਈਵੈਂਟਸ 'ਚ ਪਰਫਾਰਮ ਕਰਨ ਲਈ 3.5 ਕਰੋੜ ਰੁਪਏ ਲੈਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਕੈਫ ਦੀ ਕੁੱਲ ਜਾਇਦਾਦ 265 ਕਰੋੜ ਰੁਪਏ ਹੈ। ਕੈਟਰੀਨਾ ਦਾ ਬਾਂਦਰਾ, ਮੁੰਬਈ ਵਿੱਚ 3BHK ਅਪਾਰਟਮੈਂਟ ਹੈ। ਜਿਸ ਦੀ ਕੀਮਤ ਕਰੀਬ 8 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਦਾਕਾਰਾ ਦਾ ਲੋਖੰਡਵਾਲਾ ਵਿੱਚ ਵੀ ਇੱਕ ਘਰ ਹੈ ਜਿਸ ਦੀ ਕੀਮਤ 17 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਲੰਡਨ 'ਚ ਇਕ ਬੰਗਲਾ ਹੈ ਜਿਸ ਦੀ ਕੀਮਤ ਕਰੀਬ 7 ਕਰੋੜ ਰੁਪਏ ਦੱਸੀ ਜਾਂਦੀ ਹੈ। ( Pic Credit: Instagram)

7 / 7

ਦੂਜੇ ਸਿਤਾਰਿਆਂ ਵਾਂਗ ਕੈਟਰੀਨਾ ਕੈਫ ਵੀ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਕੋਲ ਕਈ ਲਗਜ਼ਰੀ ਕਾਰਾਂ ਹਨ। 42 ਲੱਖ ਰੁਪਏ ਦੀ ਔਡੀ, 50 ਲੱਖ ਰੁਪਏ ਦੀ ਮਰਸੀਡੀਜ਼, 80 ਲੱਖ ਰੁਪਏ ਦੀ ਔਡੀ Q7 ਅਤੇ 2.5 ਕਰੋੜ ਰੁਪਏ ਦੀ ਰੇਂਜ ਰੋਵਰ ਵੋਗ ਸ਼ਾਮਲ ਹੈ। ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ ਮੇਰੀ ਕ੍ਰਿਸਮਸ ਵਿੱਚ ਨਜ਼ਰ ਆਏ ਸੀ। ਪਰ ਫਿਲਮ ਨੇ ਬਾਕਸ ਆਫਿਸ 'ਤੇ ਕੁਝ ਵਧੀਆ ਕਮਾਲ ਨਹੀਂ ਕੀਤਾ ਸੀ। ( Pic Credit: Instagram)

Follow Us On
Tag :