ਚਾਈਲਡ ਆਰਟਿਸਟ ਤੋਂ ਸਾਊਥ ਦੀ ਸੁਪਰਸਟਾਰ, ਫਿਰ ਟੁੱਟਿਆ ਵਿਆਹ; ਅਜਿਹੀ ਰਹੀ ਹੰਸਿਕਾ ਮੋਟਵਾਨੀ ਦੀ ਜ਼ਿੰਦਗੀ | hansika motwani turns 35 career television child artist south movies divorce details know in punjabi - TV9 Punjabi

Hansika Motwani Birthday: ਚਾਈਲਡ ਆਰਟਿਸਟ ਤੋਂ ਸਾਊਥ ਦੀ ਸੁਪਰਸਟਾਰ, ਫਿਰ ਟੁੱਟਿਆ ਵਿਆਹ; ਅਜਿਹੀ ਰਹੀ ਹੰਸਿਕਾ ਮੋਟਵਾਨੀ ਦੀ ਜ਼ਿੰਦਗੀ

Updated On: 

09 Aug 2026 16:36 PM IST

ਹੰਸਿਕਾ ਮੋਟਵਾਨੀ ਦੀ ਜ਼ਿੰਦਗੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਰਹੀ। ਉਨ੍ਹਾਂ 'ਚਾਈਲਡ ਆਰਟਿਸਟ' ਵਜੋਂ ਟੀਵੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ 'ਚ ਸਾਊਥ ਦੀ ਮੰਨੀ-ਪ੍ਰਮੰਨੀ ਅਦਾਕਾਰਾ ਬਣੀ। ਵਿਵਾਦਾਂ ਅਤੇ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ, ਉਨ੍ਹਾਂ 2022 'ਚ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ, ਪਰ ਮਾਰਚ 2026 'ਚ ਦੋਵਾਂ ਦਾ ਤਲਾਕ ਹੋ ਗਿਆ।

1 / 7ਹੰਸਿਕਾ ਮੋਟਵਾਨੀ 35 ਸਾਲ ਦੀ ਹੋਈ: ਹੰਸਿਕਾ ਮੋਟਵਾਨੀ ਦੀ ਜ਼ਿੰਦਗੀ ਅਤੇ ਕਰੀਅਰ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਰਹੀ ਹੈ। ਬਤੌਰ ਚਾਈਲਡ ਆਰਟਿਸਟ ਟੀਵੀ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੀ ਹੰਸਿਕਾ ਨੇ ਬਹੁਤ ਘੱਟ ਉਮਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਵਿੱਚ ਕੰਮ ਕੀਤਾ ਅਤੇ ਅੱਗੇ ਚੱਲ ਕੇ ਸਾਊਥ ਫਿਲਮ ਇੰਡਸਟਰੀ ਵਿੱਚ ਬਤੌਰ ਲੀਡ ਐਕਟਰੈਸ ਆਪਣੀ ਖਾਸ ਜਗ੍ਹਾ ਬਣਾਈ। ਹਾਲਾਂਕਿ, ਉਨ੍ਹਾਂ ਦੇ ਕਰੀਅਰ ਦੇ ਨਾਲ-ਨਾਲ ਉਨ੍ਹਾਂ ਦੀ ਪਰਸਨਲ ਲਾਈਫ ਵੀ ਲਗਾਤਾਰ ਚਰਚਾ ਦਾ ਹਿੱਸਾ ਰਹੀ ਹੈ।

ਹੰਸਿਕਾ ਮੋਟਵਾਨੀ 35 ਸਾਲ ਦੀ ਹੋਈ: ਹੰਸਿਕਾ ਮੋਟਵਾਨੀ ਦੀ ਜ਼ਿੰਦਗੀ ਅਤੇ ਕਰੀਅਰ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਰਹੀ ਹੈ। ਬਤੌਰ ਚਾਈਲਡ ਆਰਟਿਸਟ ਟੀਵੀ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੀ ਹੰਸਿਕਾ ਨੇ ਬਹੁਤ ਘੱਟ ਉਮਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਵਿੱਚ ਕੰਮ ਕੀਤਾ ਅਤੇ ਅੱਗੇ ਚੱਲ ਕੇ ਸਾਊਥ ਫਿਲਮ ਇੰਡਸਟਰੀ ਵਿੱਚ ਬਤੌਰ ਲੀਡ ਐਕਟਰੈਸ ਆਪਣੀ ਖਾਸ ਜਗ੍ਹਾ ਬਣਾਈ। ਹਾਲਾਂਕਿ, ਉਨ੍ਹਾਂ ਦੇ ਕਰੀਅਰ ਦੇ ਨਾਲ-ਨਾਲ ਉਨ੍ਹਾਂ ਦੀ ਪਰਸਨਲ ਲਾਈਫ ਵੀ ਲਗਾਤਾਰ ਚਰਚਾ ਦਾ ਹਿੱਸਾ ਰਹੀ ਹੈ।

2 / 7

ਹੰਸਿਕਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਟੀਵੀ ਤੋਂ ਕੀਤੀ ਸੀ। ‘ਸ਼ਾਕਾ ਲਾਕਾ ਬੂਮ ਬੂਮ’ ਵਿੱਚ ਬਾਲ ਕਲਾਕਾਰ ਦੇ ਤੌਰ 'ਤੇ ਨਜ਼ਰ ਆਉਣ ਤੋਂ ਬਾਅਦ ਉਹ ਬੱਚਿਆਂ ਵਿੱਚ ਕਾਫ਼ੀ ਪਾਪੂਲਰ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਵਰਗੇ ਚਰਚਿਤ ਸ਼ੋਅ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਬਾਲੀਵੁੱਡ ਵਿੱਚ ਉਨ੍ਹਾਂ ਨੂੰ ਰਿਤਿਕ ਰੋਸ਼ਨ ਦੀ ਫਿਲਮ ‘ਕੋਈ ਮਿਲ ਗਯਾ’ ਤੋਂ ਖਾਸ ਪਛਾਣ ਮਿਲੀ, ਜਿਸ ਵਿੱਚ ਉਹ ਚਾਈਲਡ ਆਰਟਿਸਟ ਦੇ ਤੌਰ 'ਤੇ ਨਜ਼ਰ ਆਈ ਸੀ।

3 / 7

ਬਾਲੀਵੁੱਡ ਤੋਂ ਬਾਅਦ ਹੰਸਿਕਾ ਨੇ ਸਾਊਥ ਸਿਨੇਮਾ ਦਾ ਰੁੱਖ ਕੀਤਾ ਅਤੇ ਇੱਥੇ ਬਤੌਰ ਲੀਡ ਐਕਟਰੈਸ ਆਪਣੀ ਪਛਾਣ ਬਣਾਈ। ਤਮਿਲ ਫਿਲਮ ‘ਏਂਗੇਯੁਮ ਕਾਧਲ’ ਅਤੇ ‘ਓਰੂ ਕਲ ਓਰੂ ਕੰਨਾੜੀ’ ਨੇ ਉਨ੍ਹਾਂ ਨੂੰ ਸਾਊਥ ਦੇ ਆਡੀਅੰਸ ਵਿੱਚ ਮਸ਼ਹੂਰ ਕਰ ਦਿੱਤਾ। ਉਨ੍ਹਾਂ ਨੇ ਤਮਿਲ ਤੋਂ ਇਲਾਵਾ ਤੇਲਗੂ, ਕੰਨੜ, ਹਿੰਦੀ ਅਤੇ ਮਲਿਆਲਮ ਫਿਲਮਾਂ ਵਿੱਚ ਵੀ ਕੰਮ ਕੀਤਾ। ਮਾਸੂਮ ਅਤੇ ਚੁਲਬੁਲੇ ਕਿਰਦਾਰਾਂ ਤੋਂ ਸ਼ੁਰੂਆਤ ਕਰਨ ਵਾਲੀ ਹੰਸਿਕਾ ਨੇ ਅੱਗੇ ਚੱਲ ਕੇ ਕਈ ਤਰ੍ਹਾਂ ਦੇ ਰੋਲ ਨਿਭਾਏ।

4 / 7

ਹੰਸਿਕਾ ਦੀ ਵਧਦੀ ਪਾਪੂਲੈਰਿਟੀ ਦੇ ਨਾਲ ਉਨ੍ਹਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆਉਂਦੀਆਂ ਰਹੀਆਂ। ਇੱਕ ਦੌਰ ਵਿੱਚ ਉਨ੍ਹਾਂ ਦੀ ਬਦਲੀ ਹੋਈ ਬਾਡੀ ਅਤੇ ਲੁੱਕਸ ਨੂੰ ਲੈ ਕੇ ਸਵਾਲ ਚੁੱਕੇ ਗਏ ਅਤੇ ਉਨ੍ਹਾਂ 'ਤੇ ਹਾਰਮੋਨਲ ਇੰਜੈਕਸ਼ਨ ਲੈਣ ਤੱਕ ਦੇ ਦੋਸ਼ ਲੱਗੇ। ਹਾਲਾਂਕਿ, ਐਕਟਰੈਸ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਇਸ ਤੋਂ ਇਲਾਵਾ ਇੱਕ ਕਥਿਤ ਐੱਮਐੱਮਐੱਸ (MMS) ਦੇ ਵਾਇਰਲ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਨਾਂ ਵਿਵਾਦਾਂ ਵਿੱਚ ਆਇਆ, ਪਰ ਹੰਸਿਕਾ ਨੇ ਸਪੱਸ਼ਟ ਕੀਤਾ ਕਿ ਵੀਡੀਓ ਵਿੱਚ ਨਜ਼ਰ ਆ ਰਹੀ ਲੜਕੀ ਉਹ ਨਹੀਂ ਸੀ।

5 / 7

ਹੰਸਿਕਾ ਦੀ ਜ਼ਿੰਦਗੀ ਦਾ ਇੱਕ ਵੱਡਾ ਵਿਵਾਦ ਉਨ੍ਹਾਂ ਵਿਆਹ ਨਾਲ ਜੁੜਿਆ ਰਿਹਾ। ਉਨ੍ਹਾਂ ਨੇ 4 ਦਸੰਬਰ 2022 ਨੂੰ ਬਿਜ਼ਨਸਮੈਨ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ ਸੀ। ਜੈਪੁਰ ਵਿੱਚ ਹੋਏ ਇਸ ਸ਼ਾਹੀ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਇੰਨਾ ਹੀ ਨਹੀਂ, ਉਨ੍ਹਾਂ ਦੇ ਵਿਆਹ ਨਾਲ ਜੁੜੀਆਂ ਘਟਨਾਵਾਂ 'ਤੇ ‘ਹੰਸਿਕਾ ਲਵ ਸ਼ਾਦੀ ਡਰਾਮਾ’ ਨਾਂ ਦੀ ਵੈੱਬ ਸੀਰੀਜ਼ ਵੀ ਬਣਾਈ ਗਈ, ਜਿਸ ਨੇ ਉਨ੍ਹਾਂ ਦੀ ਪਰਸਨਲ ਲਾਈਫ ਨੂੰ ਇੱਕ ਵਾਰ ਫਿਰ ਸੁਰਖੀਆਂ ਵਿੱਚ ਲਿਆ ਦਿੱਤਾ।

6 / 7

ਸੋਹੇਲ ਕਥੂਰੀਆ ਦਾ ਇਹ ਦੂਜਾ ਵਿਆਹ ਸੀ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਰਿੰਕੀ ਬਜਾਜ ਨੂੰ ਹੰਸਿਕਾ ਦੀ ਦੋਸਤ ਦੱਸਿਆ ਗਿਆ। ਇਸੇ ਵਜ੍ਹਾ ਕਰਕੇ ਸੋਸ਼ਲ ਮੀਡੀਆ 'ਤੇ ਹੰਸਿਕਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਅਤੇ ਦੋਸ਼ ਲਗਾਏ ਗਏ। ਹਾਲਾਂਕਿ, ਹੰਸਿਕਾ ਨੇ ਇਨ੍ਹਾਂ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਸੋਹੇਲ ਅਤੇ ਰਿੰਕੀ ਦੇ ਰਿਸ਼ਤੇ ਵਿੱਚ ਕੀ ਹੋਇਆ, ਇਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ।

7 / 7

ਵਿਆਹ ਦੇ ਕੁਝ ਸਮੇਂ ਬਾਅਦ ਹੰਸਿਕਾ ਅਤੇ ਸੋਹੇਲ ਦੇ ਰਿਸ਼ਤੇ ਵਿੱਚ ਵੀ ਦਰਾਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ। ਆਖਰਕਾਰ ਦੋਵਾਂ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਅਤੇ ਮਾਰਚ 2026 ਵਿੱਚ ਮੁੰਬਈ ਦੀ ਬਾਾਂਦਰਾ ਫੈਮਿਲੀ ਕੋਰਟ ਵਿੱਚ ਆਪਸੀ ਸਹਿਮਤੀ ਨਾਲ ਉਨ੍ਹਾਂ ਦਾ ਕਾਨੂੰਨੀ ਤਲਾਕ ਹੋ ਗਿਆ।

Loading...
Unable to load recommendations.
Follow Us
Tag :
Related Gallery
Awarapan 2: ਕੌਣ ਹਨ ਪੂਰਨ ਗੱਬੀ? ਜੋ ਇਮਰਾਨ ਹਾਸ਼ਮੀ ਦੀ ਫ਼ਿਲਮ ‘ਚ ਖੂੰਖਾਰ ਵਿਲੇਨ ਬਣ ਮਚਾਉਣਗੇ ਧਮਾਲ, ਇਸ ਬਾਲੀਵੁੱਡ ਅਦਾਕਾਰਾ ਨਾਲ ਹੈ ਖਾਸ ਰਿਸ਼ਤਾ
Backrooms OTT: 3755 ਕਰੋੜ ਦੀ ਕਮਾਈ ਕਰਨ ਵਾਲੀ ਹਾਲੀਵੁੱਡ ਹਾਰਰ ਫ਼ਿਲਮ ਹੁਣ OTT ‘ਤੇ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ?
Nikita Porwal: ਕੌਣ ਹੈ ਨਿਕਿਤਾ ਪੋਰਵਾਲ? ਜੋ ਮਿਸ ਵਰਲਡ 2026 ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ, 2 ਸਾਲ ਪਹਿਲਾਂ ਜਿੱਤਿਆ ਸੀ ਇਹ ਵੱਡਾ ਖ਼ਿਤਾਬ
Kajol Birthday Special: ਕਾਜੋਲ ਦੀਆਂ 7 ਸ਼ਾਨਦਾਰ ਫ਼ਿਲਮਾਂ, ਜੋ ਹਰ ਬਾਲੀਵੁੱਡ ਫੈਨਜ਼ ਨੂੰ ਇੱਕ ਵਾਰ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ
‘ਬ੍ਰਾਂਡ ਨਿਊ ਡੇ’ ਦੀ ਬਲਾਕਬਸਟਰ ਸਫਲਤਾ ਤੋਂ ਬਾਅਦ ‘Spider-Man 5’ ਦੀ ਤਿਆਰੀ? ਜਾਣੋ ਟੌਮ ਹਾਲੈਂਡ ਨੇ ਕੀ ਦਿੱਤਾ ਸੰਕੇਤ
Sunil Grover Birthday: ਮਹੀਨੇ ਦੀ ਤਨਖਾਹ ਸੀ 500 ਰੁਪਏ, ਹਰਿਆਣਾ ਦਾ ਮੁੰਡਾ ਕਿਵੇਂ ਬਣਿਆ ਮਸ਼ਹੂਰ ਐਕਟਰ-ਕਾਮੇਡੀਅਨ?