Photos: ਸੰਜੂ ਬਾਬਾ ਸਮੇਤ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ Bollywood ਸੈਲੇਬਸ, ਮੰਤਰੀ ਨਾਲ ਵੀ ਕੀਤੀ ਮੁਲਾਕਾਤ | Bollywood celebs including Sanju Baba paid obeisance at Sri Darbar Sahib, also met the minister - TV9 Punjabi

Photos: ਸੰਜੂ ਬਾਬਾ ਸਮੇਤ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ ਕਈ Bollywood ਸੈਲੇਬਸ, ਮੰਤਰੀ ਨਾਲ ਵੀ ਕੀਤੀ ਮੁਲਾਕਾਤ

Updated On: 

18 Dec 2024 18:23 PM IST

Photos: ਬਾਲੀਵੁੱਡ ਦੇ ਸੰਜੂ ਬਾਬਾ ਯਾਨੀ ਨਾਮੀ ਕਲਾਕਾਰ ਸੰਜੈ ਦੱਤ, ਯਾਮੀ ਗੌਤਮ, Uri Film Director ਤੇ ਯਾਮੀ ਦੇ ਪਤੀ ਆਦਿੱਤਿਆ ਧਰ ਤੇ ਮਾਤਾ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ। ਇਸ ਦੌਰਾਨ ਉਹ ਆਪਣੇ ਬੱਚੇ ਨਾਲ ਦਿਖਾਈ ਦਿੱਤੇ। ਕਲਾਕਾਰ ਸੰਜੇ ਦੱਤ ਨੇ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਨਾਲ ਮੁਲਾਕਾਤ ਵੀ ਕੀਤੀ।

1 / 8ਬਾਲੀਵੁੱਡ ਦੇ ਕਲਾਕਾਰ ਸੰਜੇ ਦੱਤ, ਯਾਮੀ ਗੌਤਮ ਅਤੇ ਉਨਾਂ ਦੇ ਪਤੀ ਆਦਿੱਤਿਆ ਧਰ ਗੁਰੂ ਦੀ ਨਗਰੀ ਅੰਮ੍ਰਿਤਸਰ ਪੁੱਜੇ 'ਤੇ ਸੱਚਖੰਡ ਸ੍ਰੀ ਹਰਿ ਮੰਦਰ ਸਾਹਿਬ ਨਤਮਸਤਕ ਹੋਏ। ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਬਾਲੀਵੁੱਡ ਦੇ ਕਲਾਕਾਰ ਸੰਜੇ ਦੱਤ, ਯਾਮੀ ਗੌਤਮ ਅਤੇ ਉਨਾਂ ਦੇ ਪਤੀ ਆਦਿੱਤਿਆ ਧਰ ਗੁਰੂ ਦੀ ਨਗਰੀ ਅੰਮ੍ਰਿਤਸਰ ਪੁੱਜੇ 'ਤੇ ਸੱਚਖੰਡ ਸ੍ਰੀ ਹਰਿ ਮੰਦਰ ਸਾਹਿਬ ਨਤਮਸਤਕ ਹੋਏ। ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

2 / 8

ਇਸ ਮੌਕੇ ਯਾਮੀ- ਆਦਿੱਤਿਆ ਧਰ ਆਪਣੇ ਨਵਜੰਮੇ ਬੱਚੇ ਨਾਲ ਨਜ਼ਰ ਆਏ। ਅਦਾਕਾਰਾ ਦੀ ਮਾਤਾ ਜੀ ਵੀ ਉਨ੍ਹਾਂ ਨਾਲ ਮੌਜੂਦ ਸਨ। ਜਿੱਥੇ ਉਨ੍ਹਾਂ ਨੇ ਗੁਰਬਾਣੀ ਦਾ ਆਨੰਦ ਮਾਣਿਆ ਹੈ।

3 / 8

ਗੱਲ ਕਰੀਏ ਬਾਲੀਵੁੱਡ ਕਲਾਕਾਰ ਸੰਜੂ ਬਾਬਾ ਯਾਨੀ ਸੰਜੇ ਦੱਤ ਦੀ ਤਾਂ ਉਨ੍ਹਾਂ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਵੀ ਮੁਲਾਕਾਤ ਕੀਤੀ ਹੈ।

4 / 8

ਗੁਰੂ ਘਰ ਚ ਮੱਥਾ ਟੇਕ ਕੇ ਸੰਜੂ ਬਾਬਾ ਕਾਫੀ ਭਾਵੁਕ ਅਤੇ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਉਹ ਇੱਥੇ ਆ ਕੇ ਪਰਮ ਸ਼ਾਂਤੀ ਮਹਿਸੂਸ ਕਰ ਰਹੇ ਹਨ।

5 / 8

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਜੇ ਦੱਤ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਵਿੱਚ ਆ ਰੇ ਬਹੁਤ ਵਧੀਆ ਲੱਗਿਆ। ਖਾਸ ਕਰਕੇ ਅੰਮ੍ਰਿਤਸਰ ਵਿੱਚ ਉਨ੍ਹਾਂ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ।

6 / 8

ਅਦਾਕਾਰ ਸੰਜੇ ਦੱਤ ਨੇ ਕਿਹਾ ਕਿ ਅੰਮ੍ਰਿਤਸਰ ਬਹੁਤ ਪਿਆਰੀ ਜਗ੍ਹਾ ਹੈ। ਪੰਜਾਬ ਨਾਲ ਸਾਡਾ ਬਹੁਤ ਪਿਆਰ ਹੈ। ਉਨਾਂ ਕਿਹਾ ਕੀ ਉਨ੍ਹਾਂ ਨੂੰ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅੱਗੇ ਉਨ੍ਹਾਂ ਕਿਹਾ ਅਸੀਂ ਬਹੁਤ ਵਧੀਆ ਪ੍ਰੋਜੈਕਟ ਤੇ ਫਿਲਮ ਬਣਾ ਰਹੇ ਹਾਂ। ਇਹ ਐਕਸ਼ਨ ਫਿਲਮ ਹੈ ਤੇ ਉਮੀਦ ਹੈ ਕਿ ਸਭ ਨੂੰ ਬਹੁਤ ਪਸੰਦ ਆਵੇਗੀ।

7 / 8

ਉੱਧਰ, ਬਾਲੀਵੁੱਡ ਅਦਾਕਾਰੀ ਯਾਮੀ ਗੌਤਮ ਆਪਣੇ ਪਰਿਵਾਰ ਨਾਲ ਹਰਿਮੰਦਿਰ ਸਾਹਿਬ ਪਹੁੰਚੇ ਸਨ। ਉਨ੍ਹਾਂ ਦੇ ਪਤੀ ਆਦਿੱਤਿਆ ਧਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਦੀ ਬਹੁਤ ਪੁਰਾਣੀ ਇੱਥਾ ਪੂਰੀ ਹੋ ਗਈ।

8 / 8

ਇਸ ਦੌਰਾਨ ਐਕਟ੍ਰੈਸ ਯਾਮੀ ਗੌਤਮ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਸਮੇਤ ਇੱਥੇ ਆ ਕੇ ਬਹੁਤ ਹੀ ਸੁਕੂਨ ਪ੍ਰਾਪਤ ਹੋਇਆ ਹੈ। ਉਹ ਪਹਿਲੀ ਵਾਰ ਆਪਣੇ ਪੂਰੇ ਪਰਿਵਾਰ ਸਮੇਤ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ।

Follow Us On
Tag :